ਇੰਗਲੈਂਡ 'ਚ ਪੰਜਾਬਣ ਦੇ ਕਤਲ ਕੇਸ਼ 'ਚ ਪੁਲਿਸ ਨੇ 3 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
ਦੱਸਿਆ ਜਾਂਦਾ ਹੈ ਕਿ 38 ਸਾਲਾ ਸਰਬਜੀਤ ਕੌਰ 16 ਫਰਵਰੀ ਨੂੰ ਸ਼ਾਮ 4 ਵਜੇ ਆਪਣੇ ਹੀ ਘਰ 'ਚ ਮ੍ਰਿਤਕ ਹਾਲਤ 'ਚ ਪਾਈ ਗਈ ਸੀ।ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਸਰਬਜੀਤ ਕੌਰ 'ਤੇ ਹਮਲਾ ਹੋਇਆ ਸੀ ਅਤੇ ਉਸ ਦੀ ਮੌਤ ਲਾਸ਼ ਮਿਲਣ ਤੋਂ ਕਈ ਘੰਟੇ ਪਹਿਲਾਂ ਹੋ ਚੁੱਕੀ ਸੀ।ਕਿਹਾ ਜਾ ਰਿਹਾ ਹੈ ਕਿ ਉਸ ਦੀ ਮੌਤ ਸਾਹ ਘੁੱਟ ਹੋਣ ਕਾਰਨ ਹੋਈ ਹੈ।
ਸਰਬਜੀਤ ਦੀ ਲਾਸ਼ ਰੌਕਰੀ ਲੇਨ,ਪਿੰਨ ਇੰਨ ਵੁਲਵਰਹੈਂਪਟਨ ਵਿਖੇ ਮਿਲੀ ਸੀ।ਘਰ 'ਚੋਂ ਕੁਝ ਗਹਿਣੇ ਵੀ ਗੁੰਮ ਸਨ ਅਤੇ ਇਸੇ ਲਈ ਉਸ ਦੀ ਮੌਤ ਦਾ ਕਾਰਨ ਡਕੈਤੀ ਨੂੰ ਵੀ ਮੰਨਿਆ ਜਾ ਰਿਹਾ ਹੈ।ਜਾਂਚ ਅਧਿਕਾਰੀ ਪੁਲਿਸ ਇੰਸਪੈਕਟਰ ਜੇਮਜ਼ ਮੁਨਰੋ ਨੇ ਕਿਹਾ ਕਿ ਇਲਾਕੇ 'ਚ ਏਸ਼ੀਅਨ ਸੋਨਾ ਚੋਰੀ ਜਾਂ ਲੁੱਟਣ ਲਈ ਕਈ ਵਾਰਦਾਤਾਂ ਹੋਈਆਂ ਹਨ ਪਰ ਇਸ ਤਰ੍ਹਾਂ ਦੀ ਹਿੰਸਕ ਘਟਨਾ ਨਹੀਂ ਹੋਈ।
ਪੁਲਸ ਵੱਲੋਂ ਇਹ ਵੀ ਦੱਸਿਆ ਗਿਆ ਕਿ ਕਤਲ ਕਿਸੇ ਗਾਹਕ ਵਲੋਂ ਵੀ ਕੀਤਾ ਗਿਆ ਹੋ ਸਕਦਾ ਹੈ ਕਿਉਂਕਿ ਸਰਬਜੀਤ ਆਪਣੇ ਘਰ 'ਚ ਕੱਪੜੇ ਸਿਊਣ ਦਾ ਕੰਮ ਕਰਦੀ ਸੀ।ਪੁਲਿਸ ਵੱਲੋਂ ਮੰਗਲਵਾਰ ਰਾਤ ਨੂੰ ਇੱਕ 2 ਵਿਕਅਤੀਆਂ ਅਤੇ ਇੱਕ ਔਰਤ ਨੂੰ ਵੁਲਵਰਹੈਂਪਟਨ ਦੀਆਂ ਵੱਖ-ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।ਜ਼ਿਕਰਯੋਗ ਹੈ ਕਿ ਸਰਬਜੀਤ ਕੌਰ ਦਾ ਪਿਛੋਕੜ ਪੰਜਾਬ ਤੋਂ ਹੈ ਜਿੱਥੋਂ ਉਹ ਜੁਲਾਈ 2015 'ਚ ਗੁਰਪ੍ਰੀਤ ਸਿੰਘ ਢੰਡਾ ਨਾਲ ਵਿਆਹ ਕਰਵਾ ਕੇ ਯੂ.ਕੇ. ਆਈ ਸੀ।
PTCNews