ਰਾਮ ਨਾਥ ਕੋਵਿੰਦ ਪਹੁੰਚੇ ਚੰਡੀਗੜ, ਅਕਾਲੀ-ਭਾਜਪਾ ਵਿਧਾਇਕਾਂ ਨਾਲ ਕੀਤੀ ਮੁਲਾਕਾਤ
ਰਾਸ਼ਟਰਪਤੀ ਦੇ ਉਮੀਦਵਾਰ ਰਾਮ ਨਾਥ ਕੋਵਿੰਦ ਅੱਜ ਚੰਡੀਗੜ ਵਿਖੇ ਪਹੁੰਚੇ, ਜਿੱਥੇ ਉਹਨਾਂ ਨੇ ਪੰਜਾਬ ਅਤੇ ਹਰਿਆਣਾ ਦੇ ਅਕਾਲੀ-ਭਾਜਪਾ ਵਿਧਾਇਕਾਂ ਨਾਲ ਮੁਲਾਕਾਤ ਕੀਤੀ ਅਤੇ 17 ਜੁਲਾਈ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਬਾਰੇ ਵਿਚਾਰ ਵਟਾਂਦਰ ਕੀਤਾ।
ਰਾਸ਼ਟਰਪਤੀ ਚੋਣ ਮੁਹਿੰਮ 'ਚ ਹਿੱਸਾ ਲੈਣ ਲਈ ਸੁਸ਼ਮਾ ਸਵਰਾਜ ਅਤੇ ਅਨਿਲ ਜੈਨ ਵੀ ਰਾਮ ਨਾਥ ਕੋਵਿੰਦ ਦੇ ਨਾਲ ਮੌਜੂਦ ਸਨ।
—PTC News