Wed, Sep 23, 2026
Whatsapp

ਇੰਗਲੈਂਡ 'ਚ ਪੰਜਾਬਣ ਦੇ ਕਤਲ ਕੇਸ਼ 'ਚ ਪੁਲਿਸ ਨੇ 3 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

Reported by:  PTC News Desk  Edited by:  Shanker Badra -- March 09th 2018 12:44 PM
ਇੰਗਲੈਂਡ 'ਚ ਪੰਜਾਬਣ ਦੇ ਕਤਲ ਕੇਸ਼ 'ਚ ਪੁਲਿਸ ਨੇ 3 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

ਇੰਗਲੈਂਡ 'ਚ ਪੰਜਾਬਣ ਦੇ ਕਤਲ ਕੇਸ਼ 'ਚ ਪੁਲਿਸ ਨੇ 3 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

ਇੰਗਲੈਂਡ 'ਚ ਪੰਜਾਬਣ ਦੇ ਕਤਲ ਕੇਸ਼ 'ਚ ਪੁਲਿਸ ਨੇ 3 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ:ਪਿਛਲੇ ਮਹੀਨੇ ਇੰਗਲੈਂਡ ਦੇ ਸ਼ਹਿਰ ਵੁਲਵਰਹੈਂਪਟਨ 'ਚ ਪੰਜਾਬਣ ਸਰਬਜੀਤ ਕੌਰ ਢੰਡਾ ਦਾ ਕਤਲ ਕਰ ਦਿੱਤਾ ਗਿਆ ਸੀ।ਸਰਬਜੀਤ ਕੌਰ ਢੰਡਾ ਦੀ ਮੌਤ ਸਬੰਧੀ ਪੁਲਿਸ ਨੇ ਇਕ ਔਰਤ ਸਮੇਤ ਤਿੰਨ ਲੋਕਾਂ ਨੂੰ ਹਿਰਾਸਤ 'ਚ ਲਿਆ ਹੈ।ਇੰਗਲੈਂਡ 'ਚ ਪੰਜਾਬਣ ਦੇ ਕਤਲ ਕੇਸ਼ 'ਚ ਪੁਲਿਸ ਨੇ 3 ਲੋਕਾਂ ਨੂੰ ਕੀਤਾ ਗ੍ਰਿਫ਼ਤਾਰਦੱਸਿਆ ਜਾਂਦਾ ਹੈ ਕਿ 38 ਸਾਲਾ ਸਰਬਜੀਤ ਕੌਰ 16 ਫਰਵਰੀ ਨੂੰ ਸ਼ਾਮ 4 ਵਜੇ ਆਪਣੇ ਹੀ ਘਰ 'ਚ ਮ੍ਰਿਤਕ ਹਾਲਤ 'ਚ ਪਾਈ ਗਈ ਸੀ।ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਸਰਬਜੀਤ ਕੌਰ 'ਤੇ ਹਮਲਾ ਹੋਇਆ ਸੀ ਅਤੇ ਉਸ ਦੀ ਮੌਤ ਲਾਸ਼ ਮਿਲਣ ਤੋਂ ਕਈ ਘੰਟੇ ਪਹਿਲਾਂ ਹੋ ਚੁੱਕੀ ਸੀ।ਕਿਹਾ ਜਾ ਰਿਹਾ ਹੈ ਕਿ ਉਸ ਦੀ ਮੌਤ ਸਾਹ ਘੁੱਟ ਹੋਣ ਕਾਰਨ ਹੋਈ ਹੈ।ਇੰਗਲੈਂਡ 'ਚ ਪੰਜਾਬਣ ਦੇ ਕਤਲ ਕੇਸ਼ 'ਚ ਪੁਲਿਸ ਨੇ 3 ਲੋਕਾਂ ਨੂੰ ਕੀਤਾ ਗ੍ਰਿਫ਼ਤਾਰਸਰਬਜੀਤ ਦੀ ਲਾਸ਼ ਰੌਕਰੀ ਲੇਨ,ਪਿੰਨ ਇੰਨ ਵੁਲਵਰਹੈਂਪਟਨ ਵਿਖੇ ਮਿਲੀ ਸੀ।ਘਰ 'ਚੋਂ ਕੁਝ ਗਹਿਣੇ ਵੀ ਗੁੰਮ ਸਨ ਅਤੇ ਇਸੇ ਲਈ ਉਸ ਦੀ ਮੌਤ ਦਾ ਕਾਰਨ ਡਕੈਤੀ ਨੂੰ ਵੀ ਮੰਨਿਆ ਜਾ ਰਿਹਾ ਹੈ।ਜਾਂਚ ਅਧਿਕਾਰੀ ਪੁਲਿਸ ਇੰਸਪੈਕਟਰ ਜੇਮਜ਼ ਮੁਨਰੋ ਨੇ ਕਿਹਾ ਕਿ ਇਲਾਕੇ 'ਚ ਏਸ਼ੀਅਨ ਸੋਨਾ ਚੋਰੀ ਜਾਂ ਲੁੱਟਣ ਲਈ ਕਈ ਵਾਰਦਾਤਾਂ ਹੋਈਆਂ ਹਨ ਪਰ ਇਸ ਤਰ੍ਹਾਂ ਦੀ ਹਿੰਸਕ ਘਟਨਾ ਨਹੀਂ ਹੋਈ।ਇੰਗਲੈਂਡ 'ਚ ਪੰਜਾਬਣ ਦੇ ਕਤਲ ਕੇਸ਼ 'ਚ ਪੁਲਿਸ ਨੇ 3 ਲੋਕਾਂ ਨੂੰ ਕੀਤਾ ਗ੍ਰਿਫ਼ਤਾਰਪੁਲਸ ਵੱਲੋਂ ਇਹ ਵੀ ਦੱਸਿਆ ਗਿਆ ਕਿ ਕਤਲ ਕਿਸੇ ਗਾਹਕ ਵਲੋਂ ਵੀ ਕੀਤਾ ਗਿਆ ਹੋ ਸਕਦਾ ਹੈ ਕਿਉਂਕਿ ਸਰਬਜੀਤ ਆਪਣੇ ਘਰ 'ਚ ਕੱਪੜੇ ਸਿਊਣ ਦਾ ਕੰਮ ਕਰਦੀ ਸੀ।ਪੁਲਿਸ ਵੱਲੋਂ ਮੰਗਲਵਾਰ ਰਾਤ ਨੂੰ ਇੱਕ 2 ਵਿਕਅਤੀਆਂ ਅਤੇ ਇੱਕ ਔਰਤ ਨੂੰ ਵੁਲਵਰਹੈਂਪਟਨ ਦੀਆਂ ਵੱਖ-ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।ਜ਼ਿਕਰਯੋਗ ਹੈ ਕਿ ਸਰਬਜੀਤ ਕੌਰ ਦਾ ਪਿਛੋਕੜ ਪੰਜਾਬ ਤੋਂ ਹੈ ਜਿੱਥੋਂ ਉਹ ਜੁਲਾਈ 2015 'ਚ ਗੁਰਪ੍ਰੀਤ ਸਿੰਘ ਢੰਡਾ ਨਾਲ ਵਿਆਹ ਕਰਵਾ ਕੇ ਯੂ.ਕੇ. ਆਈ ਸੀ। PTCNews
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK