Sat, Sep 5, 2026
Whatsapp

ਐਕਸਿਸ ਬੈਂਕ 'ਚ ਹੋਈ ਲੁੱਟ ਖੋਹ ਦੀ ਵਾਰਦਾਤ ਦਾ ਮਸਲਾ ਪੁਲਿਸ ਨੇ ਸੁਲਝਾਇਆ, ਇਹ ਸਨ ਆਰੋਪੀ!

Reported by:  PTC News Desk  Edited by:  Joshi -- December 19th 2017 03:08 PM
ਐਕਸਿਸ ਬੈਂਕ 'ਚ ਹੋਈ ਲੁੱਟ ਖੋਹ ਦੀ ਵਾਰਦਾਤ ਦਾ ਮਸਲਾ ਪੁਲਿਸ ਨੇ ਸੁਲਝਾਇਆ, ਇਹ ਸਨ ਆਰੋਪੀ!

ਐਕਸਿਸ ਬੈਂਕ 'ਚ ਹੋਈ ਲੁੱਟ ਖੋਹ ਦੀ ਵਾਰਦਾਤ ਦਾ ਮਸਲਾ ਪੁਲਿਸ ਨੇ ਸੁਲਝਾਇਆ, ਇਹ ਸਨ ਆਰੋਪੀ!

ਐਕਸਿਸ ਬੈਂਕ ਨਾਰੰਗਾਬਾਦ ਅਤੇ ਗੁਰੱਕਵਿੰਡ (ਪੀਐਸ ਸਦਰ ਤਰਨ ਤਾਰਨ ਅਤੇ ਪੀਐਸ ਭਿੱਖੀਵਿੰਡ ਦੇ ਖੇਤਰ) ਵਿਚ ਵਾਪਰੀਆ ਦੋ ਚੋਰੀ ਦੀਆਂ ਘਟਨਾਵਾਂ ਅਤੇ ਪੈਟਰੋਲ ਪੰਪ ਠੱਠੀਆਂ ਮਹੰਤਾਨ (ਪੀ.ਐਸ. ਸਰਹਾਲੀ ਦੇ ਖੇਤਰ) ਤੋਂ ਹੋਈ ਲੁੱਟ ਖੋਹ ਦੇ ਮਾਮਲੇ ਨੂੰ ਪੁਲਿਸ ਵੱਲੋਂ ਟਰੇਸ ਕਰ ਲਿਆ ਗਿਆ ਹੈ। ਐਕਸਿਸ ਬੈਂਕ 'ਚ ਹੋਈ ਲੁੱਟ ਖੋਹ ਦੀ ਵਾਰਦਾਤ ਦਾ ਮਸਲਾ ਪੁਲਿਸ ਨੇ ਸੁਲਝਾਇਆ, ਇਹ ਸਨ ਆਰੋਪੀ!ਜਾਂਚ ਮੁਹਿੰਮ ਦੌਰਾਨ ਸਿਕੰਦਰਪਾਲ ਸਿੰਘ / ਸੁਖਜੀਤ ਸਿੰਘ ਜੱਟ ਵਾਸੀ ਗੰਡੀਵਿੰਡ ਸਰਾਂ ਅਤੇ ਰਣਬੀਰ ਕੌਰ ਪਤਨੀ ਸਰਬਜੀਤ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਤਰਨਤਾਰਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਸਬੰਧ ਵਿਚ ਦੋਸ਼ੀਆਂ 'ਤੇ ਕੇਸ ਦਰਜ ਕਰ ਲਏ ਗਏ ਹਨ ਅਤੇ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਤੋਂ ਇਹ ਫੰਡ ਵਾਪਸ ਲੈ ਲਏ ਗਏ ਹਨ। ਐਕਸਿਸ ਬੈਂਕ ਤੋਂ ਲੁੱਟ ਹੋਈ ਰਕਮ = 4,05,000 / - ਲੱਖ ਹੀਰੋਇਨ = 625 ਗ੍ਰਾਮ ਪਿਸਤੌਲ = 2 ਸੀਟੀਐਸ= 4 ਟੈਬਲਿਟ (ਮਾਈਕ੍ਰੋਲੇਟ) = 1800 ਕਾਰ ਹੌਂਡਾ ਸਮਾਨ = 1 (ਨਾਰੰਗਾਬਾਦ ਬੈਂਕ ਡਕੈਤੀ ਵਿੱਚ ਵਰਤੀ ਗਈ) ਐਕਸਿਸ ਬੈਂਕ 'ਚ ਹੋਈ ਲੁੱਟ ਖੋਹ ਦੀ ਵਾਰਦਾਤ ਦਾ ਮਸਲਾ ਪੁਲਿਸ ਨੇ ਸੁਲਝਾਇਆ, ਇਹ ਸਨ ਆਰੋਪੀ!ਹੱਲ ਕੀਤੇ ਕੇਸਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ: ੧. ਐਫ ਆਈ ਆਰ ਨੰਬਰ ੨੭੮ ਮਿਤੀ ੧੫.੧੨.੨੦੧੭ ਯੂ / ਐਸ ੩੯੨/੫੦੬ ਆਈ.ਪੀ.ਸੀ. ੨੫/੨੭ ਹਥਿਆਰ ਐਕਟ ਪੀ.ਐਸ. ਸਦਰ ਤਰਨਤਾਰਨ ੨. ਐਫ.ਆਈ.ਆਰ ਨੰਬਰ ੨੫੮ ਮਿਤੀ ੦੩.੧੧.੨੦੧੭ ਯੂ / ਐਸ ੩੯੪ ਆਈ ਪੀ ਸੀ ੨੫/੨੭ ਹਥਿਆਰ ਐਕਟ ਪੀ ਐੱਸ ਭਿੱਖੀਵਿੰਡ ੩. ਐਫ ਆਈ ਆਰ ਨੰਬਰ ੧੩੦ ਮਿਤੀ ੦੫.੧੧.੨੦੧੭ ਯੂ / ਐਸ ੩੭੯-ਬੀ / ੩੪ ਆਈ.ਪੀ.ਸੀ. ਪੀ.ਐਸ. ਸਰਹਾਲੀ ਪੰਜਾਬ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਤਰਨ ਤਾਰਨ, ਜੋਬਨਜੀਤ ਸਿੰਘ ਉਰਫ ਜੋਬਨ ਅਤੇ ਰਣਜੋਧ ਸਿੰਘ ਉਰਫ ਜੋਧ ਸਿੰਘ ਪੁੱਤਰ ਕੁਲਵਿੰਦਰ ਸਿੰਘ ਜੱਟ ਵਾਸੀ ਹਵੇਲੀਆਂ, ਜਸਵੰਤ ਕੌਰ ਵਲੋ ਪਤਨੀ ਕੁਲਵਿੰਦਰ ਸਿੰਘ ਜੱਟ ਵਾਸੀ ਹਵੇਲੀਆਂ, ਪੀ.ਐਸ. ਸਰਾਏ ਅਮਾਨਤ ਖਾਂ, ਸਰਬਜੀਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਤਰਨ ਤਾਰਨ ਨਾਮਜ਼ਦ ਕੀਤੇ ਗਏ ਹਨ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਵੱਲੋਂ ਕੋਸ਼ਿਸ਼ਾਂ ਜਾਰੀ ਹਨ। ਦੱਸ ਦੇਈਏ ਕਿ ਪਿਛਲੇ ਦਿਨੀਂ ਐਕਸਿਸ ਬੈਂਕ 'ਚ ਇਹਨਾਂ ਦੋਸ਼ੀਆਂ ਵੱਲੋਂ ਵੱਡੀਆਂ ਲੁੱਟਾਂ ਖੋਹਾਂ ਨੂੰ ਅੰਜਾਮ ਦਿੱਤਾ ਗਿਆ ਸੀ। —PTC News
Electrical Saftey authority
Chandigarh Group of Colleges
  • Tags

Top News view more...

Latest News view more...

PTC NETWORK
PTC NETWORK