Sat, Sep 5, 2026
Whatsapp

ਕੰਨੜ ਪ੍ਰੋਫੈਸਰ ਨੇ ਲੱਚਰ ਪੰਜਾਬੀ ਗਾਇਕਾਂ ਨੂੰ 15 ਦਸੰਬਰ ਤੱਕ ਦਿੱਤੀ ਅਜਿਹੀ ਚਿਤਾਵਨੀ ? ਜਾਣੋਂ

Reported by:  PTC News Desk  Edited by:  Shanker Badra -- November 18th 2017 05:16 PM -- Updated: November 18th 2017 05:17 PM
ਕੰਨੜ ਪ੍ਰੋਫੈਸਰ ਨੇ ਲੱਚਰ ਪੰਜਾਬੀ ਗਾਇਕਾਂ ਨੂੰ 15 ਦਸੰਬਰ ਤੱਕ ਦਿੱਤੀ ਅਜਿਹੀ ਚਿਤਾਵਨੀ ? ਜਾਣੋਂ

ਕੰਨੜ ਪ੍ਰੋਫੈਸਰ ਨੇ ਲੱਚਰ ਪੰਜਾਬੀ ਗਾਇਕਾਂ ਨੂੰ 15 ਦਸੰਬਰ ਤੱਕ ਦਿੱਤੀ ਅਜਿਹੀ ਚਿਤਾਵਨੀ ? ਜਾਣੋਂ

ਕੰਨੜ ਪ੍ਰੋਫੈਸਰ ਨੇ ਲੱਚਰ ਪੰਜਾਬੀ ਗਾਇਕਾਂ ਨੂੰ 15 ਦਸੰਬਰ ਤੱਕ ਦਿੱਤੀ ਅਜਿਹੀ ਚਿਤਾਵਨੀ ? ਜਾਣੋਂ:ਪੰਜਾਬ ਦੇ ਵਿੱਚ ਪੰਜਾਬੀ ਅਤੇ ਪੰਜਾਬੀ ਸੱਭਿਆਚਰ ਨੂੰ ਵਿਗਾੜਨ ਵਾਲਿਆਂ ਦੇ ਖਿਲਾਫ਼ ਸੰਘਰਸ਼ ਚੱਲਦੇ ਹੀ ਰਹਿੰਦੇ ਹਨ।ਬੀਤੇ ਦਿਨੀ ਸਾਈਨ ਬੋਰਡਾਂ 'ਤੇ ਪੰਜਾਬੀ ਲਿਖਣ ਨੂੰ ਲੈ ਕੇ ਮੁੱਦਾ ਉਠਿਆ ਸੀ ਪਰ ਹੁਣ ਲੱਚਰਤਾ ਗਾਇਕੀ ਦੇ ਖਿਲਾਫ਼ ਮੁੱਦਾ ਉਠਿਆ ਹੈ।ਕੰਨੜ ਪ੍ਰੋਫੈਸਰ ਨੇ ਲੱਚਰ ਪੰਜਾਬੀ ਗਾਇਕਾਂ ਨੂੰ 15 ਦਸੰਬਰ ਤੱਕ ਦਿੱਤੀ ਅਜਿਹੀ ਚਿਤਾਵਨੀ ? ਜਾਣੋਂਅਜਿਹਾ ਹੀ ਪੰਜਾਬ ਦੇ ਪਟਿਆਲਾ ਜਿਲ੍ਹੇ ਵਿੱਚ ਵੇਖਣ ਨੂੰ ਮਿਲਿਆ ਹੈ।ਪਟਿਆਲਾ ਬੱਸ ਸਟੈਂਡ ਮੇਨ ਗੇਟ ਦੇ ਬਾਹਰ ਇੱਕ ਸ਼ਖਸ ਤਕਰੀਬਨ ਤਿੰਨ ਘੰਟੇ ਤੱਕ ਸਿਰ 'ਤੇ ਮਾਂ ਬੋਲੀ ਵਿਰੋਧੀ ਗੀਤਾਂ ਖਿਲਾਫ਼ ਤਖਤੀ ਚੁੱਕੀ ਖੜ੍ਹਾ ਰਿਹਾ।ਇਹ ਇਨਸਾਨ ਕਰਨਾਟਕ ਤੋਂ ਸਬੰਧ ਰੱਖਣ ਵਾਲੇ ਪੰਜਾਬੀ ਦੇ ਮੁੱਦਈ ਪ੍ਰੋਫੈਸਰ ਪੰਡਿਤਰਾਓ ਹਨ।ਕੰਨੜ ਪ੍ਰੋਫੈਸਰ ਨੇ ਲੱਚਰ ਪੰਜਾਬੀ ਗਾਇਕਾਂ ਨੂੰ 15 ਦਸੰਬਰ ਤੱਕ ਦਿੱਤੀ ਅਜਿਹੀ ਚਿਤਾਵਨੀ ? ਜਾਣੋਂਜਿਨ੍ਹਾਂ ਨੇ ਕੁੱਝ ਦਿਨ ਪਹਿਲਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਪੰਜਾਬੀ ਲਿਖਣ ਦੇ ਮੁੱਦੇ 'ਤੇ ਆਵਾਜ਼ ਉਠਾਈ ਸੀ।ਹੁਣ ਲੱਚਰ ਗੀਤਾਂ ,ਹਥਿਆਰਾਂ ਤੇ ਸ਼ਰਾਬ ਦੀ ਉਪਮਾ ਵਿੱਚ ਗੀਤ ਗਾ ਚੁੱਕੇ ਪੰਜਾਬੀ ਗਾਇਕਾਂ ਨੂੰ 15 ਦਸੰਬਰ ਤੱਕ ਪੰਜਾਬੀ ਮਾਂ ਬੋਲੀ ਤੋਂ ਮੁਆਫੀ ਮੰਗਣ ਲਈ ਕਿਹਾ ਹੈ।ਉਨ੍ਹਾਂ ਕਿਹਾ ਕਿ ਜੇਕਰ 15 ਦਸੰਬਰ ਤੱਕ ਇਹ ਗਾਇਕ ਮੁਆਫੀ ਨਹੀਂ ਮੰਗਣਗੇ ਤਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਇਨ੍ਹਾਂ ਗਾਇਕਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਚੇਤਾਵਨੀ ਦਿੱਤੀ ਹੈ।ਥਾ ਪੈਗ ਲਾ ਕੇ ਤੇਰੀ ਬਾਂਹ ਫੜਨੀ,ਪੰਡਿਤ ਰਾਓ ਨੇ ਕਿਹਾ ਕਿ ਚੌਥਾ ਪੈਗ ਲਾ ਕੇ ਤੇਰੀ ਬਾਂਹ ਫੜਨੀ, ਚੰਡੀਗੜ੍ਹ ਵਿੱਚ ਕੁੜੀ ਮਿਲੀ ਚਾਕਲੇਟ ਵਰਗੀ, ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ, ਘਰ ਦੀ ਸ਼ਰਾਬ ਹੋਵੇ, ਚਾਰ ਬੋਤਲ ਵੋਡਕਾ ਕਾਮ ਮੇਰਾ ਰੋਜ ਕਾ, ਬੋਤਲ ਸ਼ਰਾਬ ਦੀਏ, ਜਿਹੇ ਗਾਣੇ ਗਾਉਣ ਵਾਲੇ ਪੰਜਾਬੀ ਗਾਇਕ ਪੰਜਾਬੀ ਭਾਸ਼ਾ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣ ਲਈ ਅੱਗੇ ਆ ਕੇ ਮੁਆਫੀ ਮੰਗਣ ਤਾਂ ਕਿ ਆਉਣ ਵਾਲੇ ਦਿਨਾਂ ਵਿੱਚ ਕੋਈ ਵੀ ਇਸ ਪਵਿੱਤਰ ਪੰਜਾਬੀ ਭਾਸ਼ਾ ਵਿੱਚ ਹਥਿਆਰਾਂ, ਲੱਚਰਤਾ ਜਾਂ ਸ਼ਰਾਬ ਦੇ ਸੋਹਲੇ ਗਾਉਣ ਦੀ ਹਿੰਮਤ ਨਾ ਕਰ ਸਕੇ।ਸ੍ਰੀ ਜਪੁਜੀ ਸਾਹਿਬ, ਸ੍ਰੀ ਸੁਖਮਨੀ ਸਾਹਿਬ ਅਤੇ ਜਫਰਨਾਮਾ ਨੂੰ ਕੰਨਡ ਭਾਸ਼ਾ ਵਿੱਚ ਅਨੁਵਾਦ ਕਰਨ ਵਾਲੇ ਪੰਡਿਤਰਾਓ ਨੇ ਪੰਜਾਬੀ ਭਾਸ਼ਾ ਸਿੱਖ ਕੇ ਪੰਜਾਬੀ ਵਿੱਚ 12 ਕਿਤਾਬਾਂ ਲਿੱਖ ਚੁੱਕੇ ਹਨ।ਚੰਡੀਗੜ੍ਹ ਵਿੱਚ ਕੁੜੀ ਮਿਲੀ ਚਾਕਲੇਟ ਵਰਗੀਪੰਜਾਬੀ ਭਾਸ਼ਾ ਤੇ ਸੱਭਿਆਚਾਰ ਤੋਂ ਪ੍ਰਭਾਵਿਤ ਹੋਏ ਪੰਡਿਤਰਾਓ ਪੰਜਾਬੀ ਵਿੱਚ ਲੱਚਰਤਾ ਤੇ ਹੋਰਨਾਂ ਵੈਲਾਂ ਦੀ ਗੱਲ ਕਰਨ ਵਾਲੇ ਗੀਤ ਨਾ ਚਲਾਉਣ ਬਾਰੇ ਮੁਹਿੰਮ ਸ਼ੁਰੂ ਕਰਦੇ ਹੋਏ ਹਾਈ ਕੋਰਟ ਵਿੱਚ ਕਾਨੂੰਨੀ ਲੜਾਈ ਵੀ ਲੜ ਰਹੇ ਹਨ।ਜਨਹਿਤ ਯਾਚਿਕਾ ਦਰਜ ਕਰਨ ਵਾਲੇ ਪੰਡਿਤਰਾਓ ਨੇ ਕੋਰਟ ਵਿੱਚ ਸੈਂਸਰ ਬੋਰਡ ਜਾਂ ਇਸ ਤਰ੍ਹਾਂ ਦੀ ਨੀਤੀ ਬਣਾਏ ਜਾਣ ਦੀ ਮੰਗ ਵੀ ਕੀਤੀ ਹੈ।ਕੰਨੜ ਪ੍ਰੋਫੈਸਰ ਨੇ ਲੱਚਰ ਪੰਜਾਬੀ ਗਾਇਕਾਂ ਨੂੰ 15 ਦਸੰਬਰ ਤੱਕ ਦਿੱਤੀ ਅਜਿਹੀ ਚਿਤਾਵਨੀ ? ਜਾਣੋਂਪੰਡਿਤਰਾਓ ਨੇ ਪਟਿਆਲਾ ਸਥਿਤ ਆਡੀਓ, ਵੀਡੀਓ ਰਿਕਾਰਡਿੰਗ ਕੰਪਨੀ, ਡੀ.ਜੇ. ਕੰਪਨੀ ਅਤੇ ਮੈਰਿਜ ਪੈਲੇਸਾਂ ਦੇ ਨਾਲ-ਨਾਲ ਕਈ ਸਰਕਾਰੀ ਦਫਤਰਾਂ ਨੂੰ ਵੀ ਕਾਨੂੰਨੀ ਨੋਟਿਸ ਵੀ ਜਾਰੀ ਕੀਤੇ ਹਨ। ਇਸ ਵਿੱਚ ਇਹ ਮੰਗ ਕੀਤੀ ਗਈ ਹੈ ਕਿ ਲੱਚਰਤਾ, ਹਥਿਆਰਾਂ ਤੇ ਸ਼ਰਾਬ ਨੂੰ ਉਤਸ਼ਾਹਤ ਕਰਨ ਵਾਲੇ ਗੀਤਾਂ ਦੀ ਨਾ ਤਾਂ ਰਿਕਾਰਡਿੰਗ ਕੀਤੀ ਜਾਵੇ ਅਤੇ ਨਾ ਹੀ ਇਨ੍ਹਾਂ ਨੂੰ ਚਲਾਇਆ ਜਾਵੇ। -PTCNews
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK