Fri, Sep 4, 2026
Whatsapp

ਲੋੜਵੰਦਾਂ ਲਈ ਮਸੀਹਾ ਬਣ ਪਹੁੰਚੀ ਇਸ ਕੌਮ ਦੀ ਹਰ ਕੋਈ ਕਰ ਰਿਹਾ ਹੈ ਤਾਰੀਫ 

Reported by:  PTC News Desk  Edited by:  Joshi -- March 02nd 2018 02:18 PM -- Updated: March 02nd 2018 03:22 PM
ਲੋੜਵੰਦਾਂ ਲਈ ਮਸੀਹਾ ਬਣ ਪਹੁੰਚੀ ਇਸ ਕੌਮ ਦੀ ਹਰ ਕੋਈ ਕਰ ਰਿਹਾ ਹੈ ਤਾਰੀਫ 

ਲੋੜਵੰਦਾਂ ਲਈ ਮਸੀਹਾ ਬਣ ਪਹੁੰਚੀ ਇਸ ਕੌਮ ਦੀ ਹਰ ਕੋਈ ਕਰ ਰਿਹਾ ਹੈ ਤਾਰੀਫ 

ਲੋੜਵੰਦਾਂ ਲਈ ਮਸੀਹਾ ਬਣ ਪਹੁੰਚੀ ਇਸ ਕੌਮ ਦੀ ਹਰ ਕੋਈ ਕਰ ਰਿਹਾ ਹੈ ਤਾਰੀਫ : ਸੀਰੀਆ 'ਚ ਹੋ ਰਹੀ ਹਿੰਸਾ ਤੋਂ ਕਈ ਵੀ ਅਨਜਾਣ ਨਹੀਂ ਹੈ, ਖਾਸਕਰ ਇਸ ਮੁਲਕ ਦੀ ਰਾਜਧਾਨੀ ਦਮਿਸ਼ਕ ਨੇੜੇ ਘੋਟਾ ਸ਼ਹਿਰ, ਜਿੱਥੇ ਸਰਕਾਰ  ਬਾਗੀਆਂ ਨੂੰ ਮੁਕਾਉਣ ਦੇ ਨਾਮ 'ਤੇ ਕਈ ਬੇਦੋਸ਼ਿਆਂ ਦਾ ਖੂਨ ਵਹਾ ਰਹੀ ਹੈ। ਇਸ ਸ਼ਹਿਰ 'ਚ ਪਿਛਲੇ 11 ਦਿਨਾਂ 'ਚ ਕਈ ਬੰਬ ਧਮਾਕੇ ਹੋਏ, ਜਿੰਨ੍ਹਾਂ 'ਚ ਤਕਰੀਬਨ 1000 ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਹੈ। ਹੱਸਦਾ ਵੱਸਦਾ ਸ਼ਹਿਰ ਪੱਥਰਾਂ ਦੇ ਢੇਰਾਂ 'ਚ ਤਬਦੀਲ ਹੋ ਚੁੱਕਾ ਹੈ। ਅਜਿਹੇ 'ਚ ਇੱਕ ਵਾਰ ਫਿਰ, ਖਾਲਸਾ ਏਡ ਲੋਕਾਂ ਲਈ ਮਸੀਹਾ ਬਣ ਕੇ ਆਇਆ ਹੈ। ਖਾਲਸਾ ਏਡ ਸੰਸਥਾ ਵੱਲੋ ਲੋਕਾਂ ਦੀ ਮਦਦ ਲਈ ਮੁਫਤ ਸਿਹਤ ਸਹੂਲਤਾਂ ਅਤੇ ਭੋਜਨ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਖਾਲਸਾ ਏਡ ਵੱਲੋਂ ਚੁੱਕੇ ਇਸ ਕਦਮ ਦੀ ਸੋਸ਼ਲ ਮੀਡੀਆ 'ਤੇ ਭਰਪੂਰ ਸ਼ਲਾਘਾ ਹੋ ਰਹੀ ਹੈ। ਦੱਸ ਦੇਈਏ ਕਿ ਖਾਲਸਾ ਏਡ ਅੰਤਰਰਾਸ਼ਟਰੀ ਗੈਰ-ਮੁਨਾਫਾ ਸੰਸਥਾ ਹੈ ਜੋ ਕਿ ਦੁਨੀਆਂ ਦੀਆਂ ਕਈ ਜਗ੍ਹਾਵਾਂ 'ਤੇ ਬਿਨ੍ਹਾਂ ਕਿਸੇ ਭੇਦ ਭਾਵ ਦੇ ਲੋੜ੍ਹਵੰਦਾਂ ਦੀ ਸਹਾਇਤਾ ਕਰਦੀ ਹੈ। ਰੋਹਿੰਗੀਆਂ ਅਤੇ ਹੋਰਨਾਂ ਦੇਸ਼ਾਂ 'ਚ ਵੀ ਮੁਸੀਬਤ ਸਮੇਂ ਲੋਕਾਂ ਦੀ ਮਦਦ ਕਰਨ ਲਈ ਖਾਲਸਾ ਏਡ ਹਮੇਸ਼ਾ ਤੋਂ ਅੱਗੇ ਆਉਂਦੀ ਰਹੀ ਹੈ। —PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK