America Hawaii Wildfires: ਅਮਰੀਕਾ ’ਚ ਹਵਾਈ ਦੇ ਜੰਗਲਾਂ ’ਚ ਲੱਗੀ ਭਿਆਨਕ ਅੱਗ ਕਾਰਨ 6 ਲੋਕਾਂ ਦੀ ਹੋਈ ਮੌਤ
America Hawaii Wildfires: ਅਮਰੀਕਾ ਦੇ ਹਵਾਈ 'ਚ ਸਥਿਤ ਮਾਉਈ ਦੇ ਜੰਗਲਾਂ 'ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਗ ਕਿੰਨੀ ਤੇਜ਼ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਲੋਕਾਂ ਨੂੰ ਬਾਹਰ ਕੱਢਣ ਸਮੇਂ ਅੱਗ ਦੀ ਲਪੇਟ 'ਚ ਆ ਕੇ 6 ਲੋਕਾਂ ਦੀ ਜਾਨ ਚਲੀ ਗਈ ਹੈ। ਇੰਨਾ ਹੀ ਨਹੀਂ, ਟਾਪੂ ਦੇ ਇਤਿਹਾਸਕ ਕਸਬਿਆਂ ਦਾ ਵੱਡਾ ਹਿੱਸਾ ਅੱਗ ਨਾਲ ਤਬਾਹ ਹੋ ਗਿਆ ਹੈ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਹਵਾਈ ਵਿੱਚ ਜੰਗਲ ਦੀ ਅੱਗ ਨਾਲ ਘੱਟੋ-ਘੱਟ ਛੇ ਲੋਕਾਂ ਦੀ ਮੌਤ ਹੋ ਗਈ ਜਦਕਿ ਘੱਟੋ-ਘੱਟ ਛੇ ਹੋਰ ਲੋਕ ਜ਼ਖਮੀ ਹੋਏ ਹਨ। ਮੇਅਰ ਰਿਚਰਡ ਬਿਸਨ ਜੂਨੀਅਰ ਨੇ ਦੱਸਿਆ ਕਿ ਜਖਮੀਆਂ ’ਚ ਤਿੰਨ ਸੜਨ ਨਾਲ ਸਬੰਧਿਤ ਹਨ। ਇੱਕ ਅੱਗ ਬੁਝਾਉਣ ਵਾਲੇ ਨੂੰ ਵੀ ਹਸਪਤਾਲ ਲਿਜਾਇਆ ਗਿਆ ਹੈ ਅਤੇ ਧੂੰਏਂ ਦੇ ਕਾਰਨ ਉਸ ਨੂੰ ਸਾਹ ਲੈਣ ਚ ਪਰੇਸ਼ਾਨੀ ਹੋਈ। ਫਿਲਹਾਲ ਉਸਦਾ ਇਲਾਜ ਚੱਲ ਰਿਹਾ ਹੈ।
ਇਸ ਸਬੰਧੀ ਮੇਅਰ ਨੇ ਕਿਹਾ ਕਿ ਖੋਜ ਅਤੇ ਬਚਾਅ ਕਾਰਜ ਕੀਤੇ ਜਾ ਰਹੇ ਹਨ ਅਤੇ ਚਿਤਾਵਨੀ ਦਿੱਤੀ ਗਈ ਹੈ ਕਿ ਹੋਰ ਜਾਣਕਾਰੀ ਉਪਲਬਧ ਹੋਣ 'ਤੇ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।
ਇਹ ਵੀ ਪੜ੍ਹੋ: ਪਾਕਿਸਤਾਨ ਦੇ ਚੋਣ ਕਮਿਸ਼ਨ ਵੱਲੋਂ ਇਮਰਾਨ ਖਾਨ 5 ਸਾਲ ਲਈ ਅਯੋਗ ਕਰਾਰ, ਨੋਟੀਫਿਕੇਸ਼ਨ ਜਾਰੀ
- PTC NEWS