Gold-Silver Price Today: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਈ ਗਿਰਾਵਟ, ਜਾਣੋ ਕਿੰਨੀਆਂ ਘਟੀਆਂ ਕੀਮਤਾਂ
Gold-Silver Price Today: ਸਰਾਫਾ ਬਾਜ਼ਾਰ 'ਚ ਜ਼ੋਰਦਾਰ ਐਕਸ਼ਨ ਦੇਖਣ ਨੂੰ ਮਿਲ ਰਹੀ ਹੈ। ਘਰੇਲੂ ਵਾਇਦਾ ਬਾਜ਼ਾਰ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਨਰਮੀ ਦੇਖਣ ਨੂੰ ਮਿਲ ਰਹੀ ਹੈ। MCX 'ਤੇ ਸੋਨੇ ਦੀ ਕੀਮਤ 110 ਰੁਪਏ ਡਿੱਗ ਕੇ 59418 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰ ਰਹੀ ਹੈ। ਇਸੇ ਤਰ੍ਹਾਂ ਚਾਂਦੀ ਦੀ ਕੀਮਤ 'ਚ ਵੀ ਨਰਮੀ ਦੇਖਣ ਨੂੰ ਮਿਲ ਰਹੀ ਹੈ। MCX 'ਤੇ ਚਾਂਦੀ ਦੀ ਕੀਮਤ 'ਚ 310 ਰੁਪਏ ਦੀ ਗਿਰਾਵਟ ਆਈ ਹੈ। ਇਸ ਦੀ ਕੀਮਤ 72172 ਰੁਪਏ ਪ੍ਰਤੀ ਕਿਲੋ ਹੋ ਗਈ ਹੈ।
ਕੌਮਾਂਤਰੀ ਬਾਜ਼ਾਰ 'ਚ ਵੀ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਕੋਮੈਕਸ 'ਤੇ ਸੋਨੇ ਦੀ ਕੀਮਤ $1970 ਪ੍ਰਤੀ ਔਂਸ 'ਤੇ ਵਪਾਰ ਕਰ ਰਹੀ ਹੈ। ਇਸੇ ਤਰ੍ਹਾਂ ਚਾਂਦੀ ਦੀਆਂ ਕੀਮਤਾਂ 'ਚ ਵੀ ਨਰਮੀ ਦੇਖਣ ਨੂੰ ਮਿਲ ਰਹੀ ਹੈ। ਕੋਮੈਕਸ 'ਤੇ ਚਾਂਦੀ 23.58 ਡਾਲਰ ਪ੍ਰਤੀ ਔਂਸ ਫਿਸਲ ਗਈ ਹੈ।
ਅਮਰੀਕਾ 'ਚ ਜੁਲਾਈ ਦੌਰਾਨ 1.87 ਲੱਖ ਨਵੀਆਂ ਨੌਕਰੀਆਂ ਜੁੜੀਆਂ, ਜਦੋਂ ਕਿ ਅੰਦਾਜ਼ਾ 2 ਲੱਖ ਸੀ, ਇਸ ਦੇ ਨਾਲ ਹੀ ਬੇਰੁਜ਼ਗਾਰੀ ਦੀ ਦਰ 3.5% ਦੇ ਰਿਕਾਰਡ ਹੇਠਲੇ ਪੱਧਰ 'ਤੇ ਖਿਸਕ ਗਈ ਹੈ, ਅਨੁਮਾਨ 3.6% ਸੀ। ਇਸ ਦਾ ਅਸਰ ਡਾਲਰ ਅਤੇ ਬਾਂਡ ਯੀਲਡ 'ਤੇ ਦੇਖਣ ਨੂੰ ਮਿਲਿਆ। ਇਸ ਕਾਰਨ ਸੋਨੇ-ਚਾਂਦੀ 'ਤੇ ਵੀ ਦਬਾਅ ਦੇਖਣ ਨੂੰ ਮਿਲ ਰਿਹਾ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਸੋਨੇ ਦੀਆਂ ਕੀਮਤਾਂ ਵਧਣਗੀਆਂ। MCX 'ਤੇ ਕੀਮਤ 59800 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਸਕਦੀ ਹੈ। ਇਸਦੇ ਲਈ, 59100 ਰੁਪਏ ਦਾ ਸਟਾਪਲੌਸ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।
- PTC NEWS