ਗੁਰਦਾਸਪੁਰ: ਬਾਰਡਰ ਤੋਂ ਹੈਰੋਇਨ ਤੇ ਅਫੀਮ ਬਰਾਮਦ, 12 ਵੋਲਟ ਦੀ ਬੈਟਰੀ 'ਚ ਛੁਪਾ ਕੇ ਰੱਖਿਆ ਗਿਆ ਸੀ ਨਸ਼ਾ
Punjab News: ਪੰਜਾਬ ਵਿੱਚ ਸੀਮਾ ਸੁਰੱਖਿਆ ਬਲ ਨੂੰ ਵੱਡੀ ਕਾਮਯਾਬੀ ਮਿਲੀ ਹੈ। BSF ਦੇ ਜਵਾਨਾਂ ਨੇ ਨਸ਼ਾ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ।ਜਾਣਕਾਰੀ ਅਨੁਸਾਰ ਬੀਤੀ 29 ਅਗਸਤ ਨੂੰ ਗੁਰਦਾਸਪੁਰ ਦੇ ਪਿੰਡ ਦੋਸਤਪੁਰ ਨੇੜੇ ਸਰਹੱਦੀ ਖੇਤਰ 'ਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ।ਸੂਚਨਾ ਮਿਲਣ 'ਤੇ ਬੀ.ਐੱਸ.ਐੱਫ ਨੇ ਤਲਾਸ਼ੀ ਮੁਹਿੰਮ ਚਲਾਈ, ਜਿਸ ਕਾਰਨ ਸਰਹੱਦੀ ਵਾੜ ਦੇ ਅੱਗੇ ਨਸ਼ੀਲੇ ਪਦਾਰਥਾਂ ਦੀ ਛੁਪੀ ਹੋਈ ਖੇਪ ਬਰਾਮਦ ਕੀਤੀ ਗਈ ਹੈ।
???????????????????????? ???????????????????????????? ????????????????????
On specific intelligence input, @BSF_Punjab launched a search operation and recovered 06 packets of #Heroin ( appx 6.3 kg) & 01 packet opium (appx 70 gm)which was kept in the vicinity of IB , ahead of border fence in Gurdaspur, Punjab. pic.twitter.com/3JBQZe8JvC — BSF PUNJAB FRONTIER (@BSF_Punjab) August 30, 2023
6.3 ਕਿਲੋ ਹੈਰੋਇਨ ਬਰਾਮਦ
ਮੁਲਜ਼ਮ ਬੜੀ ਚਲਾਕੀ ਨਾਲ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਤਲਾਸ਼ੀ ਦੌਰਾਨ ਜਵਾਨਾਂ ਨੇ 6.3 ਕਿਲੋ ਹੈਰੋਇਨ ਬਰਾਮਦ ਕੀਤੀ। ਇਨ੍ਹਾਂ ਕੋਲੋਂ 6 ਪੈਕੇਟ ਨਸ਼ੀਲੇ ਪਦਾਰਥ ਅਤੇ ਇਕ ਪੈਕਟ ਸ਼ੱਕੀ ਅਫੀਮ (ਲਗਭਗ 70 ਗ੍ਰਾਮ) ਬਰਾਮਦ ਹੋਈ ਹੈ। ਨਸ਼ਾ ਤਸਕਰਾਂ ਨੇ ਇਸ ਨੂੰ 12 ਵੋਲਟ ਦੀ ਬੈਟਰੀ ਦੇ ਅੰਦਰ ਛੁਪਾ ਕੇ ਆਈ.ਬੀ. ਦੇ ਪਾਸ ਰੱਖ ਗਏ।
- PTC NEWS