Himachal Weather Update: ਹਿਮਾਚਲ ਪ੍ਰਦੇਸ਼ ਮੀਂਹ ਨੂੰ ਲੈ ਕੇ ਅਲਰਟ ਹੋਇਆ ਜਾਰੀ, ਜਾਣੋ ਜ਼ਮੀਨ ਖਿਸਕਣ ਕਾਰਨ
Himachal Weather Update: ਹਿਮਾਚਲ ਪ੍ਰਦੇਸ਼ ’ਚ ਮੁੜ ਤੋਂ ਤਬਾਹੀ ਦੇਖਣ ਨੂੰ ਮਿਲ ਸਕਦੀ ਹੈ। ਦੱਸ ਦਈਏ ਕਿ ਮੌਸਮ ਵਿਭਾਗ ਨੇ ਇੱਕ ਵਾਰ ਫਿਰ ਅਗਲੇ ਦੋ ਦਿਨਾਂ ’ਚ ਭਾਰੀ ਮੀਂਹ ਪੈਣ ਦਾ ਅਲਰਟ ਜਾਰੀ ਕੀਤਾ ਗਿਆ ਹੈ। ਦੱਸ ਦਈਏ ਕਿ ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਵਿੱਚ ਭਾਰੀ ਬਾਰਿਸ਼ ਦੇ ਚੱਲਦੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸ਼ੁੱਕਰਵਾਰ ਅਤੇ ਸ਼ਨੀਵਾਰ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਮੌਸਮ ਵਿਭਾਗ ਮੁਤਾਬਿਕ ਅਗਲੇ 72 ਘੰਟਿਆਂ ਦੌਰਾਨ ਬਿਲਾਸਪੁਰ, ਚੰਬਾ, ਹਮੀਰਪੁਰ, ਕਾਂਗੜਾ, ਕੁੱਲੂ, ਮੰਡੀ, ਸ਼ਿਮਲਾ, ਸਿਰਮੌਰ, ਸੋਲਨ ਅਤੇ ਊਨਾ ਸਮੇਤ ਜ਼ਿਲ੍ਹਿਆਂ ਦੇ ਅੰਦਰ ਚੋਣਵੇਂ ਸਥਾਨਾਂ 'ਤੇ ਜ਼ਿਆਦਾਤਰ ਖੇਤਰਾਂ ਵਿੱਚ ਦਰਮਿਆਨੀ ਬਾਰਿਸ਼ ਅਤੇ ਭਾਰੀ ਮੀਂਹ ਦੀ ਸੰਭਾਵਨਾ ਨੂੰ ਦਰਸਾਉਂਦਾ ਹੈ।
ਜਾਣੋ ਮੰਡੀ ਜ਼ਿਲ੍ਹੇ ਦੀਆਂ ਸੜਕਾਂ ਦਾ ਹਾਲ
ਬੱਦੀ ਸਿਸਵਾ ਮਾਰਗ ਵੀ ਬੰਦ
ਨਾਲਾਗੜ੍ਹ ਵਿਖੇ ਜਮੀਨ ਖਿਸਕਣ ਕਾਰਨ ਬੱਦੀ ਸਿਸਵਾ ਮਾਰਗ ਵੀ ਬੰਦ ਹੋਇਆ ਪਿਆ ਹੈ। ਸਿਸਵਾ ਮਾਰਗ ’ਤੇ ਵੀ ਜ਼ਮੀਨ ਖਿਸਕਣ ਦੋਹਾਂ ਪਾਸੇ ਤੋਂ ਵਾਹਨਾਂ ਦੀ ਲੰਬੀ ਲੰਬੀ ਕਤਾਰਾਂ ਲੱਗੀਆਂ ਹੋਈਆਂ ਹਨ।
ਇਹ ਵੀ ਪੜ੍ਹੋ: Chandigarh Weather : ਚੰਡੀਗੜ੍ਹ ਵਿੱਚ ਲਗਾਤਾਰ ਮੀਂਹ ਕਾਰਨ ਕਈ ਇਲਾਕਿਆ ਵਿੱਚ ਭਰਿਆ ਪਾਣੀ; ਅਗਲੇ ਤਿੰਨ ਦਿਨ ਤੱਕ ਮੌਸਮ ਖ਼ਰਾਬ ਦਾ ਖ਼ਦਸ਼ਾ
- PTC NEWS