Fri, May 17, 2024
Whatsapp

Indian Army Agnipath Scheme: ਭਾਰਤੀ ਫੌਜ 'ਚ ਭਰਤੀ ਲਈ ਆਨਲਾਈਨ ਹੀ ਹੋਵੇਗੀ ਲਿਖਤੀ ਪ੍ਰੀਖਿਆ

ਭਾਰਤੀ ਫੌਜ ਵੱਲੋਂ ਅਗਨੀ ਵੀਰ ਸਕੀਮ ਦੇ ਤਹਿਤ ਦੇਸ਼ ਦੇ ਵਿਚ ਨੌਜਵਾਨਾਂ ਨੂੰ ਭਾਰਤੀ ਫੌਜ ’ਚ ਭਰਤੀ ਕਰਨ ਲਈ ਪ੍ਰਕ੍ਰਿਆ ਸਬੰਧੀ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਭਰਤੀ ਨੂੰ ਲੈ ਕੇ ਨੌਜਵਾਨਾਂ ਨੂੰ ਹਰ ਤਰ੍ਹਾਂ ਦੀ ਜਾਣਕਾਰੀ ਦਿੱਤੀ ਗਈ ਹੈ।

Written by  Aarti -- February 23rd 2023 12:29 PM
Indian Army Agnipath Scheme: ਭਾਰਤੀ ਫੌਜ 'ਚ ਭਰਤੀ ਲਈ ਆਨਲਾਈਨ ਹੀ ਹੋਵੇਗੀ ਲਿਖਤੀ ਪ੍ਰੀਖਿਆ

Indian Army Agnipath Scheme: ਭਾਰਤੀ ਫੌਜ 'ਚ ਭਰਤੀ ਲਈ ਆਨਲਾਈਨ ਹੀ ਹੋਵੇਗੀ ਲਿਖਤੀ ਪ੍ਰੀਖਿਆ

ਲ਼ੁਧਿਆਣਾ: ਭਾਰਤੀ ਫੌਜ ਵੱਲੋਂ ਅਗਨੀ ਵੀਰ ਸਕੀਮ ਦੇ ਤਹਿਤ ਦੇਸ਼ ਦੇ ਵਿਚ ਨੌਜਵਾਨਾਂ ਨੂੰ ਭਾਰਤੀ ਫੌਜ ’ਚ ਭਰਤੀ ਕਰਨ ਲਈ ਪ੍ਰਕ੍ਰਿਆ ਸਬੰਧੀ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਭਰਤੀ ਨੂੰ ਲੈ ਕੇ ਨੌਜਵਾਨਾਂ ਨੂੰ ਹਰ ਤਰ੍ਹਾਂ ਦੀ ਜਾਣਕਾਰੀ ਦਿੱਤੀ ਗਈ ਹੈ। 

ਇਸ ਸਬੰਧੀ ਲੁਧਿਆਣਾ ਦੇ ਵਿੱਚ ਫੌਜ ਭਰਤੀ ਕੇਂਦਰ ਦੇ ਮੁਖੀ ਵੱਲੋਂ ਦੱਸਿਆ ਕਿ 17 ਸਾਲ ਤੋਂ ਲੈ ਕੇ 21 ਸਾਲ ਤੱਕ ਦੇ ਨੌਜਵਾਨ ਆਨਲਾਈਨ ਬਿਨੈ ਪੱਤਰ ਦੇਕੇ ਭਰਤੀ ’ਚ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕੁੱਲ 176 ਸੈਂਟਰ ਬਣਾਏ ਗਏ ਹਨ ਜਿਨ੍ਹਾਂ ਦੇ ਵਿੱਚ ਆਨਲਾਈਨ ਪ੍ਰੀਖਿਆ ਲਈ ਜਾਵੇਗੀ। 


ਉਨ੍ਹਾਂ ਅੱਗੇ ਦੱਸਿਆ ਕਿ ਅਪ੍ਰੈਲ ਮਹੀਨੇ ’ਚ ਪ੍ਰੀਖਿਆ ਸ਼ੁਰੂ ਹੋ ਜਾਵੇਗੀ। ਲੁਧਿਆਣਾ ਸੈਂਟਰ ’ਚ 4 ਜ਼ਿਲ੍ਹੇ ਸ਼ਾਮਲ ਕੀਤੇ ਗਏ ਹਨ। ਮਈ ਮਹੀਨੇ ਤੋਂ ਬਾਅਦ ਸਤੰਬਰ ’ਚ ਸਰੀਰਕ ਟੈਸਟ ਕਰਵਾਇਆ ਜਾਵੇਗਾ। ਦੋਵਾਂ ਦੇ ਨੰਬਰ ਮਿਲਾ ਕੇ ਫਿਰ ਨੌਜਵਾਨਾਂ ਦੀ ਭਰਤੀ ਹੋਵੇਗੀ। 

ਉਨ੍ਹਾ ਇਹ ਵੀ ਦੱਸਿਆ ਕਿ 4 ਸਾਲ ਦਾ ਇਸ ਦਾ ਕਾਰਜਕਾਲ ਹੋਵੇਗਾ ਪਹਿਲੇ ਮਹੀਨੇ ਹੀ ਭਰਤੀ ਹੋਏ ਜਵਾਨਾਂ ਦਾ ਬੀਮਾ ਹੋ ਜਾਵੇਗਾ 4 ਸਾਲ ਤੋਂ ਬਾਅਦ ਜਿਹੜੇ ਨੌਜਵਾਨ ਭਾਰਤੀ ਫੌਜ ਦਾ ਹਿੱਸਾ ਬਣਨਾ ਚਾਹੁੰਦੇ ਹਨ ਉਹ ਅੱਗੇ ਆ ਕੇ ਅਪਲਾਈ ਕਰ ਸਕਦੇ ਹਨ। ਜਿਨ੍ਹਾਂ ਚੋਂ ਯੋਗ ਨੌਜਵਾਨਾਂ ਦੀ ਨੌਕਰੀ ਪੱਕੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਲਈ ਇਹ ਇਕ ਸੁਨਹਿਰੀ ਮੌਕਾ ਹੈ। 

ਇਹ ਵੀ ਪੜ੍ਹੋ: Mohali Violence: ਵਕੀਲਾਂ ਖ਼ਿਲਾਫ਼ ਦਰਜ ਕੇਸ ਖ਼ਿਲਾਫ਼ ਜ਼ਿਲ੍ਹਾ ਅਦਾਲਤ ’ਚ ਮੁੜ ਹੜਤਾਲ ਸ਼ੁਰੂ

- PTC NEWS

Top News view more...

Latest News view more...

LIVE CHANNELS