Mohalla Clinics in Punjab: ਆਜ਼ਾਦੀ ਦਿਹਾੜੇ ਦੀ 76ਵੀਂ ਵਰ੍ਹੇਗੰਢ 'ਤੇ ਸੂਬੇ ਦੇ ਲੋਕਾਂ ਨੂੰ ਮਿਲੇ 76 ਨਵੇਂ ਮੁਹੱਲਾ ਕਲੀਨਿਕ
Mohalla Clinics in Punjab: ਪੰਜਾਬ ਦੀ ਭਗਵੰਤ ਮਾਨ ਸਰਕਾਰ ਆਜ਼ਾਦੀ ਦਿਹਾੜੇ ਦੀ 76ਵੀਂ ਵਰ੍ਹੇਗੰਢ 'ਤੇ ਸੂਬੇ ਦੇ ਲੋਕਾਂ ਨੂੰ ਨਵੇਂ ਮੁਹੱਲਾ ਕਲੀਨਿਕ ਸਮਰਪਿਤ ਕੀਤੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਜ਼ਾਦੀ ਦਿਵਸ ਦੀ ਪੂਰਵ ਸੰਧਿਆ ਯਾਨੀ 14 ਅਗਸਤ ਨੂੰ ਮੁਹੱਲਾ ਕਲੀਨਿਕਾਂ ਦਾ ਉਦਘਾਟਨ ਕੀਤਾ।
76 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕਰਨ ਮੌਕੇ ਰਾਜ ਪੱਧਰੀ ਸਮਾਗਮ... ਧੂਰੀ ਤੋਂ Live https://t.co/RqtbWAa6a6
— Bhagwant Mann (@BhagwantMann) August 14, 2023
ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਇਸ ਸਮੇਂ ਸੂਬੇ ਵਿੱਚ ਕੁੱਲ 583 ਮੁਹੱਲਾ ਕਲੀਨਿਕ ਚੱਲ ਰਹੇ ਹਨ। 76 ਮੁਹੱਲਾ ਕਲੀਨਿਕਾਂ ਦੇ ਉਦਘਾਟਨ ਤੋਂ ਬਾਅਦ ਪੰਜਾਬ ਵਿੱਚ ਮੁਹੱਲਾ ਕਲੀਨਿਕਾਂ ਦੀ ਕੁੱਲ ਗਿਣਤੀ 659 ਹੋ ਗਈ, ਤਾਂ ਜੋ ਆਮ ਲੋਕ ਬਿਹਤਰ ਇਲਾਜ ਕਰਵਾ ਸਕਣਗੇ।
ਸਾਡਾ ਖ਼ੁਆਬ, ਖੁਸ਼ਹਾਲ ਤੇ ਤੰਦਰੁਸਤ ਪੰਜਾਬ...
76 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕਰ ਰਹੇ ਹਾਂ...ਰਾਜੋਮਾਜਰਾ, ਧੂਰੀ ਤੋਂ Live https://t.co/RtJTQruXQj — Bhagwant Mann (@BhagwantMann) August 14, 2023
ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਕਿਹਾ ਕਿ ਪਿਛਲੇ ਸਾਲ ਆਜ਼ਾਦੀ ਦੇ 75 ਸਾਲ ਪੂਰੇ ਹੋਣ ਮੌਕੇ ਪੰਜਾਬ ’ਚ 75 ਆਮ ਆਦਮੀ ਕਲੀਨਿਕ ਸ਼ੁਰੂ ਕੀਤੇ ਗਏ ਜਿਸਦਾ ਅੰਕੜਾ 583 ’ਤੇ ਪਹੁੰਚ ਗਿਆ ਸੀ, ਜਿਸ ਤੋਂ ਹੁਣ ਤੱਕ ਲਗਭਗ 45 ਲੱਖ ਲੋਕ ਫਾਇਦਾ ਲੈ ਚੁੱਕੇ ਹਨ। ਹੁਣ ਆਜ਼ਾਦੀ ਦੇ 76 ਸਾਲ ਪੂਰੇ ਹੋਣ ’ਤੇ 76 ਹੋਰ ਨਵੇਂ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ ਜਿਸ ਨਾਲ ਇਸਦੀ ਗਿਣਤੀ 659 ਹੋ ਗਈ ਹੈ।
ਸਿਹਤ ਕ੍ਰਾਂਤੀ ਵੱਲ ਵਧਦਾ ਪੰਜਾਬ...
ਪਿਛਲੇ ਸਾਲ ਆਜ਼ਾਦੀ ਦੇ 75 ਸਾਲ ਪੂਰੇ ਹੋਣ ਮੌਕੇ ਅਸੀਂ ਪੰਜਾਬ 'ਚ 75 ਆਮ ਆਦਮੀ ਕਲੀਨਿਕ ਸ਼ੁਰੂ ਕੀਤੇ ਸੀ ਜਿਸਦਾ ਅੰਕੜਾ ਸਾਲ 'ਚ ਹੀ 583 'ਤੇ ਪਹੁੰਚ ਗਿਆ...ਜਿਸਦਾ ਫਾਇਦਾ ਹੁਣ ਤੱਕ ਲਗਭਗ 45 ਲੱਖ ਲੋਕ ਲੈ ਚੁੱਕੇ ਨੇ...
ਹੁਣ ਅਸੀਂ ਆਜ਼ਾਦੀ ਦੇ 76 ਸਾਲ ਪੂਰੇ ਹੋਣ ਮੌਕੇ ਅੱਜ 76 ਹੋਰ ਨਵੇਂ ਆਮ ਆਦਮੀ… pic.twitter.com/duDGEdCATn — Bhagwant Mann (@BhagwantMann) August 14, 2023
ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਦਾਅਵਾ ਕੀਤਾ ਹੈ ਕਿ ਇਹ ਮੁਹੱਲਾ ਕਲੀਨਿਕ ਉਨ੍ਹਾਂ ਲੋਕਾਂ ਦੇ ਲਈ ਵਰਦਾਨ ਸਾਬਿਤ ਹੋ ਰਹੇ ਹਨ ਜੋ ਕਿ ਮਹਿੰਗਾ ਇਲਾਜ ਹੋਣ ਕਰਕੇ ਸਿਹਤ ਸਹੂਲਤਾਂ ਤੋਂ ਵਾਂਝੇ ਸੀ।
ਇਹ ਵੀ ਪੜ੍ਹੋ: Jalandhar Engineer in Borewell: 80 ਫੁੱਟ ਡੂੰਘੇ ਬੋਰਵੈੱਲ ’ਚ ਇੰਜੀਨੀਅਰ ਨੂੰ ਬਚਾਉਣ ਦੀ ਜੱਦੋਜਹਿਦ ਜਾਰੀ, ਜਾਣੋ ਹੁਣ ਤੱਕ ਦੀ ਅਪਡੇਟ
- PTC NEWS