Gurdaspur Loot: ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਐਸਬੀਆਈ ਦੇ ਸੇਵਾ ਕੇਂਦਰ ਨੂੰ ਬਣਾਇਆ ਨਿਸ਼ਾਨਾ, ਜਾਣੋ ਕਿਵੇਂ ਕੀਤੀ ਲੁੱਟ
ਰਵੀਬਖਸ਼ ਸਿੰਘ ਅਰਸ਼ੀ (ਗੁਰਦਾਸਪੁਰ): ਜ਼ਿਲ੍ਹੇ ਦੇ ਪਿੰਡ ਭੱਟੀਆਂ ਵਿੱਚ ਦੇਰ ਸ਼ਾਮ ਐਸਬੀਆਈ ਦੇ ਸੇਵਾ ਕੇਂਦਰ ਤੋਂ ਪਿਸਤੌਲ ਦੀ ਨੋਕ ਤੇ ਤਿੰਨ ਨਕਾਬਪੋਸ਼ ਲੁਟੇਰਿਆਂ ਵਲੋਂ ਡੇਢ ਲੱਖ ਰੁਪਏ ਦੀ ਨਕਦੀ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਲੁੱਟ ਦੀ ਇਹ ਸਾਰੀ ਵਾਰਦਾਤ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋਈ ਹੈ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਸੀਸੀਟੀਵੀ ਫੁਟੇਜ ਨੂੰ ਆਪਣੇ ਕਬਜ਼ੇ ਵਿੱਚ ਲੈਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ
ਮਿਲੀ ਜਾਣਕਾਰੀ ਮੁਤਾਬਿਕ ਰਾਜੇਸ਼ ਅਗਨੀਹੋਤਰੀ ਸਟੇਟ ਬੈੰਕ ਦੇ ਨੇੜੇ ਪੈਸੇ ਦੇ ਲੈਣ ਦੇਣ ਦੇ ਸੇਵਾ ਕੇਂਦਰ ਦਾ ਕੰਮ ਕਰਦਾ ਹੈ। ਉਹ ਆਪਣੇ ਪੁੱਤਰਾਂ ਸਮੇਤ ਦੁਕਾਨ ਤੇ ਹਾਜ਼ਰ ਸੀ ਤਾਂ ਦੀ ਸ਼ਾਮ ਦੇ ਸਮੇਂ 3 ਨੌਜਵਾਨ ਮੂੰਹ ਢੱਕ ਕੇ ਉਨ੍ਹਾਂ ਦੀ ਦੁਕਾਨ ਅੰਦਰ ਦਾਖਲ ਹੋਏ, ਅੰਦਰ ਵੜਦਿਆ ਹੀ ਗਨ ਪੁਆਇੰਟ ’ਤੇ ਰਾਜੇਸ਼ ਕੁਮਾਰ ਅਤੇ ਉਸ ਦੇ ਪੁੱਤਰਾਂ ਉੱਪਰ ਪਿਸਤੌਲ ਦੇ ਮੁੱਠੇ ਨਾਲ ਹਮਲਾ ਕਰਕੇ ਉਹਨਾਂ ਕੋਲੋਂ ਨਗਦੀ ਦੀ ਮੰਗ ਕੀਤੀ ਅਤੇ ਪਲ ਝਪਕਦੇ ਹੀ ਉਹ ਦੁਕਾਨ ਵਿੱਚ ਪਈ ਡੇਢ ਲੱਖ ਦੀ ਨਗਦੀ ਲੈਕੇ ਮੌਕੇ ਤੋਂ ਨਹਿਰ ਦੇ ਕੋਲ ਵੱਲ ਫਰਾਰ ਹੋ ਗਏ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਹਨਾਂ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
ਮੌਕੇ ’ਤੇ ਪੁਲਿਸ ਪਾਰਟੀ ਨਾਲ ਪਹੁੰਚੇ ਡੀਐਸਪੀ ਰਾਜਬੀਰ ਸਿੰਘ ਨੇ ਬਰੀਕੀ ਨਾਲ ਲੁਟੇਰਿਆਂ ਦੀ ਪਛਾਣ ਕਰਨ ਅਤੇ ਇਸ ਘਟਨਾ ਲਈ ਲੋੜੀਂਦੇ ਤੱਥ ਵੀ ਦੁਕਾਨਦਾਰ ਅਤੇ ਨੇੜੇ ਦੇ ਲੋਕਾਂ ਕੋਲੋਂ ਪ੍ਰਾਪਤ ਕੀਤੇ ਹਨ ਅਤੇ ਸੀਸੀਟੀਵੀ ਫੁਟੇਜ ਨੂੰ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।
ਇਹ ਵੀ ਪੜ੍ਹੋ: Sidhu Moosewala: ਝਾਰਖੰਡ ਪੁਲਿਸ ਮੁਲਾਜ਼ਮ ਨੇ ਮੂਸੇਵਾਲਾ ਨੂੰ ਆਖਿਆ ਅੱਤਵਾਦੀ; ਪ੍ਰਸ਼ੰਸਕ ਹੋਏ ਗੁੱਸਾ, ਇੱਥੇ ਜਾਣੋ ਪੂਰਾ ਮਾਮਲਾ
- PTC NEWS