Jawans Martyred : ਅੱਜ ਪਰਿਵਾਰ ਵੱਲੋਂ ਨਮ ਅੱਖਾਂ ਨਾਲ ਕੀਤਾ ਜਾਵੇਗਾ ਸ਼ਹੀਦ ਜਵਾਨਾਂ ਦਾ ਅੰਤਿਮ ਸਸਕਾਰ, ਲੱਦਾਖ ’ਚ ਵਾਪਰਿਆ ਸੀ ਹਾਦਸਾ
Martyred Jawans Cremation Today: ਲੱਦਾਖ ’ਚ ਫੌਜ ਦੇ ਟਰੱਕ ਹਾਦਸੇ ’ਚ ਸ਼ਹੀਦ ਜਵਾਨਾਂ ਦਾ ਅੰਤਿਮ ਸਸਕਾਰ ਅੱਜ ਕੀਤਾ ਜਾਵੇਗਾ। ਦੱਸ ਦਈਏ ਕਿ ਪੰਜਾਬ ਦੇ ਦੋ ਜਵਾਨ ਇਸ ਹਾਦਸੇ ’ਚ ਸ਼ਹੀਦ ਹੋਏ ਸੀ ਜਦਕਿ ਹਰਿਆਣਾ ਦੇ ਤਿੰਨ ਜਦਕਿ ਹਿਮਾਚਲ ਪ੍ਰਦੇਸ਼ ਦੇ 1 ਜਵਾਨ ਸ਼ਹੀਦ ਹੋਏ ਹਨ।
ਹਾਦਸੇ ’ਚ ਸ਼ਹੀਦ ਹੋਏ ਜਵਾਨ ਤਰਨਦੀਪ ਸਿੰਘ ਜ਼ਿਲ੍ਹਾ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਕਮਾਲੀ ਦਾ ਰਹਿਣ ਵਾਲਾ ਸੀ। ਸ਼ਹੀਦ ਤਰਨਦੀਪ ਸਿੰਘ 23 ਸਾਲ ਦਾ ਸੀ। ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਤਰਨਦੀਪ ਸਿੰਘ ਦੇ ਨਾਲ ਤਿੰਨ ਚਾਰ ਦਿਨ ਪਹਿਲਾਂ ਹੀ ਫੋਨ ’ਤੇ ਗੱਲ ਹੋਈ ਸੀ। ਦਸਬੰਰ ’ਚ ਤਰਨਦੀਪ ਨੇ ਘਰ ਵੀ ਆਉਣਾ ਸੀ। ਪਰ ਇਸ ਤੋਂ ਪਹਿਲਾਂ ਹੀ ਇਹ ਹਾਦਸਾ ਵਾਪਰ ਗਿਆ।
General Manoj Pande #COAS and All Ranks of #IndianArmy express profound grief on the loss of nine #Bravehearts in a tragic and unfortunate road accident in #Ladakh and extend deepest condolences to the bereaved families. https://t.co/7Cp84cB8tr — ADG PI - INDIAN ARMY (@adgpi) August 20, 2023
ਦੱਸ ਦਈਏ ਕਿ ਆਰਮੀ ਨੇ ਲੱਦਾਖ ਹਾਦਸੇ ’ਚ ਸ਼ਹੀਦ ਹੋਏ ਫੌਜੀ ਜਵਾਨਾਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਸ਼ਹੀਦ ਹੋਏ ਜਵਾਨਾਂ ’ਚੋਂ 2 ਜਵਾਨ ਪੰਜਾਬ ਦੇ ਸਨ। ਇਨ੍ਹਾਂ ਦੇ ਨਾਮ ਸ਼ਹੀਦ ਰਮੇਸ਼ ਲਾਲ ਫਰੀਦਕੋਟ ਅਤੇ ਸ਼ਹੀਦ ਤਰਨਦੀਪ ਸਿੰਘ ਸ੍ਰੀ ਫਤਿਹਗੜ੍ਹ ਸਾਹਿਬ ਹਨ।
ਲੱਦਾਖ ‘ਚ ਬੀਤੀ ਰਾਤ ਵਾਪਰੇ ਭਿਆਨਕ ਹਾਦਸੇ ‘ਚ ਸਾਡੇ ਦੇਸ਼ ਦੀ ਫੌਜ ਦੇ 9 ਬਹਾਦਰ ਜਵਾਨ ਸ਼ਹੀਦ ਹੋਣ ਦੀ ਦੁਖਦ ਖ਼ਬਰ ਮਿਲੀ…ਪੰਜਾਬ ਦੇ 2 ਜਵਾਨ ਇਸ ਹਾਦਸੇ 'ਚ ਸ਼ਹੀਦ ਹੋਏ ਨੇ...
ਇੱਕ ਫ਼ਰੀਦਕੋਟ ਜ਼ਿਲ੍ਹੇ ਦਾ ਜਵਾਨ ਰਮੇਸ਼ ਲਾਲ ਇਸ ਹਾਦਸੇ ‘ਚ ਸ਼ਹੀਦ ਹੋਇਆ ਤੇ ਦੂਜਾ ਬੱਸੀ ਪਠਾਣਾਂ ਦੇ ਪਿੰਡ ਕਮਾਲੀ ਦਾ ਜਵਾਨ ਤਰਨਦੀਪ ਸਿੰਘ ਵੀ ਇਸ ਹਾਦਸੇ 'ਚ… pic.twitter.com/tkVYrySal3 — Bhagwant Mann (@BhagwantMann) August 20, 2023
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਗਟਾਇਆ ਦੁੱਖ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਗ ਪ੍ਰਗਟ ਕਰਦੇ ਹੋਏ ਕਿਹਾ ਕਿ ਲੱਦਾਖ ‘ਚ ਬੀਤੀ ਰਾਤ ਵਾਪਰੇ ਭਿਆਨਕ ਹਾਦਸੇ ‘ਚ ਸਾਡੇ ਦੇਸ਼ ਦੀ ਫੌਜ ਦੇ 9 ਬਹਾਦਰ ਜਵਾਨ ਸ਼ਹੀਦ ਹੋਣ ਦੀ ਦੁਖਦ ਖ਼ਬਰ ਮਿਲੀ। ਪੰਜਾਬ ਦੇ 2 ਜਵਾਨ ਇਸ ਹਾਦਸੇ 'ਚ ਸ਼ਹੀਦ ਹੋਏ ਹਨ। ਇੱਕ ਫ਼ਰੀਦਕੋਟ ਜ਼ਿਲ੍ਹੇ ਦਾ ਜਵਾਨ ਰਮੇਸ਼ ਲਾਲ ਇਸ ਹਾਦਸੇ ‘ਚ ਸ਼ਹੀਦ ਹੋਇਆ ਤੇ ਦੂਜਾ ਬੱਸੀ ਪਠਾਣਾਂ ਦੇ ਪਿੰਡ ਕਮਾਲੀ ਦਾ ਜਵਾਨ ਤਰਨਦੀਪ ਸਿੰਘ ਵੀ ਇਸ ਹਾਦਸੇ 'ਚ ਸ਼ਹੀਦ ਹੋਇਆ ਹੈ। ਜਵਾਨਾਂ ਦੇ ਪਰਿਵਾਰਾਂ ਨਾਲ ਮੇਰੀ ਦਿਲੋਂ ਹਮਦਰਦੀ। ਅਸੀਂ ਵਾਅਦੇ ਮੁਤਾਬਕ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨਾਲ ਖੜ੍ਹੇ ਹਾਂ। ਸਾਰੇ ਜਵਾਨਾਂ ਨੂੰ ਦਿਲੋਂ ਸਲਾਮ ਤੇ ਸ਼ਰਧਾਂਜਲੀ।
ਖੱਡ ’ਚ ਜਾ ਡਿੱਗੀ ਸੀ ਜਵਾਨਾਂ ਦੀ ਗੱਡੀ
ਕਾਬਿਲੇਗੌਰ ਹੈ ਕਿ ਇਹ ਹਾਦਸਾ ਦੱਖਣੀ ਲੱਦਾਖ ਦੇ ਨਯੋਮਾ ਦੇ ਕਿਯਾਰੀ ਨੇੜੇ ਵਾਪਰਿਆ। ਫੌਜ ਦੀ ਗੱਡੀ ਲੇਹ ਤੋਂ ਨਯੋਮਾ ਜਾ ਰਹੀ ਸੀ ਇਸ ਦੌਰਾਨ ਗੱਡੀ ਖੱਡ ਵਿੱਚ ਡਿੱਗ ਗਿਆ। ਹਾਦਸੇ ਦੇ ਸਮੇਂ ਗੱਡੀ ਵਿੱਚ 10 ਫੌਜੀ ਸਵਾਰ ਸੀ। ਜਿਸ ’ਚ 9 ਜਵਾਨ ਸ਼ਹੀਦ ਹੋ ਗਏ ਜਦਕਿ 1 ਜਵਾਨ ਜ਼ਖਮੀ ਹੋ ਗਿਆ। ਜਿਸਦਾ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬ ’ਚ ਮੋਰਚੇ ਤੋਂ ਪਹਿਲਾਂ ਕਿਸਾਨਾਂ ਦੀਆਂ ਗ੍ਰਿਫਤਾਰੀਆਂ, 22 ਅਗਸਤ ਨੂੰ ਕਿਸਾਨਾਂ ਨੇ ਕਰਨਾ ਹੈ ਚੰਡੀਗੜ੍ਹ ਵੱਲ ਕੂਚ
- PTC NEWS