14 ਸਾਲ ਬਾਅਦ ਮੁੜ ਪਰਦੇ ‘ਤੇ ਨਜ਼ਰ ਆਵੇਗਾ ‘ਸ਼ਕਤੀਮਾਨ’, ਤਸਵੀਰ ਵਾਇਰਲ

shaktiman

14 ਸਾਲ ਬਾਅਦ ਮੁੜ ਪਰਦੇ ‘ਤੇ ਨਜ਼ਰ ਆਵੇਗਾ ‘ਸ਼ਕਤੀਮਾਨ’, ਤਸਵੀਰ ਵਾਇਰਲ,ਨਵੀਂ ਦਿੱਲੀ: ਟੀ. ਵੀ. ਦੀ ਦੁਨੀਆ ’ਚ ਮਸ਼ਹੂਰ ਸੁਪਰਹੀਰੋ ‘ਸ਼ਕਤੀਮਾਨ’ ਨੂੰ ਲੈ ਕੇ ਅੱਜ ਵੀ ਲੋਕਾਂ ‘ਚ ਉਨ੍ਹੀ ਉਤਸੁਕਤਾ ਹੈ, ਜਿੰਨੀ 14 ਸਾਲ ਪਹਿਲਾਂ ਸੀ। ਇਸ ਕਿਰਦਾਰ ਨੂੰ ਪਹਿਲਾਂ ਛੋਟੇ ਪਰਦੇ ‘ਤੇ ਮੁਕੇਸ਼ ਖੰਨਾ ਨੇ ਨਿਭਾਇਆ ਸੀ ਅਤੇ 8 ਸਾਲ ਤੱਕ ਸ਼ਕਤੀਮਾਨ ਬਣ ਕੇ ਮਨੋਰੰਜਨ ਕੀਤਾ। ਇਸ ਦੌਰਾਨ ਸ਼ਕਤੀਮਾਨ ਨਾਲ ਜੁੜੀ ਇੱਕ ਅਜਿਹੀ ਖਬਰ ਸਾਹਮਣੇ ਆ ਰਹੀ, ਜੋ ਪ੍ਰਸੰਸਕਾਂ ਦੇ ਚਿਹਰੇ ‘ਤੇ ਖੁਸ਼ੀ ਲੈ ਆਵੇਗੀ।

ਦਰਅਸਲ, ਸੋਸ਼ਲ ਮੀਡੀਆ ‘ਤੇ ਸ਼ਕਤੀਮਾਨ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ‘ਸ਼ਕਤੀਮਾਨ’ ਇੱਕ ਵਾਰ ਤੋਂ ਪਰਦੇ ‘ਤੇ ਵਾਪਸੀ ਕਰ ਰਿਹਾ ਹੈ।

ਹੋਰ ਪੜ੍ਹੋ: ਪ੍ਰੇਮਿਕਾ ਨੂੰ ਮਿਲਣ ਆਇਆ ਸੀ ਪ੍ਰੇਮੀ, ਲੜਕੀ ਦੇ ਮਾਪਿਆਂ ਨੇ ਉਤਾਰਿਆ ਮੌਤ ਦੇ ਘਾਟ

ਇਹ ਤਸਵੀਰ ਕਿਸੇ ਹੋਰ ਨੇ ਨਹੀਂ ਬਲਕਿ ਇੰਸਟਾਗ੍ਰਾਮ ਅਕਾਊਂਟ ‘ਤੇ ‘ਓਰੂ ਅਦਾਰ ਲਵ’ ਦੇ ਡਾਇਰੈਕਟਰ ਉਮਰ ਲੁਲੂ ਨੇ ਸਾਂਝੀ ਕੀਤੀ ਹੈ।ਜਿਸ ‘ਚ ਸ਼ਕਤੀਮਾਨ ਦੀ ਡਰੈੱਸ ‘ਚ ਉਹ ਨਜ਼ਰ ਆ ਰਹੇ ਹਨ। ਇਹ ਤਸਵੀਰ ‘ਚ ਮੁਕੇਸ਼ ਖੰਨਾ ਦੀ ਥਾਂ ਸਾਊਥ ਐਕਟਰ ਮੁਕੇਸ਼ ਨਜ਼ਰ ਆ ਰਹੇ ਹਨ।ਮੁਕੇਸ਼ ਦੀ ਇਹ ਲੁੱਕ ਉਨ੍ਹਾਂ ਦੀ ਅਗਲੀ ਫਿਲਮ ਦਾ ਹਿੱਸਾ ਹੈ । ਫਿਲਮ ਦੇ ਇਕ ਹਿੱਸੇ ‘ਚ ਉਹ ਸ਼ਕਤੀਮਾਨ ਦੇ ਰੂਪ ‘ਚ ਦਿਖਾਈ ਦੇਣਗੇ।

ਦੱਸਣਯੋਗ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਐਕਟਰ ਮੁਕੇਸ਼ ਖੰਨਾ ਨੇ ਖੁਲਾਸਾ ਕੀਤਾ ਸੀ ਕਿ ਦੂਰਦਰਸ਼ਨ ਵੱਲੋਂ ਲਗਾਤਾਰ ਫੀਸ ਵਧਾਉਣ ਕਾਰਨ ਆਰਥਿਕ ਕਾਰਨਾਂ ਕਰਕੇ ਇਸ ਨੂੰ ਬੰਦ ਕਰਨਾ ਪਿਆ ਸੀ।

-PTC News