Sun, Sep 6, 2026
Whatsapp

ਗਾਜ਼ੀਆਬਾਦ 'ਚ ਸਿਲੰਡਰ ਫਟਣ ਨਾਲ 3 ਮੰਜ਼ਿਲਾ ਮਕਾਨ ਡਿੱਗਿਆ, 3 ਦੀ ਮੌਤ, ਕਈ ਜ਼ਖ਼ਮੀ

Reported by:  PTC News Desk  Edited by:  Pardeep Singh -- October 05th 2022 01:47 PM -- Updated: October 05th 2022 01:51 PM
ਗਾਜ਼ੀਆਬਾਦ 'ਚ ਸਿਲੰਡਰ ਫਟਣ ਨਾਲ 3 ਮੰਜ਼ਿਲਾ ਮਕਾਨ ਡਿੱਗਿਆ, 3 ਦੀ ਮੌਤ, ਕਈ ਜ਼ਖ਼ਮੀ

ਗਾਜ਼ੀਆਬਾਦ 'ਚ ਸਿਲੰਡਰ ਫਟਣ ਨਾਲ 3 ਮੰਜ਼ਿਲਾ ਮਕਾਨ ਡਿੱਗਿਆ, 3 ਦੀ ਮੌਤ, ਕਈ ਜ਼ਖ਼ਮੀ

ਨਵੀਂ ਦਿੱਲੀ/ਗਾਜ਼ੀਆਬਾਦ: ਗਾਜ਼ੀਆਬਾਦ ਦੇ ਲੋਨੀ ਇਲਾਕੇ 'ਚ ਅਮਨ ਗਾਰਡਨ ਕਾਲੋਨੀ 'ਚ ਬੁੱਧਵਾਰ ਸਵੇਰੇ ਕਰੀਬ 10 ਵਜੇ ਗੈਸ ਸਿਲੰਡਰ ਫਟਣ ਨਾਲ ਦੋ ਮੰਜ਼ਿਲਾ ਮਕਾਨ ਢਹਿ ਗਿਆ। ਘਰ ਵਿੱਚ ਮੌਜੂਦ ਔਰਤਾਂ ਅਤੇ ਬੱਚੇ ਮਲਬੇ ਹੇਠ ਦੱਬ ਗਏ। ਸੂਚਨਾ ਮਿਲਣ 'ਤੇ ਲੋਨੀ ਪੁਲਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚ ਗਈ। ਸਖਤ ਮਿਹਨਤ ਤੋਂ ਬਾਅਦ 5 ਲੋਕਾਂ ਨੂੰ ਜ਼ਖਮੀ ਹਾਲਤ 'ਚ ਘਰੋਂ ਬਾਹਰ ਕੱਢਿਆ ਗਿਆ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਘਰ 'ਚ ਕੁਝ ਹੋਰ ਲੋਕਾਂ ਦੇ ਦੱਬੇ ਹੋਣ ਦੀ ਸੰਭਾਵਨਾ ਹੈ। ਮੌਕੇ 'ਤੇ ਸਰਕਲ ਅਫ਼ਸਰ ਲੋਨੀ ਰਜਨੀਸ਼ ਕੁਮਾਰ ਉਪਾਧਿਆਏ, ਲੋਨੀ ਦੇ ਐਸਡੀਐਮ ਸੰਤੋਸ਼ ਕੁਮਾਰ ਰਾਏ ਫਾਇਰ ਅਫ਼ਸਰ ਸੁਨੀਲ ਕੁਮਾਰ ਸਿੰਘ ਭਾਰੀ ਪੁਲਿਸ ਬਲ ਸਮੇਤ ਮੌਕੇ 'ਤੇ ਮੌਜੂਦ ਹਨ। ਬਚਾਅ ਕਾਰਜ ਜਾਰੀ ਹੈ। ਅਪਡੇਟ ਜਾਰੀ..... ਇਹ ਵੀ ਪੜ੍ਹੋ:ਜਲੰਧਰ ਸ਼ਹਿਰ ਦੀਆਂ 36 ਥਾਵਾਂ 'ਤੇ ਮਨਾਇਆ ਜਾਵੇਗਾ ਦੁਸਹਿਰਾ, 1500 ਪੁਲਿਸ ਮੁਲਾਜ਼ਮ ਤਾਇਨਾਤ -PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK