Thu, Dec 12, 2024
Whatsapp

ਦੇਰ ਰਾਤ 'ਆਪ' ਵਿਧਾਇਕ ਨੇ ਪੁਲਿਸ ਚੌਕੀ 'ਚ ਮਾਰਿਆ ਛਾਪਾ, ਨਸ਼ੇ 'ਚ ਮਿਲਿਆ ਚੌਂਕੀ ਇੰਚਾਰਜ

Reported by:  PTC News Desk  Edited by:  Riya Bawa -- April 16th 2022 01:57 PM
ਦੇਰ ਰਾਤ 'ਆਪ' ਵਿਧਾਇਕ ਨੇ ਪੁਲਿਸ ਚੌਕੀ 'ਚ ਮਾਰਿਆ ਛਾਪਾ, ਨਸ਼ੇ 'ਚ ਮਿਲਿਆ ਚੌਂਕੀ ਇੰਚਾਰਜ

ਦੇਰ ਰਾਤ 'ਆਪ' ਵਿਧਾਇਕ ਨੇ ਪੁਲਿਸ ਚੌਕੀ 'ਚ ਮਾਰਿਆ ਛਾਪਾ, ਨਸ਼ੇ 'ਚ ਮਿਲਿਆ ਚੌਂਕੀ ਇੰਚਾਰਜ

ਡੇਰਾਬੱਸੀ- ਆਮ ਆਦਮੀ ਪਾਰਟੀ (AAP) ਦੇ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ (Kuljit singh Randhawa) ਨੇ ਮੁਬਾਰਕਪੁਰ ਪੁਲਿਸ ਚੌਕੀ 'ਤੇ ਰਾਤ ਨੂੰ ਛਾਪਾ ਮਾਰਿਆ। ਇਸ ਛਾਪੇ ਦੌਰਾਨ ਪੁਲਿਸ ਚੌਕੀ ਇੰਚਾਰਜ ਸ਼ਰਾਬ ਪੀਂਦਾ ਫੜਿਆ ਗਿਆ। ਦੱਸ ਦੇਈਏ ਕਿ ਛਾਪੇਮਾਰੀ ਦੌਰਾਨ ਉੱਥੋਂ ਦੇ ਚੌਂਕੀ ਇੰਚਾਰਜ ਗੁਲਸ਼ਨ ਕੁਮਾਰ ਸ਼ਰਮਾ ਅਤੇ ਸਾਥੀਆਂ ਨੂੰ ਦਫ਼ਤਰ ਵਿਚ ਸ਼ਰੇਆਮ ਸ਼ਰਾਬ ਪੀਂਦਿਆਂ ਫੜ੍ਹਿਆ। ਰੰਧਾਵਾ ਵਲੋਂ ਸਾਰੀ ਕਾਰਵਾਈ ਦੀ ਵੀਡੀਓ ਗ੍ਰਾਫ਼ੀ ਕਾਰਵਾਈ ਗਈ। ਉਨ੍ਹਾਂ ਚੌਂਕੀ ਇੰਚਾਰਜ ਨੂੰ ਲਤਾੜ ਲਗਾਉਂਦਿਆਂ ਆਖਿਆ ਕਿ ਰਾਤ ਨੂੰ ਕਾਨੂੰਨ ਦੀ ਰਾਖੀ ਕਰਨ ਵਾਲੇ ਇਹੋ-ਜਿਹੇ ਕੰਮ ਕਰਨਗੇ ਤਾਂ ਦੇਸ਼ ਦਾ ਕੀ ਬਣੇਗਾ। ਦੇਰ ਰਾਤ 'ਆਪ' ਵਿਧਾਇਕ ਨੇ ਪੁਲਿਸ ਚੌਕੀ 'ਚ ਮਾਰਿਆ ਛਾਪਾ, ਨਸ਼ੇ 'ਚ ਮਿਲਿਆ ਚੌਂਕੀ ਇੰਚਾਰਜ ਵਿਧਾਇਕ ਨੇ ਮੌਕੇ 'ਤੇ ਡੀ.ਐੱਸ.ਪੀ. ਡੇਰਾਬੱਸੀ ਗੁਰਬਖ਼ਸ਼ੀਸ਼ ਸਿੰਘ ਮਾਨ ਨੂੰ ਬੁਲਾਇਆ, ਜਿਨ੍ਹਾਂ ਚੌਂਕੀ ਇੰਚਾਰਜ ਨੂੰ ਜ਼ਿਲ੍ਹਾ ਪੁਲਿਸ ਦੇ ਮੁਖੀ ਦੇ ਨਿਰਦੇਸ਼ਾਂ 'ਤੇ ਮੁਅੱਤਲ ਕਰਦਿਆਂ ਲਾਇਨ ਹਾਜ਼ਰ ਕਰ ਦਿੱਤਾ। ਪੰਜਾਬ ਵਿੱਚ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਹਰ ਰੋਜ਼ ਕੋਈ ਨਾ ਕੋਈ ਚਮਤਕਾਰ ਦੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ ਆਮ ਆਦਮੀ ਪਾਰਟੀ ਦੇ ਵਿਧਾਇਕ ਜਾਂ ਮੰਤਰੀ ਪੰਜਾਬ ਨੂੰ ਨੰਬਰ ਇੱਕ ਸੂਬਾ ਬਣਾਉਣ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ। ਦੇਰ ਰਾਤ 'ਆਪ' ਵਿਧਾਇਕ ਨੇ ਪੁਲਿਸ ਚੌਕੀ 'ਚ ਮਾਰਿਆ ਛਾਪਾ, ਨਸ਼ੇ 'ਚ ਮਿਲਿਆ ਚੌਂਕੀ ਇੰਚਾਰਜ ਇਸ ਦੇ ਕਰਕੇ ਕਈ ਵਾਰ ਟਰਾਂਸਪੋਰਟ ਮੰਤਰੀ ਬਿਨਾਂ ਪਰਮਿਟ ਤੋਂ ਬੱਸਾਂ ਚਲਾਉਣ ਵਾਲਿਆਂ ਦੇ ਚਲਾਨ ਕੱਟ ਰਹੇ ਹਨ ਜਾਂ ਕਦੇ ਉਨ੍ਹਾਂ ਥਾਵਾਂ 'ਤੇ ਜਾ ਕੇ ਮਾਈਨਿੰਗ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ, ਕਦੇ ਹਸਪਤਾਲਾਂ 'ਚ ਛਾਪੇਮਾਰੀ ਕਰ ਰਹੇ ਹਨ ਜਾਂ ਕਦੇ ਥਾਣਿਆਂ ਅਤੇ ਚੌਕੀਆਂ 'ਤੇ, ਕਿਉਂਕਿ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਅਸੀਂ ਨਹੀਂ ਸੌਂਵਾਂਗੇ ਅਤੇ ਨਾ ਹੀ ਗਲਤ ਕੰਮ ਕਰਨ ਵਾਲੇ ਲੋਕਾਂ ਨੂੰ ਸੌਣ ਦੇਵਾਂਗੇ। ਇਹ ਵੀ ਪੜ੍ਹੋ: ਹਰਭਜਨ ਸਿੰਘ ਨੇ ਲਿਆ ਵੱਡਾ ਫੈਸਲਾ- ਕਿਸਾਨਾਂ ਦੀਆਂ ਧੀਆਂ ਦੀ ਸਿੱਖਿਆ ਤੇ ਭਲਾਈ 'ਤੇ ਖ਼ਰਚਣਗੇ ਆਪਣੀ ਤਨਖ਼ਾਹ ਇਸ ਕਾਰਨ ਹਲਕਾ ਡੇਰਾਬੱਸੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਡੇਰਾਬੱਸੀ ਨੇੜੇ ਮੁਬਾਰਕਪੁਰ 'ਚ ਬਣੀ ਪੁਲਸ ਚੌਕੀ 'ਤੇ ਦੁਪਹਿਰ ਕਰੀਬ 1 ਵਜੇ ਛਾਪਾ ਮਾਰਿਆ ਤਾਂ ਦੇਖਿਆ ਕਿ ਉਥੋਂ ਦੀ ਪੁਲਸ ਚੌਕੀ ਦੇ ਇੰਚਾਰਜ ਗੁਲਸ਼ਨ ਕੁਮਾਰ ਤੇ ਉਸਦੇ ਦੋਸਤ ਉਸ ਦੇ ਨਾਲ ਬੈਠ ਕੇ ਉਸੇ ਟੇਬਲ 'ਤੇ ਸ਼ਰਾਬ ਪੀਂਦੇ ਪਏ ਸਨ ਜਿਸ 'ਤੇ ਉਹ ਲੋਕਾਂ ਨੂੰ ਇਨਸਾਫ ਦਿਵਾਉਣ ਦੀ ਗੱਲ ਕਰਦਾ ਸੀ, ਨੂੰ ਰੰਗੇ ਹੱਥੀਂ ਫੜ ਲਿਆ ਅਤੇ ਡੀ.ਐਸ.ਪੀ ਡੇਰਾਬੱਸੀ ਸਰਦਾਰ ਗੁਰੂ ਬਖਸ਼ੀਸ਼ ਸਿੰਘ ਨੂੰ ਮੌਕੇ 'ਤੇ ਬੁਲਾ ਕੇ ਇਸ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ। ਗੁਲਸ਼ਨ ਕੁਮਾਰ ਦਾ ਡੇਰਾਬੱਸੀ ਵਿਖੇ ਮੈਡੀਕਲ ਕਰਵਾਇਆ ਗਿਆ। ਅੱਗੇ ਕੀ ਹੋਵੇਗੀ ਕਾਰਵਾਈ ਹੋਵੇਗੀ ਤੇ ਪੁਲਿਸ ਮਹਿਕਮਾ ਹੀ ਜਵਾਬ ਦੇਵੇਗਾ। ਦੇਰ ਰਾਤ 'ਆਪ' ਵਿਧਾਇਕ ਨੇ ਪੁਲਿਸ ਚੌਕੀ 'ਚ ਮਾਰਿਆ ਛਾਪਾ, ਨਸ਼ੇ 'ਚ ਮਿਲਿਆ ਚੌਂਕੀ ਇੰਚਾਰਜ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਗੱਲ ਕੀਤੀ ਹੈ, ਉਸੇ ਤਰ੍ਹਾਂ ਦਿਨ-ਰਾਤ ਹਰ ਕੋਈ ਮੰਤਰੀ ਜਾਂ ਵਿਧਾਇਕ ਲਗਾਤਾਰ ਆਪਣਾ ਦਬਦਬਾ ਕਾਇਮ ਕਰ ਰਿਹਾ ਹੈ ਕਿ ਕੋਈ ਅਧਿਕਾਰੀ ਗਲਤ ਕੰਮ ਨਾ ਕਰੇ ਅਤੇ ਲੋਕਾਂ ਨੂੰ ਸਹੀ ਇਨਸਾਫ਼ ਮਿਲ ਸਕੇ। -PTC News


Top News view more...

Latest News view more...

PTC NETWORK