ਕੈਨੇਡਾ 'ਚ 9 ਸਾਲਾ ਬੱਚੇ ਨੇ ਕਮਾਏ 33,000 ਡਾਲਰ, ਕੀਤਾ ਇਹ! 

By  Joshi December 4th 2017 06:28 PM

ਇੱਕ ੯ ਸਾਲ ਦਾ ਬੱਚਾ ਖੁਦ ਆਪਣੀ ਮਿਹਨਤ ਦੀ ਕਮਾਈ ਕਰ ਕੇ ੩੩,੦੦੦ ਡਾਲਰ ਕਿੱਠੇ ਕਰਦਾ ਹੈ ਤਾਂ ਸਾਰਿਆਂ ਦਾ ਹੈਰਾਨ ਹੋਣਾ ਸੁਭਾਵਿਕ ਹੈ । ਇਹ ਮਾਮਲਾ ਹੈ ਕੈਨੇਡਾ ਦਾ, ਜਿੱਥੇ ਇਕ ੯ ਸਾਲਾ ਬੱਚਾ ਸੜਕਾਂ 'ਤੇ ਸ਼ਿਕੰਜਵੀ ਦੀ ਰੇਹੜੀ ਲਗਾਉਂਦਾ ਹੈ।

ਇਸ ਬੱਚੇ ਨੇ ਆਪਣੀ ਮਿਹਨਤ ਅਤੇ ਹੁਨਰ ਸਦਕਾ ੪ ਸਾਲਾਂ 'ਚ ੩੩,੦੦੦ ਡਾਲਰ ਕਮਾ ਲਏ ਹਨ। ਇਸਦਾ ਨਾਮ ਟੇਟ ਬਾਰਟਨ ਹੈ ਅਤੇ ਇਸਦੀ ਮਾਂ ਦੀ ਮੌਤ ਕੈਂਸਰ ਕਾਰਨ ਹੋ ਗਈ ਸੀ।

ਕੈਨੇਡਾ 'ਚ 9 ਸਾਲਾ ਬੱਚੇ ਨੇ ਕਮਾਏ 33,000 ਡਾਲਰ, ਕੀਤਾ ਇਹ! ਹੁਣ ਇਹ ਕੈਂਸਰ ਪੀੜਤਾਂ ਦੀ ਮਦਦ ਕਰਨਾ ਚਾਹੁੰਦਾ ਹੈ ਅਤੇ ਨਿੰਬੂ ਸ਼ਿਕੰਜਵੀ ਦੇ ਨਾਲ-ਨਾਲ ਹੋਰ ਜੂਸ ਵੇਚਣ ਲਈ ਰੇਹੜੀ ਲਗਾ ਕੇ ਪੈਸੇ ਕਮਾਉਂਦਾ ਹੈ।

ਕਈ ਵਾਰ ਲੋਕ ਇਸਨੂੰ ਦਾਨ ਵੀ ਦੇ ਜਾਂਦੇ ਹਨ। ਟੇਟ ਅਨਸਾਰ ਉਸ ਦੀ ਮਾਂ ਹੇਅਰ ਡਰੈੱਸਰ ਸੀ ਅਤੇ ਉਸਨੂੰ ਲੋਕ ਭਲਾਈ ਦੇ ਕੰਮ 'ਚ ਮਜ਼ਾ ਆਉਂਦਾ ਸੀ, ਪਰ ਕੈਂਸਰ ਨੇ ਉਸਦੀ ਜਾਨ ਲੈ ਲਈ।

ਕੈਨੇਡਾ 'ਚ 9 ਸਾਲਾ ਬੱਚੇ ਨੇ ਕਮਾਏ 33,000 ਡਾਲਰ, ਕੀਤਾ ਇਹ! ਟੇਟ ਨੂੰ ਆਪਣੀ ਮਾਂ ਨਾਲ ਬਤੀਤ ਕੀਤੇ ਪਲਾਂ ਨੂੰ ਯਾਦ ਕਰਨਾ ਪਸੰਦ ਹੈ ਅਤੇ ਉਹ ਕੈਂਸਰ ਮਰੀਜ਼ਾਂ ਦੀ ਮਦਦ ਲਈ ਦਾਨ ਕਰਦੇ ਹਨ।  ਬੱਚਾ ਆਪਣੀ ਮਿਹਨਤ ਦੇਖ ਕੇ ਬਹੁਤ ਖੁਸ਼ ਹੈ। ਦੱਸਣਯੋਗ ਹੈ ਕਿ ਉਸਨੂੰ ਸੈਨੇਟ ਵਲੋਂ ਮੈਡਲ ਵੀ ਮਿਲ ਚੁੱਕਾ ਹੈ।

—PTC News

Related Post