Sun, Jul 13, 2025
Whatsapp

Lok Sabha Election 2024 Phase 2 Highlights: ਪੱਛਮੀ ਬੰਗਾਲ 'ਚ ਸਭ ਤੋਂ ਵੱਧ ਰਹੀ ਵੋਟਿੰਗ, ਯੂਪੀ-ਬਿਹਾਰ ਪਛੜੇ

Lok Sabha Election 2024 Phase 2 Live: ਲੋਕ ਸਭਾ ਚੋਣਾਂ 2024 ਦੇ ਦੂਜੇ ਪੜਾਅ ਲਈ ਵੋਟਿੰਗ ਅੱਜ ਸ਼ੁੱਕਰਵਾਰ (26 ਅਪ੍ਰੈਲ) ਨੂੰ ਸ਼ੁਰੂ ਹੋ ਗਈ ਹੈ।

Reported by:  PTC News Desk  Edited by:  Amritpal Singh -- April 26th 2024 08:05 AM -- Updated: April 26th 2024 05:59 PM
Lok Sabha Election 2024 Phase 2 Highlights: ਪੱਛਮੀ ਬੰਗਾਲ 'ਚ ਸਭ ਤੋਂ ਵੱਧ ਰਹੀ ਵੋਟਿੰਗ, ਯੂਪੀ-ਬਿਹਾਰ ਪਛੜੇ

Lok Sabha Election 2024 Phase 2 Highlights: ਪੱਛਮੀ ਬੰਗਾਲ 'ਚ ਸਭ ਤੋਂ ਵੱਧ ਰਹੀ ਵੋਟਿੰਗ, ਯੂਪੀ-ਬਿਹਾਰ ਪਛੜੇ

  • 05:59 PM, Apr 26 2024
    ਦੇਖੋ...5 ਵਜੇ ਤੱਕ ਕਿੱਥੇ ਕਿੰਨੀ ਵੋਟਿੰਗ

    ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਲਈ ਵੋਟਿੰਗ ਜਾਰੀ ਹੈ। ਚੋਣ ਕਮਿਸ਼ਨ ਨੇ ਹੁਣ ਤੱਕ ਯਾਨੀ ਦੁਪਹਿਰ 5 ਵਜੇ ਤੱਕ ਵੋਟਿੰਗ ਦੇ ਅੰਕੜੇ ਜਾਰੀ ਕਰ ਦਿੱਤੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ 13 ਰਾਜਾਂ ਵਿੱਚ ਹੁਣ ਤੱਕ ਕਿੱਥੇ ਅਤੇ ਕਿੰਨੀ ਵੋਟਿੰਗ ਹੋਈ ਹੈ।

    ਅਸਾਮ 70.66%

    ਬਿਹਾਰ 53.03%

    ਛੱਤੀਸਗੜ੍ਹ 72.13%

    ਜੰਮੂ ਅਤੇ ਕਸ਼ਮੀਰ 67.22%

    ਕਰਨਾਟਕ 63.90%

    ਕੇਰਲ 63.97%

    ਮੱਧ ਪ੍ਰਦੇਸ਼ 54.83%

    ਮਹਾਰਾਸ਼ਟਰ 53.51%

    ਮਨੀਪੁਰ 76.06%

    ਰਾਜਸਥਾਨ 59.19%

    ਤ੍ਰਿਪੁਰਾ 76.23%

    ਉੱਤਰ ਪ੍ਰਦੇਸ਼ 52.64%

    ਪੱਛਮੀ ਬੰਗਾਲ 71.84%

  • 05:06 PM, Apr 26 2024
    ਬੰਗਲੌਰ 'ਚ ਪੋਲਿੰਗ ਬੂਥ 'ਤੇ ਔਰਤ ਨੂੰ ਚੜ੍ਹੀ ਗਰਮੀ, ਡਾਕਟਰ ਨੇ ਮਸਾਂ ਬਚਾਈ ਜਾਨ

    ਬੈਂਗਲੌਰ 'ਚ ਵੋਟਿੰਗ ਦੌਰਾਨ ਇੱਕ ਔਰਤ ਦੀ ਬੜੀ ਮੁਸ਼ਕਿਲ ਨਾਲ ਜਾਨ ਬਚੀ ਹੈ। ਔਰਤ ਪੋਲਿੰਗ ਬੂਥ ਦੇ ਬਾਹਰ ਖੜੀ ਹੋਈ ਆਪਣੀ ਵਾਰੀ ਦੀ ਉਡੀਕ ਕਰ ਰਹੀ ਸੀ, ਜਿਸ ਦੌਰਾਨ ਉਸ ਨੂੰ ਗਰਮੀ ਚੜ੍ਹ ਗਈ ਅਤੇ ਬੇਹੋਸ਼ ਹੋ ਗਈ। ਮੌਕੇ 'ਤੇ ਡਾਕਟਰ ਗਣੇਸ਼ ਸ਼੍ਰੀਨਿਵਾਸ ਪ੍ਰਸਾਦ ਹਾਜ਼ਰ ਸਨ, ਜਿਨ੍ਹਾਂ ਨੇ ਤੁਰੰਤ ਔਰਤ ਦੀ ਜਾਨ ਬਚਾਈ। ਉਨ੍ਹਾਂ ਨੇ ਔਰਤ ਨੂੰ ਤੁਰੰਤ ਸੀਪੀਆਰ ਦਿੱਤੀ ਅਤੇ ਔਰਤ ਮੁੜ ਉਠ ਖੜੀ ਹੋਈ।

  • 03:39 PM, Apr 26 2024
    ਦੇਖੋ...3 ਵਜੇ ਤੱਕ ਕਿੱਥੇ ਕਿੰਨੀ ਵੋਟਿੰਗ

    ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਲਈ ਵੋਟਿੰਗ ਜਾਰੀ ਹੈ। ਚੋਣ ਕਮਿਸ਼ਨ ਨੇ ਹੁਣ ਤੱਕ ਯਾਨੀ ਦੁਪਹਿਰ 3 ਵਜੇ ਤੱਕ ਵੋਟਿੰਗ ਦੇ ਅੰਕੜੇ ਜਾਰੀ ਕਰ ਦਿੱਤੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ 13 ਰਾਜਾਂ ਵਿੱਚ ਹੁਣ ਤੱਕ ਕਿੱਥੇ ਅਤੇ ਕਿੰਨੀ ਵੋਟਿੰਗ ਹੋਈ ਹੈ।

    ਅਸਾਮ 60.32%

    ਬਿਹਾਰ 44.24%

    ਛੱਤੀਸਗੜ੍ਹ 63.92%

    ਜੰਮੂ ਅਤੇ ਕਸ਼ਮੀਰ 57.76%

    ਕਰਨਾਟਕ 50.93%

    ਕੇਰਲ 51.64%

    ਮੱਧ ਪ੍ਰਦੇਸ਼ 46.50%

    ਮਹਾਰਾਸ਼ਟਰ 43.01%

    ਮਨੀਪੁਰ 68.48%

    ਰਾਜਸਥਾਨ 50.27%

    ਤ੍ਰਿਪੁਰਾ 68.92%

    ਉੱਤਰ ਪ੍ਰਦੇਸ਼ 44.13%

    ਪੱਛਮੀ ਬੰਗਾਲ 60.60%

  • 02:02 PM, Apr 26 2024
    ਜਦੋਂ ਪੋਲਿੰਗ ਬੂਥ 'ਤੇ ਪਹੁੰਚਿਆ ਲੰਗੂਰ

    ਮਹਾਰਾਸ਼ਟਰਾ ਦੇ ਵਰਧਾ 'ਚ ਅੱਜ ਅਨੋਖਾ ਨਜ਼ਾਰਾ ਵੇਖਣ ਨੂੰ ਮਿਲਿਆ, ਇਥੇ ਇੱਕ ਵਿਅਕਤੀ ਜਦੋਂ ਵੋਟ ਪਾਉਣ ਪਹੁੰਚਿਆ ਤਾਂ ਇੱਕ ਲੰਗੂਰ ਵੀ ਉਸ ਨਾਲ ਹੀ ਮੌਜੂਦ ਰਿਹਾ। ਇਸ ਸਬੰਧੀ ਵਿਨੋਦ ਕਸ਼ੀਰਸਾਗਰ ਦਾ ਕਹਿਣਾ ਹੈ, "ਇਹ (ਲੰਗੂਰ) ਪਿਛਲੇ 3 ਮਹੀਨਿਆਂ ਤੋਂ ਮੇਰੇ ਕੋਲ ਹੈ। ਆਵਾਰਾ ਕੁੱਤਿਆਂ ਨੇ ਇਸ 'ਤੇ ਹਮਲਾ ਕੀਤਾ ਸੀ ਅਤੇ ਇਸ ਨੂੰ 3 ਟਾਂਕੇ ਲੱਗੇ ਸਨ। ਇਹ ਕਿਸੇ ਹੋਰ ਕੋਲ ਨਹੀਂ ਜਾਂਦਾ, ਪਰ ਮੈਂ ਜਿੱਥੇ ਵੀ ਜਾਂਦਾ ਹਾਂ, ਮੇਰੇ ਨਾਲ ਹੀ ਰਹਿੰਦਾ ਹੈ... ਸੋ। , ਇਹ ਵੋਟਿੰਗ ਵਿੱਚ ਵੀ ਮੇਰੇ ਨਾਲ ਸੀ ... ਇਹ ਮੇਰੇ ਬੱਚੇ ਦੀ ਤਰ੍ਹਾਂ ਹੈ ਇਸਨੇ ਕਿਸੇ ਨੂੰ ਪਰੇਸ਼ਾਨ ਨਹੀਂ ਕੀਤਾ ..."

  • 01:59 PM, Apr 26 2024
    1 ਵਜੇ ਤੱਕ ਕਿੱਥੇ ਕਿੰਨੀ ਵੋਟਿੰਗ?

    ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਲਈ ਵੋਟਿੰਗ ਜਾਰੀ ਹੈ। ਚੋਣ ਕਮਿਸ਼ਨ ਨੇ ਹੁਣ ਤੱਕ ਯਾਨੀ ਦੁਪਹਿਰ 1 ਵਜੇ ਤੱਕ ਵੋਟਿੰਗ ਦੇ ਅੰਕੜੇ ਜਾਰੀ ਕਰ ਦਿੱਤੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ 13 ਰਾਜਾਂ ਵਿੱਚ ਹੁਣ ਤੱਕ ਕਿੱਥੇ ਅਤੇ ਕਿੰਨੀ ਵੋਟਿੰਗ ਹੋਈ ਹੈ।


    1. ਤ੍ਰਿਪੁਰਾ: 54.47

    2. ਮਣੀਪੁਰ: 54.26%

    3. ਛੱਤੀਸਗੜ੍ਹ: 53.09%

    4. ਪੱਛਮੀ ਬੰਗਾਲ: 47.29

    5. ਅਸਾਮ: 46.31%

    6. ਜੰਮੂ ਅਤੇ ਕਸ਼ਮੀਰ: 42.88%

    7. ਰਾਜਸਥਾਨ: 40.39%

    8. ਕੇਰਲ: 39.26%

    9. ਮੱਧ ਪ੍ਰਦੇਸ਼: 38.96%

    10. ਕਰਨਾਟਕ: 38.23%

    11. ਉੱਤਰ ਪ੍ਰਦੇਸ਼: 35.73%

    12. ਬਿਹਾਰ: 33.80%

    13. ਮਹਾਰਾਸ਼ਟਰ: 31.77%

  • 01:55 PM, Apr 26 2024
    ਦੱਖਣ ਸਟਾਰ ਯਸ਼ ਨੇ ਪਾਈ ਵੋਟ

    ਦੱਖਣ ਦੇ ਸੁਪਰ ਸਟਾਰ ਅਦਾਕਾਰ ਯਸ਼ ਨੇ ਕਰਨਾਟਕ ਦੇ ਬੰਗਲੌਰ ਦੇ ਹੋਸਕੇਰੇਹੱਲੀ ਵਿੱਚ ਇੱਕ ਪੋਲਿੰਗ ਬੂਥ 'ਤੇ ਆਪਣੀ ਵੋਟ ਪਾਈ।

  • 01:50 PM, Apr 26 2024
    ਧੀਰੇਂਦਰ ਸ਼ਾਸਤਰੀ ਨੇ ਪਾਈ ਵੋਟ

    ਬਾਗੇਸ਼ਵਰ ਧਾਮ ਧੀਰੇਂਦਰ ਸ਼ਾਸਤਰੀ ਨੇ ਮੱਧ ਪ੍ਰਦੇਸ਼ ਦੇ ਖਜੂਰਾਹੋ ਦੇ ਪੋਲਿੰਗ ਬੂਥ 'ਚ ਪਾਈ ਵੋਟ।


  • 12:56 PM, Apr 26 2024
    ਇਸਰੋ ਦੇ ਮੁਖੀ ਨੇ ਲਾਈਨ ਵਿੱਚ ਖੜ੍ਹੇ ਹੋ ਕੇ ਪਾਈ ਵੋਟ

    ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਮੁਖੀ ਐੱਸ ਸੋਮਨਾਥ ਨੇ ਕੇਰਲ ਦੇ ਤਿਰੂਵਨੰਤਪੁਰਮ ਵਿੱਚ ਆਪਣੀ ਵੋਟ ਪਾਈ। ਇਸ ਦੌਰਾਨ ਸਭ ਤੋਂ ਚੰਗੀ ਗੱਲ ਇਹ ਰਹੀ ਕਿ  ਸੋਮਨਾਥ ਨੇ ਕਤਾਰ ਵਿੱਚ ਖੜ੍ਹੇ ਹੋ ਕੇ ਆਮ ਆਦਮੀ ਵਾਂਗ ਵੋਟ ਪਾਈ।


  • 12:08 PM, Apr 26 2024
    ਤ੍ਰਿਪੁਰਾ, ਛੱਤੀਸਗੜ੍ਹ, ਬੰਗਾਲ ਵੋਟਿੰਗ ਵਿੱਚ ਅੱਗੇ

    13 ਰਾਜਾਂ ਵਿੱਚ 11 ਵਜੇ ਤੱਕ ਚੱਲ ਰਹੇ ਦੂਜੇ ਪੜਾਅ ਦੀ ਵੋਟਿੰਗ ਦੇ ਅੰਕੜੇ ਸਾਹਮਣੇ ਆਏ ਹਨ।


    1. ਤ੍ਰਿਪੁਰਾ- 36.42%

    2. ਛੱਤੀਸਗੜ੍ਹ- 35.47%

    3. ਮਣੀਪੁਰ- 33.22%

    4. ਪੱਛਮੀ ਬੰਗਾਲ- 31.25%

    5. ਮੱਧ ਪ੍ਰਦੇਸ਼- 28.15%

    6. ਅਸਾਮ - 27.43%

    7. ਰਾਜਸਥਾਨ- 26.84%

    8. ਜੰਮੂ ਅਤੇ ਕਸ਼ਮੀਰ- 26.61%

    9 ਕੇਰਲ- 25.61%

    10. ਉੱਤਰ ਪ੍ਰਦੇਸ਼- 24.31%

    11. ਕਰਨਾਟਕ- 22.34%

    12. ਬਿਹਾਰ- 21.68%

    13. ਮਹਾਰਾਸ਼ਟਰ- 18.83%

  • 11:01 AM, Apr 26 2024
    ਰਾਹੁਲ ਦ੍ਰਾਵਿੜ ਅਤੇ ਅਨਿਲ ਕਾਂਬੁਲੇ ਨੇ ਪਾਈ ਵੋਟ

    ਸਾਬਕਾ ਕ੍ਰਿਕਟਰ ਅਨਿਲ ਕੁੰਬਲੇ ਅਤੇ ਰਾਹੁਲ ਦ੍ਰਾਵਿੜ ਨੇ ਆਪਣੇ ਪਰਿਵਾਰਾਂ ਸਮੇਤ ਬੇਂਗਲੁਰੂ ਵਿੱਚ ਆਪਣੇ-ਆਪਣੇ ਪੋਲਿੰਗ ਸਟੇਸ਼ਨਾਂ 'ਤੇ ਆਪਣੀ ਵੋਟ ਪਾਈ।



  • 10:26 AM, Apr 26 2024
    ਸ਼ਸ਼ੀ ਥਰੂਰ ਨੇ ਲਾਈਨ 'ਚ ਖੜ੍ਹੇ ਹੋ ਕੇ ਪਾਈ ਵੋਟ

    ਤਿਰੂਵਨੰਤਪੁਰਮ ਤੋਂ ਕਾਂਗਰਸ ਉਮੀਦਵਾਰ ਸ਼ਸ਼ੀ ਥਰੂਰ ਵੋਟ ਪਾਉਣ ਪਹੁੰਚੇ। ਇਸ ਦੌਰਾਨ ਉਨ੍ਹਾਂ ਨੂੰ ਲਾਈਨ 'ਚ ਖੜ੍ਹੇ ਹੋ ਕੇ ਆਪਣੀ ਵਾਰੀ ਦੀ ਉਡੀਕ ਕਰਦੇ ਦੇਖਿਆ ਗਿਆ।


  • 09:57 AM, Apr 26 2024
    Lok Sabha Election 2024 Second Phase Updates: 9 ਵਜੇ ਤੱਕ ਕਿੱਥੇ ਕਿੰਨੀ ਵੋਟਿੰਗ?

    ਦੂਜੇ ਪੜਾਅ ਦੀ ਵੋਟਿੰਗ ਵਿੱਚ  9 ਵਜੇ ਤੱਕ ਪਈਆਂ ਵੋਟਾਂ ਦੇ ਅੰਕੜੇ ਆ ਗਏ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਹੁਣ ਤੱਕ ਕਿਸ ਰਾਜ ਵਿੱਚ ਕਿੰਨੀ ਪ੍ਰਤੀਸ਼ਤ ਵੋਟਿੰਗ ਹੋਈ ਹੈ।


    1. ਤ੍ਰਿਪੁਰਾ- 16.65

    2. ਪੱਛਮੀ ਬੰਗਾਲ- 15.68

    3. ਛੱਤੀਸਗੜ੍ਹ- 15.42

    4. ਮਣੀਪੁਰ- 14.80

    5. ਮੱਧ ਪ੍ਰਦੇਸ਼- 13.82

    6. ਕੇਰਲ- 11.90

    7. ਰਾਜਸਥਾਨ- 11.77

    8. ਉੱਤਰ ਪ੍ਰਦੇਸ਼- 11.67

    9. ਕਰਨਾਟਕ- 9.21

    10. ਜੰਮੂ ਅਤੇ ਕਸ਼ਮੀਰ- 10.39

    11. ਅਸਾਮ- 9.15

    12. ਬਿਹਾਰ- 9.65

    13. ਮਹਾਰਾਸ਼ਟਰ- 7.45



  • 09:25 AM, Apr 26 2024
    ਨਿਰਮਲਾ ਸੀਤਾਰਮਨ ਨੇ ਵੋਟ ਕੀਤੀ ਪੋਲ

    ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੈਂਗਲੁਰੂ ਵਿੱਚ ਆਪਣੀ ਵੋਟ ਪਾਈ। ਵੋਟ ਪਾਉਣ ਤੋਂ ਬਾਅਦ ਉਨ੍ਹਾਂ ਨੇ ਕਿਹਾ, 'ਮੈਂ ਚਾਹੁੰਦੀ ਹਾਂ ਕਿ ਵੱਧ ਤੋਂ ਵੱਧ ਲੋਕ ਬਾਹਰ ਆਉਣ ਅਤੇ ਵੋਟ ਪਾਉਣ। ਮੈਨੂੰ ਲੱਗਦਾ ਹੈ ਕਿ ਇਹ ਸਪੱਸ਼ਟ ਹੈ ਕਿ ਲੋਕ ਸਥਿਰ ਸਰਕਾਰ ਚਾਹੁੰਦੇ ਹਨ। ਉਹ ਚੰਗੀਆਂ ਨੀਤੀਆਂ, ਤਰੱਕੀ ਅਤੇ ਵਿਕਾਸ ਚਾਹੁੰਦੇ ਹਨ ਅਤੇ ਇਸੇ ਲਈ ਉਹ ਅਜਿਹਾ ਕਰ ਰਹੇ ਹਨ। ਉਹ ਚਾਹੁੰਦੇ ਹਨ ਕਿ ਪ੍ਰਧਾਨ ਮੰਤਰੀ ਮੋਦੀ ਆਪਣਾ ਕਾਰਜਕਾਲ ਜਾਰੀ ਰੱਖਣ।


  • 09:22 AM, Apr 26 2024
    ਗਜੇਂਦਰ ਸ਼ੇਖਾਵਤ ਨੇ ਪਾਈ ਵੋਟ

    ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਜੋਧਪੁਰ ਵਿੱਚ ਆਪਣੀ ਵੋਟ ਪਾਉਣ ਤੋਂ ਬਾਅਦ ਕਿਹਾ, ਅੱਜ ਭਾਰਤ ਦੇ ਪਰਿਪੱਕ ਲੋਕਤੰਤਰ ਲਈ ਸਭ ਤੋਂ ਵੱਡਾ ਦਿਨ ਹੈ। ਅੱਜ ਵੋਟਿੰਗ ਪ੍ਰਤੀਸ਼ਤ ਯਕੀਨੀ ਤੌਰ 'ਤੇ ਬਹੁਤ ਜ਼ਿਆਦਾ ਵਧੇਗੀ। ਇੱਕ ਪਾਸੇ, ਲਗਾਤਾਰ ਵਿਕਸਤ ਭਾਰਤ ਦੀ ਸਿਰਜਣਾ ਦੇ ਸੰਕਲਪ ਦੇ ਨਾਲ, ਭਾਜਪਾ ਗਰੀਬ ਕਲਿਆਣ ਦੀ ਯੋਜਨਾ ਨੂੰ ਸੰਪੂਰਨਤਾ ਅਤੇ ਵਿਆਪਕਤਾ ਨਾਲ ਲਾਗੂ ਕਰਕੇ 25 ਕਰੋੜ ਲੋਕਾਂ ਨੂੰ ਗਰੀਬੀ ਤੋਂ ਬਾਹਰ ਲਿਆਉਣ ਵਿੱਚ ਸਫਲ ਹੋਈ। ਦੂਜੇ ਪਾਸੇ ਦੇਸ਼ ਦੀਆਂ ਸਰਹੱਦਾਂ ਨੂੰ ਸੁਰੱਖਿਅਤ ਕਰਕੇ ਪੂਰੀ ਦੁਨੀਆ ਵਿੱਚ ਦੇਸ਼ ਦੀ ਸਾਖ ਨੂੰ ਕਾਇਮ ਕਰਨ ਦਾ ਕੰਮ ਕੀਤਾ ਹੈ। 

  • 08:52 AM, Apr 26 2024
    Lok Sabha Election 2024: ਇਹ ਹਨ ਦੂਜੇ ਪੜਾਅ ਦੇ ਵੀ.ਆਈ.ਪੀ ਉਮੀਦਵਾਰ

    ਰਾਹੁਲ ਗਾਂਧੀ: ਕੇਰਲ ਦੀ ਵਾਇਨਾਡ ਸੀਟ ਤੋਂ ਦੂਜੀ ਵਾਰ ਚੋਣ ਲੜ ਰਹੇ ਹਨ। ਰਾਹੁਲ 4 ਵਾਰ ਲੋਕ ਸਭਾ ਮੈਂਬਰ ਹਨ। ਉਹ ਦੂਜੀ ਵਾਰ ਵਾਇਨਾਡ ਤੋਂ ਚੋਣ ਲੜ ਰਹੇ ਹਨ।

    ਗਜੇਂਦਰ ਸਿੰਘ ਸ਼ੇਖਾਵਤ: ਕੇਂਦਰੀ ਜਲ ਬਿਜਲੀ ਮੰਤਰੀ ਜੋਧਪੁਰ ਸੀਟ ਤੋਂ ਭਾਜਪਾ ਦੀ ਟਿਕਟ 'ਤੇ ਚੋਣ ਲੜ ਰਹੇ ਹਨ। ਸ਼ੇਖਾਵਤ ਦੋ ਵਾਰ ਸਾਂਸਦ ਰਹਿ ਚੁੱਕੇ ਹਨ।

    ਓਮ ਬਿਰਲਾ: ਲੋਕ ਸਭਾ ਸਪੀਕਰ ਓਮ ਬਿਰਲਾ ਕੋਟਾ ਤੋਂ ਲੋਕ ਸਭਾ ਚੋਣ ਲੜ ਰਹੇ ਹਨ।

    ਕਾਂਗਰਸ ਨੇ ਛੱਤੀਸਗੜ੍ਹ ਦੇ ਰਾਜਨੰਦਗਾਓਂ ਤੋਂ ਭੁਪੇਸ਼ ਬਘੇਲ ਨੂੰ ਟਿਕਟ ਦਿੱਤੀ ਹੈ।

    ਸ਼ਸ਼ੀ ਥਰੂਰ ਤਿਰੂਵਨੰਤਪੁਰਮ ਤੋਂ ਚੋਣ ਲੜ ਰਹੇ ਹਨ। ਭਾਜਪਾ ਨੇ ਇਸ ਸੀਟ ਤੋਂ ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਨੂੰ ਟਿਕਟ ਦਿੱਤੀ ਹੈ।

    ਜੇਡੀਐਸ ਨੇਤਾ ਐਚਡੀ ਕੁਮਾਰਸਵਾਮੀ ਕਰਨਾਟਕ ਦੀ ਮਾਂਡਿਆ ਸੀਟ ਤੋਂ ਉਮੀਦਵਾਰ ਹਨ।

    ਭਾਜਪਾ ਯੁਵਾ ਮੋਰਚਾ ਦੀ ਰਾਸ਼ਟਰੀ ਪ੍ਰਧਾਨ ਤੇਜਸਵੀ ਸੂਰਿਆ ਬੈਂਗਲੁਰੂ ਦੱਖਣੀ ਤੋਂ ਚੋਣ ਲੜ ਰਹੀ ਹੈ।

    ਸਾਬਕਾ ਸੀਐਮ ਅਸ਼ੋਕ ਗਹਿਲੋਤ ਦੇ ਬੇਟੇ ਵੈਭਵ ਗਹਿਲੋਤ ਰਾਜਸਥਾਨ ਦੀ ਜਲੌਰ ਸੀਟ ਤੋਂ ਚੋਣ ਲੜ ਰਹੇ ਹਨ।

  • 08:47 AM, Apr 26 2024
    Lok Sabha Election 2024: ਕੇਸੀ ਵੇਣੂਗੋਪਾਲ ਨੇ ਕਿਹਾ, 'ਪ੍ਰਧਾਨ ਮੰਤਰੀ ਮੋਦੀ ਘਬਰਾ ਗਏ'

    ਕਾਂਗਰਸ ਦੇ ਜਨਰਲ ਸਕੱਤਰ ਅਤੇ ਕੇਰਲ ਦੀ ਅਲਾਪੁਝਾ ਸੀਟ ਤੋਂ ਚੋਣ ਲੜ ਰਹੇ ਕੇਸੀ ਵੇਣੂਗੋਪਾਲ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਲੋਕ ਮੇਰੇ ਨਾਲ ਖੜ੍ਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣਾਂ ਦੇ ਪਹਿਲੇ ਪੜਾਅ ਤੋਂ ਬਾਅਦ ਘਬਰਾਏ ਹੋਏ ਹਨ।


  • 08:30 AM, Apr 26 2024
    Lok Sabha Election: ਪੀਐਮ ਮੋਦੀ ਨੇ 7 ਭਾਸ਼ਾਵਾਂ ਵਿੱਚ ਟਵੀਟ ਕਰਕੇ ਵੋਟਿੰਗ ਦੀ ਕੀਤੀ ਅਪੀਲ


  • 08:24 AM, Apr 26 2024
    ਵਿਆਹ ਵਾਲੇ ਦਿਨ ਵੋਟ ਪਾਉਣ ਪਹੁੰਚਿਆ ਲਾੜਾ


  • 08:10 AM, Apr 26 2024
    Lok Sabha Election: 13 ਰਾਜਾਂ ਦੀਆਂ 88 ਸੀਟਾਂ 'ਤੇ ਵੋਟਿੰਗ ਹੋਈ ਸ਼ੁਰੂ

    ਦੇਸ਼ ਦੇ 13 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 88 ਲੋਕ ਸਭਾ ਸੀਟਾਂ 'ਤੇ ਵੋਟਿੰਗ ਸ਼ੁਰੂ ਹੋ ਗਈ ਹੈ। ਛੱਤੀਸਗੜ੍ਹ ਦੇ ਕਾਂਕੇਰ ਵਿੱਚ ਇੱਕ ਪੋਲਿੰਗ ਸਟੇਸ਼ਨ ਉੱਤੇ ਚੋਣਾਂ ਤੋਂ ਪਹਿਲਾਂ ਇੱਕ ਮੌਕ ਪੋਲ ਕਰਵਾਇਆ ਗਿਆ। ਦੱਸ ਦੇਈਏ ਕਿ ਲੋਕ ਸਭਾ ਚੋਣਾਂ ਦੇ ਦੂਜੇ ਗੇੜ ਵਿੱਚ ਅੱਜ ਸੂਬੇ ਦੇ ਤਿੰਨ ਸੰਸਦੀ ਹਲਕਿਆਂ ਵਿੱਚ ਵੋਟਿੰਗ ਹੋ ਰਹੀ ਹੈ। ਰਾਜ ਵਿੱਚ ਕੁੱਲ 11 ਸੰਸਦੀ ਹਲਕੇ ਹਨ। ਚੋਣਾਂ ਦੇ ਤੀਜੇ ਪੜਾਅ 'ਚ ਸੂਬੇ ਦੀਆਂ 7 ਸੀਟਾਂ 'ਤੇ 7 ਮਈ ਨੂੰ ਵੋਟਿੰਗ ਹੋਣੀ ਹੈ।


Lok Sabha Election 2024 Phase 2 Live: ਲੋਕ ਸਭਾ ਚੋਣਾਂ 2024 ਦੇ ਦੂਜੇ ਪੜਾਅ ਲਈ ਵੋਟਿੰਗ ਅੱਜ ਸ਼ੁੱਕਰਵਾਰ (26 ਅਪ੍ਰੈਲ) ਨੂੰ ਸ਼ੁਰੂ ਹੋ ਗਈ ਹੈ। ਜਿੱਥੇ ਦੂਜੇ ਪੜਾਅ 'ਚ 13 ਸੂਬਿਆਂ ਦੀਆਂ 88 ਲੋਕ ਸਭਾ ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਜਿਸ ਵਿੱਚ ਨਰਿੰਦਰ ਮੋਦੀ ਕੈਬਨਿਟ ਦੇ 6 ਮੈਂਬਰ ਚੋਣ ਲੜ ਰਹੇ ਹਨ। ਅੱਜ ਜਨਤਾ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਈ.ਵੀ.ਐਮ. ਵਿੱਚ ਆਪਣੀ ਕਿਸਮਤ ਦਾ ਫੈਸਲਾ ਕਰੇਗੀ।

ਦਰਅਸਲ ਦੂਜੇ ਪੜਾਅ 'ਚ ਅਸਾਮ, ਬਿਹਾਰ, ਛੱਤੀਸਗੜ੍ਹ, ਕਰਨਾਟਕ, ਕੇਰਲ, ਮੱਧ ਪ੍ਰਦੇਸ਼, ਮਹਾਰਾਸ਼ਟਰ, ਮਣੀਪੁਰ, ਰਾਜਸਥਾਨ, ਤ੍ਰਿਪੁਰਾ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਅਤੇ ਜੰਮੂ-ਕਸ਼ਮੀਰ 'ਚ ਵੋਟਿੰਗ ਹੋ ਰਹੀ ਹੈ।


- PTC NEWS

Top News view more...

Latest News view more...

PTC NETWORK
PTC NETWORK