ਜਾਮਾ ਮਸਜਿਦ ਇਲਾਕੇ 'ਚ ਲੁਕੇ ਹਨ 3 ਅੱਤਵਾਦੀ, ਰਾਜਧਾਨੀ 'ਚ ਹਾਈ ਅਲਰਟ

By  Shanker Badra January 15th 2018 11:32 AM

ਜਾਮਾ ਮਸਜਿਦ ਇਲਾਕੇ 'ਚ ਲੁਕੇ ਹਨ 3 ਅੱਤਵਾਦੀ, ਰਾਜਧਾਨੀ 'ਚ ਹਾਈ ਅਲਰਟ:ਦਿੱਲੀ ਵਿਚ ਗਣਤੰਤਰ ਦਿਵਸ 'ਤੇ ਵੱਡਾ ਅੱਤਵਾਦੀ ਹਮਲਾ ਹੋਣ ਦੀ ਸਾਜਿਸ਼ ਦਾ ਪਤਾ ਲੱਗਾ ਹੈ।ਜਾਮਾ ਮਸਜਿਦ ਇਲਾਕੇ 'ਚ ਲੁਕੇ ਹਨ 3 ਅੱਤਵਾਦੀ, ਰਾਜਧਾਨੀ 'ਚ ਹਾਈ ਅਲਰਟਸੁਰੱਖਿਆ ਏਜੰਸੀਆਂ ਨੂੰ ਜਾਮਾ ਮਸਜਿਦ ਇਲਾਕੇ 'ਚ 3 ਅੱਤਵਾਦੀਆਂ ਦੇ ਲੁਕੇ ਹੋਣ ਦੀ ਖਬਰ ਮਿਲੀ ਹੈ।ਦਿੱਲੀ ਪੁਲਿਸ ਨੇ ਰਾਜਧਾਨੀ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ।ਖੂਫੀਆ ਏਜੰਸੀਆਂ ਨੇ ਇਕ ਕਾਲ ਇੰਟਰਸੈਪਟ ਕਰਨ ਤੋਂ ਬਾਅਦ ਦਿੱਲੀ ਪੁਲਿਸ ਨੂੰ ਇੰਨਪੁਟ ਭੇਜਿਆ ਹੈ।ਇਸ 'ਚ ਕਿਹਾ ਗਿਆ ਹੈ ਕਿ ਦਿੱਲੀ ਦੇ ਜਾਮਾ ਮਸਜਿਦ ਇਲਾਕੇ 'ਚ 3 ਸ਼ੱਕੀ ਲੋਕ ਲੁਕੇ ਹੋਏ ਹਨ।ਜਾਮਾ ਮਸਜਿਦ ਇਲਾਕੇ 'ਚ ਲੁਕੇ ਹਨ 3 ਅੱਤਵਾਦੀ, ਰਾਜਧਾਨੀ 'ਚ ਹਾਈ ਅਲਰਟਇਹ ਤਿੰਨੋਂ 26 ਜਨਵਰੀ ਨੂੰ ਕਿਸੇ ਵੱਡੇ ਹਮਲੇ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਹਨ।ਇੰਟੈਲੀਜੈਂਸ ਇਨਪੁੱਟ ਦੇ ਮੁਤਾਬਕ,ਜਾਮਾ ਮਸਜਿਦ ਇਲਾਕੇ 'ਚ ਲੁਕੇ ਤਿੰਨ ਸ਼ੱਕੀ ਅੱਤਵਾਦੀ ਅਫ਼ਗਾਨ ਮੂਲ ਦੇ ਹਨ ਅਤੇ ਪਸ਼ਤੋ ਭਾਸ਼ਾ 'ਚ ਗੱਲ ਕਰਦੇ ਹਨ।ਏਜੰਸੀਆਂ ਨੂੰ ਇਹ ਵੀ ਪਤਾ ਲੱਗਾ ਹੈ ਕਿ ਇੰਨ੍ਹਾਂ ਤਿੰਨਾਂ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਤੋਂ ਨਿਰਦੇਸ਼ ਮਿਲ ਰਹੇ ਹਨ।ਜਾਮਾ ਮਸਜਿਦ ਇਲਾਕੇ 'ਚ ਲੁਕੇ ਹਨ 3 ਅੱਤਵਾਦੀ, ਰਾਜਧਾਨੀ 'ਚ ਹਾਈ ਅਲਰਟਸੂਚਨਾ ਅਨੁਸਾਰ ਇਹ ਅੱਤਵਾਦੀ ਪਾਕਿਸਤਾਨ ਦੇ ਅੱਤਵਾਦੀ ਕੈਂਪ 'ਚ ਟ੍ਰੇਂਡ ਹਨ।ਸਪੈਸ਼ਲ ਸਕਿਉਰਿਟੀ ਮੀਟਿੰਗ ਦੇ ਦੌਰਾਨ ਵੀ ਇਸ ਇੰਟੈਲੀਜੈਂਸ ਇਨਪੁੱਟ 'ਤੇ ਚਰਚਾ ਕੀਤੀ ਗਈ।ਇਸ ਇਨਪੁਟ 'ਤੇ ਲਗਾਤਾਰ ਦਿੱਲੀ ਪੁਲਿਸ ਦੀ ਸਪੈਸ਼ਲ ਟੀਮ ਤੋਂ ਇਲਾਵਾ ਸਾਰੀਆਂ ਜਾਂਚ ਏਜੰਸੀਆਂ ਸਖਤੀ ਨਾਲ ਜਾਂਚ ਪੜਤਾਲ ਕਰ ਰਹੀਆਂ ਹਨ। -PTCNews

Related Post