POK 'ਚ ਹਿੰਸਕ ਹੋਇਆ ਪ੍ਰਦਰਸ਼ਨ, ਜਾਣੋ ਕਿਉਂ ਸੜਕਾਂ 'ਤੇ ਉਤਰੇ ਲੋਕ ਅਤੇ ਕੀ ਕਰ ਰਹੇ ਹਨ ਮੰਗ
Pok Protest: ਪਾਕਿਸਤਾਨ ਅਧੀਨ ਕਸ਼ਮੀਰ 'ਚ ਪ੍ਰਦਰਸ਼ਨ ਲਗਾਤਾਰ ਹਿੰਸਕ ਹੋ ਰਿਹਾ ਹੈ। ਜਵਾਬ ਵਿੱਚ ਪਾਕਿਸਤਾਨੀ ਸੁਰੱਖਿਆ ਬਲਾਂ ਅਤੇ ਪੁਲਿਸ ਵੱਲੋਂ ਲਗਾਤਾਰ ਲੋਕਾਂ ਦੀ ਆਵਾਜ਼ ਕੁਚਲਣ ਲਈ ਬਲ ਦੀ ਵਰਤੋਂ ਕੀਤੀ ਜਾ ਰਹੀ ਹੈ। ਲਾਠੀਚਾਰਜ ਦੇ ਨਾਲ-ਨਾਲ ਬੇਕਸੂਰ ਲੋਕਾਂ 'ਤੇ ਗੋਲੀਆਂ ਵੀ ਚਲਾਈਆਂ ਜਾ ਰਹੀਆਂ ਹਨ।
ਦੱਸ ਦਈਏ ਕਿ ਪਾਕਿਸਤਾਨ 'ਚ ਖਾਣ-ਪੀਣ ਦੀਆਂ ਵਸਤਾਂ ਦੇ ਨਾਲ-ਨਾਲ ਬਿਜਲੀ ਦੇ ਬਿੱਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਅਸਮਾਨ (Inflation) ਨੂੰ ਛੂਹ ਰਹੀਆਂ ਹਨ। ਪਾਕਿਸਤਾਨ ਸਰਕਾਰ ਵੱਲੋਂ ਕੋਈ ਰਿਆਇਤ ਨਾ ਮਿਲਣ ਕਾਰਨ ਲੋਕ ਸੜਕਾਂ ’ਤੇ ਆ ਗਏ ਹਨ ਅਤੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗੁੱਸੇ 'ਚ ਆਏ ਲੋਕਾਂ ਨੇ ਇਕ ਐਸ.ਐਚ.ਓ. ਦਾ ਕਤਲ ਕਰ ਦਿੱਤਾ, ਜਿਸ ਦੌਰਾਨ ਇੱਕ ਆਮ ਨਾਗਰਿਕ ਦੇ ਵੀ ਮਰਨ ਦੀ ਸੂਚਨਾ ਹੈ। ਇਨ੍ਹਾਂ ਦੋ ਮੌਤਾਂ ਕਾਰਨ ਸਥਿਤੀ ਹੋਰ ਵੀ ਤਣਾਅਪੂਰਨ ਹੋ ਗਈ ਹੈ।
'ਏਐਨਆਈ' ਮੁਤਾਬਕ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (Pakistan occupied Kashmir) 'ਚ ਸਰਗਰਮ ਸਮਾਜ ਸੇਵੀ ਅਮਜਦ ਅਯੂਬ ਮਿਰਜ਼ਾ ਨੇ ਕਿਹਾ ਕਿ ਪਾਕਿਸਤਾਨੀ ਸੁਰੱਖਿਆ ਬਲ ਨਿਹੱਥੇ ਨਾਗਰਿਕਾਂ 'ਤੇ ਗੋਲੀਬਾਰੀ ਕਰ ਰਹੇ ਹਨ। ਹਿੰਸਕ ਝੜਪ ਵਿੱਚ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ। ਮਿਰਜ਼ਾ ਨੇ ਦੱਸਿਆ ਕਿ ਇੱਕ ਐਸਐਚਓ ਵੀ ਮਾਰਿਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਮਹਿੰਗਾਈ ਤੋਂ ਪਰੇਸ਼ਾਨ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਅਧਿਕਾਰੀ ਦਾ ਕਤਲ ਕਰ ਦਿੱਤਾ। ਮਿਰਜ਼ਾ ਮੁਤਾਬਕ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਸਥਿਤੀ ਕਾਬੂ ਤੋਂ ਬਾਹਰ ਹੋ ਗਈ ਹੈ। ਭਾਰਤ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਦਖਲ ਦੇ ਕੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਨੂੰ ਆਜ਼ਾਦ ਕਰਾਉਣਾ ਚਾਹੀਦਾ ਹੈ।Pakistan occupied Kashmir (PoK) situation https://t.co/nq3Ip7h3gq pic.twitter.com/KYlOGDznwd — Sidhant Sibal (@sidhant) May 11, 2024
ਵਧਦੀ ਮਹਿੰਗਾਈ ਬਣ ਰਹੀ ਹਿੰਸਕ ਪ੍ਰਦਰਸ਼ਨਾਂ ਦਾ ਕਾਰਨ
ਦਰਅਸਲ, ਵਧਦੀ ਮਹਿੰਗਾਈ ਕਾਰਨ ਅਵਾਮੀ ਐਕਸ਼ਨ ਕਮੇਟੀ ਨੇ ਪੀਓਕੇ ਵਿੱਚ ਰੋਸ ਪ੍ਰਦਰਸ਼ਨ, ਲਾਂਗ ਮਾਰਚ ਅਤੇ ਚੱਕਾ ਜਾਮ ਦਾ ਐਲਾਨ ਕੀਤਾ ਸੀ, ਜੋ ਅਗਲੇ ਦਿਨ ਹਿੰਸਕ ਹੋ ਗਿਆ। ਸੂਬੇ ਵਿੱਚ ਰੋਸ ਪ੍ਰਦਰਸ਼ਨ ਅਤੇ ਚੱਕਾ ਜਾਮ ਦੇ ਐਲਾਨ ਕਾਰਨ ਬਾਜ਼ਾਰ, ਦਫ਼ਤਰ, ਸਕੂਲ ਅਤੇ ਰੈਸਟੋਰੈਂਟ ਬੰਦ ਰਹੇ। ਪ੍ਰਦਰਸ਼ਨ ਦੌਰਾਨ ਭਿੰਬਰ, ਮੀਰਪੁਰ ਅਤੇ ਕੋਟਲੀ ਖੇਤਰਾਂ ਦੇ ਵੱਡੀ ਗਿਣਤੀ ਲੋਕਾਂ ਨੇ ਮੁਜ਼ੱਫਰਾਬਾਦ ਵੱਲ ਮਾਰਚ ਕੀਤਾ। ਦੱਸ ਦੇਈਏ ਕਿ ਇਸਲਾਮ ਗੜ੍ਹ ਨੇੜੇ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ ਹੋਣ 'ਤੇ ਇਹ ਪ੍ਰਦਰਸ਼ਨ ਹਿੰਸਕ ਹੋ ਗਿਆ।
- PTC NEWS