ਬੀਬੀ ਜਗੀਰ ਕੌਰ ਵੱਲੋਂ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਚੌਥੀ ਸੂਚੀ ਜਾਰੀ

By  Shanker Badra January 19th 2018 04:30 PM

ਬੀਬੀ ਜਗੀਰ ਕੌਰ ਵੱਲੋਂ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਚੌਥੀ ਸੂਚੀ ਜਾਰੀ:ਇਸਤਰੀ ਵਿੰਗ,ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਅੱਜ ਇਸ ਵਿੰਗ ਦੀ ਚੌਥੀ ਸੂਚੀ ਜਾਰੀ ਕੀਤੀ।ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਸੂਚੀ ਜਾਰੀ ਕਰਦਿਆਂ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਜਿਹਨਾਂ ਬੀਬੀਆਂ ਨੂੰ ਇਸਤਰੀ ਅਕਾਲੀ ਦਲ ਦੀ ਕੋਰ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ ਉਹਨਾਂ ਵਿੱਚ ਬੀਬੀ ਪਰਮਜੀਤ ਕੌਰ ਲਾਂਡਰਾ ਮੋਹਾਲੀ,ਬੀਬੀ ਅਮਰਜੀਤ ਕੌਰ ਸੇਖਵਾਂ,ਬੀਬੀ ਹਰਪ੍ਰੀਤ ਕੌਰ ਬਰਨਾਲਾ ਅਤੇ ਬੀਬੀ ਰਾਜਬੀਰ ਕੌਰ ਹਾਕੀ ਚੈਂਪੀਅਨ ਦੇ ਨਾਮ ਸ਼ਾਮਲ ਹਨ।ਬੀਬੀ ਜਗੀਰ ਕੌਰ ਵੱਲੋਂ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਚੌਥੀ ਸੂਚੀ ਜਾਰੀਉਹਨਾਂ ਦੱਸਿਆ ਕਿ ਬੀਬੀ ਸਤਵੰਤ ਕੌਰ ਜੌਹਲ ਅਤੇ ਬੀਬੀ ਪਰਮਜੀਤ ਕੌਰ ਭਗੜਾਣਾ ਨੂੰ ਇਸਤਰੀ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ।ਉਹਨਾਂ ਕਿਹਾ ਕਿ ਬੀਬੀ ਵੀਨਾ ਜੈਰਥ ਲੁਧਿਆਣਾ ਅਤੇ ਬੀਬੀ ਸਤਵੀਰ ਕੌਰ ਮਨੇਹੜਾ ਨੂੰ ਵਿੰਗ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ।ਬੀਬੀ ਜਗੀਰ ਕੌਰ ਵੱਲੋਂ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਚੌਥੀ ਸੂਚੀ ਜਾਰੀਬੀਬੀ ਜਗੀਰ ਕੌਰ ਨੇ ਦੱਸਿਆ ਕਿ ਜਿਹਨਾਂ ਬੀਬੀਆ ਨੂੰ ਇਸਤਰੀ ਅਕਾਲੀ ਦਲ ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਬੀਬੀ ਮਨਜੀਤ ਕੌਰ ਸਿੱਧੂ ਫਿਰੋਜਪੁਰ,ਬੀਬੀ ਭਜਨ ਕੌਰ ਡੋਗਰਾਂਵਾਲਾ,ਬੀਬੀ ਕਮਲੇਸ਼ ਕੌਰ ਪਟਿਆਲਾ,ਬੀਬੀ ਸੁਰਿੰਦਰ ਕੌਰ ਸੇਹਕੇ,ਬੀਬੀ ਪਲਵਿੰਦਰ ਕੌਰ ਰਾਣੀ ਰੋਪੜ,ਬੀਬੀ ਜਿੰਦਰਜੀਤ ਕੌਰ ਨਵਾਂਸ਼ਹਿਰ,ਬੀਬੀ ਮਨਜੀਤ ਕੌਰ ਵੜੈਚ ਮੋਰਿੰਡਾ,ਬੀਬੀ ਰਾਣੀ ਧਾਲੀਵਾਲ,ਬੀਬੀ ਦਵਿੰਦਰ ਕੌਰ ਮੁਕਤਸਰ,ਬੀਬੀ ਬਲਜੀਤ ਕੌਰ ਅਕਾਲਗੜ ਪਟਿਆਲਾ,ਬੀਬੀ ਸੁਖਜੀਤ ਕੌਰ ਖਾਲਸਾ ਅਤੇ ਬੀਬੀ ਗੁਰਸ਼ਰਨ ਕੌਰ ਕੋਹਲੀ ਪਟਿਆਲਾ ਦੇ ਨਾਮ ਸ਼ਾਮਲ ਹਨ।ਉਹਨਾਂ ਦੱਸਿਆ ਕਿ ਪ੍ਰਿੰਸੀਪਲ ਵੀਨਾ ਦਾਦਾ ਜਲੰਧਰ, ਪ੍ਰੋ. ਪੂਨਮਰਾਜ ਕੌਰ, ਬੀਬੀ ਸੁਖਵਿੰਦਰਜੀਤ ਕੌਰ, ਬੀਬੀ ਦਰਸ਼ਨ ਕੌਰ ਰਿਟਾ ਡੀ.ਪੀ.ਆਈ ਅਤੇ ਬੀਬੀ ਰਵਿੰਦਰ ਕੌਰ ਚੱਢਾ ਨੂੰ ਇਸਤਰੀ ਅਕਾਲੀ ਦਲ ਦਾ ਸਲਾਹਕਾਰ ਬਣਾਇਆ ਗਿਆ ਹੈ।ਬੀਬੀ ਜਗੀਰ ਕੌਰ ਵੱਲੋਂ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਚੌਥੀ ਸੂਚੀ ਜਾਰੀਬੀਬੀ ਜਗੀਰ ਕੌਰ ਨੇ ਦੱਸਿਆ ਕਿ ਬੀਬੀ ਪ੍ਰੀਤਮ ਕੌਰ ਭਿਉਰਾ,ਬੀਬੀ ਗੀਤਾ ਸ਼ਰਮਾ ਬਟਾਲਾ, ਬੀਬੀ ਪਾਲੋ ਕੌਰ ਲੰਬੀ ਅਤੇ ਬੀਬੀ ਅਵਨੀਤ ਕੌਰ ਖਾਲਸਾ ਨੂੰ ਇਸਤਰੀ ਅਕਾਲੀ ਦਲ ਦਾ ਜਥੇਬੰਦਕ ਸਕੱਤਰ ਬਣਾਇਆ ਗਿਆ ਹੈ। ਬੀਬੀ ਬਲਵਿੰਦਰ ਕੌਰ ਸੰਧੂ ਅੰਮ੍ਰਿਤਸਰ ਅਤੇ ਬੀਬੀ ਤਰਸੇਮ ਕੌਰ ਮਚਾਕੀ ਮੱਲ ਸਿੰਘ ਫਰੀਦਕੋਟ ਨੂੰ ਵਿੰਗ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ। -PTCNews

Related Post