Sat, Jun 22, 2024
Whatsapp

ਤਾਰਕ ਮਹਿਤਾ ਦੇ ਸੋਢੀ ਯਾਨੀ ਗੁਰਚਰਨ ਸਿੰਘ ਪਰਤੇ ਘਰ,ਗੁਰਚਰਨ ਨੇ ਖੁਦ ਦੱਸਿਆ ਕਿੱਥੇ ਤੇ ਕਿਵੇਂ ਬਿਤਾਏ 25 ਦਿਨ

ਹੁਣ ਗੁਰਚਰਨ ਸਿੰਘ ਘਰ ਪਰਤ ਆਏ ਹਨ। ਜਦੋਂ ਉਹ ਵਾਪਸ ਆਏ ਤਾਂ ਪੁਲਿਸ ਨੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ। ਇਸ 'ਤੇ ਉਨ੍ਹਾਂ ਨੇ ਦੱਸਿਆ ਕਿ ਉਹ ਦੁਨਿਆਵੀ ਕੰਮ ਛੱਡ ਕੇ ਧਾਰਮਿਕ ਯਾਤਰਾ 'ਤੇ ਨਿਕਲਿਆ ਸੀ।

Written by  Aarti -- May 18th 2024 09:20 AM
ਤਾਰਕ ਮਹਿਤਾ ਦੇ ਸੋਢੀ ਯਾਨੀ ਗੁਰਚਰਨ ਸਿੰਘ ਪਰਤੇ ਘਰ,ਗੁਰਚਰਨ ਨੇ ਖੁਦ ਦੱਸਿਆ ਕਿੱਥੇ ਤੇ ਕਿਵੇਂ ਬਿਤਾਏ 25 ਦਿਨ

ਤਾਰਕ ਮਹਿਤਾ ਦੇ ਸੋਢੀ ਯਾਨੀ ਗੁਰਚਰਨ ਸਿੰਘ ਪਰਤੇ ਘਰ,ਗੁਰਚਰਨ ਨੇ ਖੁਦ ਦੱਸਿਆ ਕਿੱਥੇ ਤੇ ਕਿਵੇਂ ਬਿਤਾਏ 25 ਦਿਨ

Actor Gurucharan Singh Returns Home:‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਵਿੱਚ ਰੋਸ਼ਨ ਸਿੰਘ ਦਾ ਕਿਰਦਾਰ ਨਿਭਾਉਣ ਵਾਲੇ ਗੁਰਚਰਨ ਸਿੰਘ ਪਿਛਲੇ ਕਈ ਦਿਨਾਂ ਤੋਂ ਲਾਪਤਾ ਸਨ। ਉਸ ਦੇ ਪਿਤਾ ਨੇ ਇਸ ਮਾਮਲੇ ਵਿੱਚ ਦਿੱਲੀ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਸੀ। ਗੁਰਚਰਨ ਸਿੰਘ ਦੇ ਲਾਪਤਾ ਹੋਣ ਨਾਲ ਹਰ ਕੋਈ ਹੈਰਾਨ ਸੀ ਕਿਉਂਕਿ ਉਸ ਬਾਰੇ ਕੁਝ ਵੀ ਪਤਾ ਨਹੀਂ ਸੀ ਅਤੇ ਕੋਈ ਅੰਦਾਜ਼ਾ ਲਗਾਉਣਾ ਮੁਸ਼ਕਲ ਸੀ।

ਖੈਰ ਹੁਣ ਗੁਰਚਰਨ ਸਿੰਘ ਘਰ ਪਰਤ ਆਏ ਹਨ। ਜਦੋਂ ਉਹ ਵਾਪਸ ਆਏ ਤਾਂ ਪੁਲਿਸ ਨੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ। ਇਸ 'ਤੇ ਉਨ੍ਹਾਂ ਨੇ ਦੱਸਿਆ ਕਿ ਉਹ ਦੁਨਿਆਵੀ ਕੰਮ ਛੱਡ ਕੇ ਧਾਰਮਿਕ ਯਾਤਰਾ 'ਤੇ ਨਿਕਲਿਆ ਸੀ। ਆਪਣੀ ਯਾਤਰਾ ਦੌਰਾਨ ਉਹ ਕਈ ਦਿਨ ਅੰਮ੍ਰਿਤਸਰ, ਲੁਧਿਆਣਾ ਅਤੇ ਹੋਰ ਕਈ ਥਾਵਾਂ ਦੇ ਗੁਰਦੁਆਰਿਆਂ ਵਿਚ ਰਿਹਾ। ਜਦੋਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਨੂੰ ਹੁਣ ਘਰ ਪਰਤਣਾ ਚਾਹੀਦਾ ਹੈ ਤਾਂ ਉਹ ਵਾਪਸ ਆ ਗਏ।


ਇਹ ਵੀ ਪੜ੍ਹੋ: Rakhi Sawant Health Update:ਰਾਖੀ ਸਾਵੰਤ ਦੇ ਪਹਿਲੇ ਪਤੀ ਨੇ ਦਿੱਤੀ ਸਿਹਤ ਦੀ ਜਾਣਕਾਰੀ, ਕਿਹਾ -ਰਾਖੀ ਨਹੀਂ ਕਰ ਰਹੀ ਹੈ ਕੋਈ ਨਾਟਕ, ਉਸਦੀ ਹਾਲਤ ਹੈ ਬੇਹੱਦ ਨਾਜੂਕ

- PTC NEWS

Top News view more...

Latest News view more...

PTC NETWORK