Thu, Jun 19, 2025
Whatsapp

ਕੱਦੂ ਦਾ ਕੋਫਤਾ ਖਾਣ ਨਾਲ 12 ਲੋਕਾਂ ਦੀ ਵਿਗੜੀ ਹਾਲਤ, ਵੇਦਾਂਤ ਆਸ਼ਰਮ ਦੀ ਹੈ ਘਟਨਾ

ਮਿਲੀ ਜਾਣਕਾਰੀ ਮੁਤਾਬਿਕ ਸਾਰਿਆਂ ਨੂੰ ਬਹਾਦਰਗੜ੍ਹ ਦੇ ਸਿਵਲ ਹਸਪਤਾਲ ’ਚ ਲੈ ਕੇ ਆਇਆ ਗਿਆ ਹੈ। ਕੱਦੂ ਦਾ ਕੋਫਤਾ ਖਾਣ ਤੋਂ ਬਾਅਦ ਸਾਰਿਆਂ ਨੂੰ ਉਲਟੀਆਂ ਅਤੇ ਸਰੀਰ ’ਚ ਕਮਜੋਰੀ ਮਹਿਸੂਸ ਹੋ ਰਹੀ ਸੀ।

Reported by:  PTC News Desk  Edited by:  Aarti -- May 18th 2024 11:14 AM
ਕੱਦੂ ਦਾ ਕੋਫਤਾ ਖਾਣ ਨਾਲ 12 ਲੋਕਾਂ ਦੀ ਵਿਗੜੀ ਹਾਲਤ, ਵੇਦਾਂਤ ਆਸ਼ਰਮ ਦੀ ਹੈ ਘਟਨਾ

ਕੱਦੂ ਦਾ ਕੋਫਤਾ ਖਾਣ ਨਾਲ 12 ਲੋਕਾਂ ਦੀ ਵਿਗੜੀ ਹਾਲਤ, ਵੇਦਾਂਤ ਆਸ਼ਰਮ ਦੀ ਹੈ ਘਟਨਾ

Bahadurgarh News: ਬਹਾਦਰਗੜ੍ਹ ਦੇ ਵੇਦਾਂਤ ਆਸ਼ਰਮ 'ਚ ਕੱਦੂ ਦਾ ਕੋਫਤਾ ਖਾਣ ਨਾਲ 12 ਲੋਕਾਂ ਦੀ ਹਾਲਤ ਵਿਗੜ ਗਈ। ਜਦਕਿ ਤਿੰਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। 

ਮਿਲੀ ਜਾਣਕਾਰੀ ਮੁਤਾਬਿਕ ਸਾਰਿਆਂ ਨੂੰ ਬਹਾਦਰਗੜ੍ਹ ਦੇ ਸਿਵਲ ਹਸਪਤਾਲ ’ਚ ਲੈ ਕੇ ਆਇਆ ਗਿਆ ਹੈ। ਕੱਦੂ ਦਾ ਕੋਫਤਾ ਖਾਣ ਤੋਂ ਬਾਅਦ ਸਾਰਿਆਂ ਨੂੰ ਉਲਟੀਆਂ ਅਤੇ ਸਰੀਰ ’ਚ ਕਮਜੋਰੀ ਮਹਿਸੂਸ ਹੋ ਰਹੀ ਸੀ। ਜਿਸ ਤੋਂ ਬਾਅਦ ਚੱਕਰ ਆਉਣ ਤੋਂ ਬਾਅਦ  ਲੋਕ ਬੇਹੋਸ਼ ਹੋ ਗਏ।


ਗੰਭੀਰ ਹਾਲਤ 'ਚ ਸਾਰਿਆਂ ਨੂੰ ਇਲਾਜ ਲਈ ਟਰਾਮਾ ਸੈਂਟਰ 'ਚ ਭਰਤੀ ਕਰਵਾਇਆ ਗਿਆ ਹੈ। ਸ਼ਹਿਰ ਦੇ ਪਰਨਾਲਾ ਰੋਡ 'ਤੇ ਸਥਿਤ ਵੇਦਾਂਤਾ ਆਸ਼ਰਮ ਵਿਖੇ ਰਾਤ ਦੇ ਖਾਣੇ ਲਈ ਕੱਦੂ ਦਾ ਕੋਫਤਾ ਤਿਆਰ ਕੀਤਾ ਗਿਆ। 

ਦੱਸਿਆ ਇਹ ਵੀ ਜਾ ਰਿਹਾ ਹੈ ਕਿ ਕਿਸੇ ਨੇ ਬਾਹਰ ਤੋਂ ਆਸ਼ਰਮ ਦੇ ਕਮਰੇ ਨੂੰ ਬੰਦ ਕਰ ਦਿੱਤਾ ਸੀ ਜਿੱਥੇ ਸ਼ਰਧਾਲੂ ਸੌਂ ਰਹੇ ਸੀ। ਫਿਲਹਾਲ ਇਸ ਸਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ। 

ਇਹ ਵੀ ਪੜ੍ਹੋ: Nuh Bus Accident: ਧਾਰਮਿਕ ਸਥਾਨ ’ਤੋਂ ਵਾਪਸ ਆ ਰਹੀ ਬੱਸ ਹੋਈ ਹਾਦਸੇ ਦਾ ਸ਼ਿਕਾਰ, 9 ਲੋਕਾਂ ਦੀ ਦਰਦਨਾਕ ਮੌਤ

- PTC NEWS

Top News view more...

Latest News view more...

PTC NETWORK