Army Helicopter Crash: ਜੰਮੂ-ਕਸ਼ਮੀਰ ਦੇ ਕਿਸ਼ਤਵਾੜ ’ਚ ਫੌਜ ਦਾ ਹੈਲੀਕਾਪਟਰ ਹੋਇਆ ਹਾਦਸਾਗ੍ਰਸਤ, ਦੱਸਿਆ ਜਾ ਰਿਹਾ ਇਹ ਕਾਰਨ
ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲੇ ਦੇ ਮਚਨਾ ਜੰਗਲਾਂ 'ਚ ਫੌਜ ਦਾ ਇਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਜਾਣ ਮਾਮਲਾ ਸਾਹਮਣੇ ਆਇਆ ਹੈ।
Army Helicopter Crash: ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲੇ ਦੇ ਮਚਨਾ ਜੰਗਲਾਂ 'ਚ ਫੌਜ ਦਾ ਇਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਜਾਣ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਇਸ ਹਾਦਸੇ ਦੋ ਲੋਕ ਜ਼ਖਮੀ ਹੋ ਗਏ। ਜਿਹੜਾ ਹੈਲੀਕਾਪਟਰ ਕਰੈਸ਼ ਹੋਇਆ ਹੈ, ਉਹ ਫੌਜ ਦਾ ਏਐਲਐਚ ਧਰੁਵ ਹੈਲੀਕਾਪਟਰ ਹੈ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਫੌਜ ਦੇ ਅਧਿਕਾਰੀ ਮੁਤਾਬਕ ਇਸ ਹਾਦਸੇ 'ਚ ਪਾਇਲਟ ਨੂੰ ਸੱਟਾਂ ਲੱਗੀਆਂ ਹਨ ਪਰ ਉਹ ਸੁਰੱਖਿਅਤ ਹਨ। ਹਾਲਾਂਕਿ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਮੰਨਿਆ ਜਾ ਰਿਹਾ ਹੈ ਕਿ ਅਜਿਹਾ ਖਰਾਬ ਮੌਸਮ ਕਾਰਨ ਹੋ ਸਕਦਾ ਹੈ।
ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਇਸ ਸਾਲ ਮਾਰਚ ਵਿੱਚ ਵੀ ਅਰੁਣਾਚਲ ਪ੍ਰਦੇਸ਼ ਵਿੱਚ ਫੌਜ ਦਾ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਸੀ। ਜਿੱਥੇ ਮੰਡਲਾ ਪਹਾੜੀ ਖੇਤਰ ਨੇੜੇ ਭਾਰਤੀ ਫੌਜ ਦਾ ਏਵੀਏਸ਼ਨ ਚੀਤਾ ਹੈਲੀਕਾਪਟਰ ਕਰੈਸ਼ ਹੋਣ ਕਾਰਨ ਦੋ ਪਾਇਲਟ ਸ਼ਹੀਦ ਹੋ ਗਏ ਸੀ। ਹਾਦਸੇ ਤੋਂ ਬਾਅਦ ਭਾਰਤੀ ਫੌਜ, ਸਸ਼ਤ੍ਰ ਸੀਮਾ ਬਲ (ਐਸਐਸਬੀ) ਅਤੇ ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ।
ਅਧਿਕਾਰੀਆਂ ਮੁਤਾਬਕ ਫੌਜ ਦਾ ਚੀਤਾ ਹੈਲੀਕਾਪਟਰ ਆਪ੍ਰੇਸ਼ਨਲ ਸਾਰਟੀ 'ਤੇ ਸੀ। ਇਸ ਦੌਰਾਨ ਉਸ ਦਾ ਏਅਰ ਟ੍ਰੈਫਿਕ ਕੰਟਰੋਲਰ ਨਾਲ ਸੰਪਰਕ ਟੁੱਟ ਗਿਆ। ਜਿਸ ਤੋਂ ਬਾਅਦ ਹੈਲੀਕਾਪਟਰ ਬੋਮਡਿਲਾ ਦੇ ਪੱਛਮ 'ਚ ਮੰਡਲਾ ਨੇੜੇ ਹਾਦਸਾਗ੍ਰਸਤ ਹੋਣ ਦੀ ਸੂਚਨਾ ਮਿਲੀ ਸੀ।
ਹੋਰ ਵੀ ਪੜ੍ਹੋ: Ajay Banga: ਜਾਣੋ ਅਜੇ ਬੰਗਾ ਕੌਣ? ਜੋ ਬਿਨਾ ਮੁਕਾਬਲਾ ਚੁਣੇ ਗਏ ਵਿਸ਼ਵ ਬੈਂਕ ਦੇ ਅਗਲੇ ਪ੍ਰਧਾਨ