Anganwadi Workers Union ਵੱਲੋਂ ਅੰਮ੍ਰਿਤਸਰ ਦੇ ਸੀਡੀਪੀਓ ਖਿਲਾਫ਼ ਮੋਰਚਾ ਲਗਾਉਣ ਦਾ ਐਲਾਨ , 40 ਸਾਲ ਤੋਂ ਨੌਕਰੀ ਕਰਦੀ ਆਂਗਣਵਾੜੀ ਮੁਲਾਜ਼ਮ ਨੂੰ ਟਰਮੀਨੇਟ ਕਰਨ ਦਾ ਮਾਮਲਾ
Fatehgarh Sahib News : ਆਂਗਨਵਾੜੀ ਮੁਲਾਜ਼ਮ ਯੂਨੀਅਨ ਦੇ ਕੌਮੀ ਪ੍ਰਧਾਨ ਉਸ਼ਾ ਰਾਣੀ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਇੱਕ ਸੀਡੀਪੀਓ ਵੱਲੋਂ 40 ਸਾਲ ਤੋਂ ਵੱਧ ਨੌਕਰੀ ਕਰਨ ਵਾਲੀ ਆਂਗਣਵਾੜੀ ਵਰਕਰ ਦੀ ਕੀਤੀ ਗਈ ਜਬਰੀ ਟਰਮੀਨੇਸਨ ਨੂੰ ਰੱਦ ਕਰਕੇ ਬਹਾਲ ਨਾ ਕੀਤਾ ਤਾਂ ਯੂਨੀਅਨ ਵੱਲੋਂ ਪੰਜਾਬ ਸਰਕਾਰ ਖਿਲਾਫ਼ ਜਬਰਦਸਤ ਰੋਸ ਮੁਜ਼ਾਹਰੇ ਕਰਕੇ ਆਪਣੇ ਹੱਕ ਬਹਾਲ ਕਰਵਾਏ ਜਾਣਗੇ।
ਫਤਿਹਗੜ੍ਹ ਸਾਹਿਬ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕੌਮੀ ਪ੍ਰਧਾਨ ਉਸ਼ਾ ਰਾਣੀ ਨੇ ਕਿਹਾ ਕਿ ਆਂਗਣਵਾੜੀ ਵਰਕਰਾਂ 'ਤੇ ਪੰਜਾਬ ਸਰਕਾਰ ਵੱਲੋਂ ਸਿੱਧੇ ਹਮਲੇ ਕੀਤੇ ਜਾ ਰਹੇ ਹਨ ,ਜਿਸ ਨੂੰ ਯੂਨੀਅਨ ਵੱਲੋਂ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਵਰਕਰਾਂ ਨੂੰ ਵਿਭਾਗ ਦਾ ਆਨਲਾਈਨ ਕੰਮ ਕਰਨ ਲਈ ਪੰਜਾਬ ਸਰਕਾਰ ਵੱਲੋਂ ਫੋਨ ਨਾ ਦਿੱਤੇ ਜਾਣ ਦੇ ਰੋਸ ਵਜੋਂ 29 ਸਤੰਬਰ ਤੋਂ ਮੁਕੰਮਲ ਤੌਰ 'ਤੇ ਹੜਤਾਲ 'ਤੇ ਜਾਣ ਦਾ ਐਲਾਨ ਕੀਤਾ ਗਿਆ, ਕਿਉਂਕਿ ਭਾਰਤ ਦੀ ਸਰਕਾਰ ਵੱਲੋਂ ਆਂਗਨਵਾੜੀ ਕੇਂਦਰਾਂ ਦੇ ਵਿੱਚ ਪੋਸ਼ਨ ਟਰੈਕਰ ਐਪ ਰਾਹੀਂ ਕਰਵਾ ਕੇ ਸਾਰਾ ਕੰਮ ਆਨਲਾਈਨ ਅਪਡੇਟ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਹੋਏ ਹਨ ਪ੍ਰੰਤੂ ਇਸ ਕੰਮ ਲਈ ਸੂਬੇ ਦੀ ਸਰਕਾਰ ਵੱਲੋਂ ਆਂਗਨਵਾੜੀ ਮੁਲਾਜ਼ਮਾਂ ਨੂੰ ਫੋਨ ਨਹੀਂ ਦਿੱਤੇ ਜਾ ਰਹੇ ਜੋ ਭਾਰਤ ਸਰਕਾਰ ਦੇ ਫੈਸਲੇ ਅਨੁਸਾਰ 2019 ਤੋਂ ਦਿੱਤੇ ਜਾਣੇ ਸਨ ਤੇ ਇਸ ਸਭ ਦੇ ਬਾਵਜੂਦ ਆਂਗਣਵਾੜੀ ਵਰਕਰਾਂ ਵੱਲੋਂ ਆਪਣੇ ਪੱਧਰ 'ਤੇ ਕੰਮ ਚਲਾਇਆ ਜਾ ਰਿਹਾ ਸੀ।
ਕੌਮੀ ਪ੍ਰਧਾਨ ਨੇ ਕਿਹਾ ਕਿ ਇਸੇ ਸੰਦਰਭ ਵਿੱਚ ਆਂਗਣਵਾੜੀ ਵਰਕਰ ਵੱਲੋਂ ਕੀਤੀ ਜਾ ਰਹੀ ਹੜਤਾਲ ਦੇ ਬਾਵਜੂਦ ਵੀ ਅੰਮ੍ਰਿਤਸਰ ਜ਼ਿਲ੍ਹੇ ਦੇ ਇੱਕ ਸੀਡੀਪੀਓ ਵੱਲੋਂ ਆਂਗਣਵਾੜੀ ਵਰਕਰ ਤੇ ਕੰਮ ਨੂੰ ਅਪਡੇਟ ਨਾ ਰੱਖਣ ਦੇ ਦੋਸ ਵਜੋਂ ਟਰਮੀਨੇਟ ਕਰ ਦਿੱਤੇ ਜਾਣ ਦੇ ਬਾਵਜੂਦ ਵੀ ਵਰਕਰ ਦੀ ਇੱਕ ਵੀ ਸੁਣਵਾਈ ਨਾ ਕੀਤੇ ਜਾਣ ਨੂੰ ਯੂਨੀਅਨ ਵੱਡੇ ਪੱਧਰ 'ਤੇ ਉਠਾਵੇਗੀ।
ਉਨਾਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਵੱਲੋਂ ਆਂਗਨਵਾੜੀ ਮੁਲਾਜ਼ਮਾਂ ਨੂੰ ਕੰਮ ਕਰਨ ਲਈ ਮੋਬਾਈਲ ਫੋਨ ਨਹੀਂ ਦਿੱਤੇ ਜਾ ਰਹੇ। ਦੂਸਰਾ ਉੱਪਰੋਂ ਮੁਲਾਜ਼ਮਾਂ ਨੂੰ ਜ਼ਬਰਦਸਤੀ ਨੌਕਰੀਆਂ ਕੱਢਿਆ ਜਾ ਰਿਹਾ ਹੈ। ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਟਰਮੀਨੇਟ ਕੀਤੇ ਗਏ ਆਂਗਣਵਾੜੀ ਮੁਲਾਜ਼ਮ ਦੀ ਬਹਾਲੀ ਨੂੰ ਲੈ ਕੇ ਵਿਭਾਗੀ ਮੰਤਰੀ ਬਲਜੀਤ ਕੌਰ ਵੱਲੋਂ ਮੀਟਿੰਗ ਦਿੱਤੀ ਗਈ ਸੀ ,ਜਿਸ ਨੂੰ ਕੈਬਨਟ ਦੀ ਮੀਟਿੰਗ ਕਹਿ ਕੇ ਅੱਗੇ ਪਾ ਦਿੱਤਾ ਗਿਆ ਤੇ ਅਗਲੀ ਮੀਟਿੰਗ ਨਹੀਂ ਦਿੱਤੀ ਗਈ ।
ਉਹਨਾਂ ਕਿਹਾ ਕਿ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਲਈ ਸੰਘਰਸ਼ ਕਰਦਿਆਂ ਮੋਰਚਾ ਲਗਾਇਆ ਜਾਵੇਗਾ।
- PTC NEWS