Brazil Plane Crash:ਬ੍ਰਾਜ਼ੀਲ ਚ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ; 14 ਹਲਾਕ, ਹਾਦਸੇ ਦਾ ਇਹ ਦੱਸਿਆ ਜਾ ਰਿਹਾ ਕਾਰਨ
ਬ੍ਰਾਜ਼ੀਲ 'ਚ ਸ਼ਨੀਵਾਰ ਨੂੰ ਹੋਏ ਜਹਾਜ਼ ਹਾਦਸੇ 'ਚ ਪਾਇਲਟ ਅਤੇ ਕੋ-ਪਾਇਲਟ ਸਮੇਤ 14 ਲੋਕਾਂ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
Brazil Plane Crash: ਬ੍ਰਾਜ਼ੀਲ 'ਚ ਸ਼ਨੀਵਾਰ ਨੂੰ ਹੋਏ ਜਹਾਜ਼ ਹਾਦਸੇ 'ਚ ਪਾਇਲਟ ਅਤੇ ਕੋ-ਪਾਇਲਟ ਸਮੇਤ 14 ਲੋਕਾਂ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਮਰਨ ਵਾਲਿਆਂ ਵਿੱਚ ਬ੍ਰਾਜ਼ੀਲ ਅਤੇ ਅਮਰੀਕਾ ਦੇ ਯਾਤਰੀ ਵੀ ਸ਼ਾਮਲ ਹਨ। ਸਾਰੇ ਯਾਤਰੀ ਬਾਰਸੀਲੋਸ ਵਿੱਚ ਮੱਛੀ ਫੜਨ ਜਾ ਰਹੇ ਸੀ।
ਇਹ ਹਾਦਸਾ ਅਮੇਜ਼ੋਨਾਸ ਦੀ ਰਾਜਧਾਨੀ ਮਾਨੌਸ ਤੋਂ ਕਰੀਬ 400 ਕਿਲੋਮੀਟਰ ਦੂਰ ਬਾਰਸੀਲੋਸ ਸੂਬੇ ਵਿੱਚ ਭਾਰਤੀ ਸਮੇਂ ਅਨੁਸਾਰ ਰਾਤ 11:30 ਵਜੇ ਵਾਪਰਿਆ। ਬ੍ਰਾਜ਼ੀਲ ਦੀ ਸਿਵਲ ਡਿਫੈਂਸ ਨੇ ਸਾਰੀਆਂ ਮੌਤਾਂ ਦੀ ਪੁਸ਼ਟੀ ਕੀਤੀ ਹੈ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਹਾਦਸੇ ਦੇ ਸਮੇਂ ਭਾਰੀ ਮੀਂਹ ਪੈ ਰਿਹਾ ਸੀ। ਮੰਨਿਆ ਜਾ ਰਿਹਾ ਹੈ ਕਿ ਖਰਾਬ ਮੌਸਮ ਕਾਰਨ ਪਾਇਲਟ ਜਹਾਜ਼ ਨੂੰ ਲੈਂਡ ਕਰਨ ਲਈ ਲੈਂਡਿੰਗ ਸਟ੍ਰਿਪ ਦਾ ਅੰਦਾਜ਼ਾ ਨਹੀਂ ਲਗਾ ਸਕਿਆ। ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ।
ਦੱਸ ਦਈਏ ਕਿ ਇਸ ਘਟਨਾ ਵਿੱਚ ਸ਼ਾਮਲ ਜਹਾਜ਼ ਦੀ ਪਛਾਣ ਇੱਕ ਈਐਮਬੀ-110 ਦੇ ਰੂਪ ਵਿੱਚ ਕੀਤੀ ਗਈ ਹੈ। ਇਹ 18 ਪੈਸੇਂਜਰਸ ਦੀ ਸਮਰੱਥਾ ਵਾਲਾ ਏਅਰਕ੍ਰਾਫਟ ਮਾਨੌਸ ਟੈਕਸੀ ਏਰੀਓ ਨਾਮ ਦੀ ਕੰਪਨੀ ਦਾ ਸੀ। ਇਹ ਜਹਾਜ਼ ਮਾਨੌਸ ਤੋਂ ਬਾਰਸੀਲੋਨਾ ਜਾ ਰਿਹਾ ਸੀ। ਇਹ 90 ਮਿੰਟ ਦੀ ਉਡਾਣ ਸੀ। ਕੰਪਨੀ ਨੇ ਵੀ ਇਸ ਹਾਦਸੇ ਦੀ ਪੁਸ਼ਟੀ ਕੀਤੀ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਇੱਕ ਪਿੰਡ ਤੋਂ ਭਾਰਤੀਆਂ ਦੇ ਦਿਲਾਂ ਤੱਕ; ਕਰਨਲ ਮਨਪ੍ਰੀਤ ਸਿੰਘ ਦੀ ਜੀਵਨ ਯਾਤਰਾ 'ਤੇ ਇੱਕ ਨਜ਼ਰ