Sat, Sep 23, 2023
Whatsapp

ਪੰਜਾਬ ਦੇ ਇੱਕ ਪਿੰਡ ਤੋਂ ਭਾਰਤੀਆਂ ਦੇ ਦਿਲਾਂ ਤੱਕ; ਕਰਨਲ ਮਨਪ੍ਰੀਤ ਸਿੰਘ ਦੀ ਜੀਵਨ ਯਾਤਰਾ 'ਤੇ ਇੱਕ ਨਜ਼ਰ View in English

Written by  Jasmeet Singh -- September 16th 2023 12:36 PM -- Updated: September 16th 2023 01:52 PM
ਪੰਜਾਬ ਦੇ ਇੱਕ ਪਿੰਡ ਤੋਂ ਭਾਰਤੀਆਂ ਦੇ ਦਿਲਾਂ ਤੱਕ; ਕਰਨਲ ਮਨਪ੍ਰੀਤ ਸਿੰਘ ਦੀ ਜੀਵਨ ਯਾਤਰਾ 'ਤੇ ਇੱਕ ਨਜ਼ਰ

ਪੰਜਾਬ ਦੇ ਇੱਕ ਪਿੰਡ ਤੋਂ ਭਾਰਤੀਆਂ ਦੇ ਦਿਲਾਂ ਤੱਕ; ਕਰਨਲ ਮਨਪ੍ਰੀਤ ਸਿੰਘ ਦੀ ਜੀਵਨ ਯਾਤਰਾ 'ਤੇ ਇੱਕ ਨਜ਼ਰ

ਚੰਡੀਗੜ੍ਹ: ਕਰਨਲ ਮਨਪ੍ਰੀਤ ਸਿੰਘ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਬੁੱਧਵਾਰ ਨੂੰ ਦਹਿਸਤਗਰਦਾਂ ਨਾਲ ਮੁਕਾਬਲੇ ਦੌਰਾਨ ਮਾਰੇ ਗਏ ਤਿੰਨ ਲੋਕਾਂ 'ਚੋਂ ਇਕ ਸਨ। ਉਹ ਇੱਕ ਆਰਮੀ ਰਾਸ਼ਟਰੀ ਰਾਈਫਲਜ਼ ਯੂਨਿਟ ਕਮਾਂਡਿੰਗ ਅਫਸਰ (ਕਰਨਲ) ਸੀ। ਕਰਨਲ ਮਨਪ੍ਰੀਤ ਸਿੰਘ ਦੇ ਨਾਲ-ਨਾਲ 19 ਰਾਸ਼ਟਰੀ ਰਾਈਫਲਜ਼ ਦੇ ਮੇਜਰ ਆਸ਼ੀਸ਼ ਢੋਣਚੱਕ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਡੀ.ਐੱਸ.ਪੀ ਹੁਮਾਯੂੰ ਭੱਟ ਨੇ ਡਿਊਟੀ ਦੌਰਾਨ ਆਪਣੀ ਜਾਨ ਕੁਰਬਾਨ ਕਰ ਦਿੱਤੀ।

ਫ਼ੌਜ 'ਚ ਦੂਜੀ ਪੀੜ੍ਹੀ
ਕਰਨਲ ਮਨਪ੍ਰੀਤ ਸਿੰਘ ਦੂਜੀ ਪੀੜ੍ਹੀ ਦੇ ਫ਼ੌਜੀ ਸਨ, ਉਨ੍ਹਾਂ ਦੇ ਪਿਤਾ ਨੇ ਇੱਕ ਗੈਰ-ਕਮਿਸ਼ਨਡ ਅਫਸਰ ਵਜੋਂ ਫੌਜ ਵਿੱਚ ਸੇਵਾ ਕੀਤੀ ਸੀ। ਕਲ੍ਹ ਉਨ੍ਹਾਂ ਦੀ ਮ੍ਰਿਤਕ ਦੇਹ ਚੰਡੀਗੜ੍ਹ ਲਿਆਂਦੀ ਗਈ ਅਤੇ ਉਸ ਦਾ ਅੰਤਿਮ ਸਸਕਾਰ ਕੀਤਾ ਗਿਆ। ਇੱਕ ਕਰਨਲ ਰੈਂਕ ਦੇ ਅਧਿਕਾਰੀ ਵਜੋਂ, ਉਹ ਵੀ ਕਮਾਂਡਿੰਗ ਅਫਸਰ ਲਈ, ਮੁਕਾਬਲੇ ਦੌਰਾਨ ਸਰੀਰਕ ਤੌਰ 'ਤੇ ਮੋਰਚੇ 'ਤੇ ਮੌਜੂਦ ਰਹਿਣਾ ਬਹੁਤ ਅਸਾਧਾਰਨ ਗੱਲ ਹੈ। ਪਰ ਇੱਕ ਸੁਸ਼ੋਭਿਤ ਅਫਸਰ ਕਰਨਲ ਸਿੰਘ ਨੇ ਹਮੇਸ਼ਾ ਆਪਣੇ ਬੰਦਿਆਂ ਦੀ ਅਗਵਾਈ ਕਰਨ ਵਿੱਚ ਵਿਸ਼ਵਾਸ ਕੀਤਾ ਅਤੇ ਉਹ ਉਸ ਦਿਨ ਵੀ ਅਜਿਹਾ ਹੀ ਕਰ ਰਿਹੇ ਸੀ।


ਸ਼ਹੀਦ ਕਰਨਲ ਮਨਪ੍ਰੀਤ ਸਿੰਘ, ਸ਼ਹੀਦ ਮੇਜਰ ਆਸ਼ੀਸ਼ ਢੋਣਚੱਕ ਅਤੇ ਸ਼ਹੀਦ ਡੀ.ਐੱਸ.ਪੀ ਹੁਮਾਯੂੰ ਭੱਟ
ਇਹ ਵੀ ਪੜ੍ਹੋ: ਮੇਜਰ ਸ਼ਹੀਦ ਆਸ਼ੀਸ਼ ਦਾ ਹੋਇਆ ਅੰਤਿਮ ਸਸਕਾਰ, ਅੰਤਿਮ ਦਰਸ਼ਨਾਂ ਲਈ ਇਕੱਠੀ ਹੋਈ ਭੀੜ

ਜੋ ਕਰਨਲ ਮਨਪ੍ਰੀਤ ਸਿੰਘ ਸੀ
ਕਰਨਲ ਮਨਪ੍ਰੀਤ ਸਿੰਘ 19 ਰਾਸ਼ਟਰੀ ਰਾਈਫਲਜ਼ ਬਟਾਲੀਅਨ ਦੀ ਕਮਾਂਡ ਕਰ ਰਹੇ ਸਨ ਅਤੇ ਬੁੱਧਵਾਰ ਨੂੰ ਅਨੰਤਨਾਗ ਵਿੱਚ ਇੱਕ ਵਿਰੋਧੀ ਆਪ੍ਰੇਸ਼ਨ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ, ਉਹ 19 ਆਰ.ਆਰ. ਦੇ ਨਾਲ ਚਾਰ ਮਹੀਨਿਆਂ ਵਿੱਚ ਆਪਣਾ ਕਾਰਜਕਾਲ ਪੂਰਾ ਕਰਨ ਵਾਲੇ ਸਨ। ਆਰ.ਆਰ ਦੇ ਨਾਲ ਲੈਫਟੀਨੈਂਟ ਕਰਨਲ ਵਜੋਂ ਉਨ੍ਹਾਂ ਨੂੰ 2021 ਵਿੱਚ ਬਹਾਦਰੀ ਲਈ ਸੈਨਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ।

ਚੰਡੀਗੜ੍ਹ ਨੇੜੇ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਭੜੌਂਜੀਆਂ ਦੇ ਵਸਨੀਕ, ਕਰਨਲ ਮਨਪ੍ਰੀਤ ਦਾ ਪਰਿਵਾਰ ਡੀ.ਐਲ.ਐਫ, ਨਿਊ ਚੰਡੀਗੜ੍ਹ ਵਿੱਚ ਰਹਿ ਰਿਹਾ ਸੀ। ਉਹ ਆਪਣੇ ਪਿੱਛੇ ਪਤਨੀ ਜਗਮੀਤ ਗਰੇਵਾਲ ਹੈ, ਜੋ ਕਿ ਸਿੱਖਿਆ ਵਿਭਾਗ ਹਰਿਆਣਾ ਵਿੱਚ ਅਰਥ ਸ਼ਾਸਤਰ ਦੀ ਲੈਕਚਰਾਰ ਹੈ ਅਤੇ ਦੋ ਬੱਚੇ - ਛੇ ਸਾਲ ਦਾ ਪੁੱਤਰ ਅਤੇ ਦੋ ਸਾਲ ਦੀ ਬੇਟੀ ਛੱਡ ਗਏ ਹਨ।

ਸ਼ਹੀਦ ਕਰਨਲ ਸਨਪ੍ਰੀਤ ਸਿੰਘ ਦੇ ਮਾਤਾ ਜੀ, ਪਤਨੀ ਅਤੇ ਬੱਚਿਆਂ ਦੀ ਇੱਕ ਤਸਵੀਰ

ਫੌਜ ਵਿੱਚ ਲਗਭਗ 17 ਸਾਲ ਦੀ ਨੌਕਰੀ
ਜਦੋਂ ਕਰਨਲ ਸਨਪ੍ਰੀਤ ਦੇ ਪਿਤਾ, ਜੋ ਕਿ ਇੱਕ ਸਾਬਕਾ ਫੌਜੀ ਸਨ, ਗੁਜ਼ਰ ਗਏ ਤਾਂ ਉਨ੍ਹਾਂ ਦੀ ਮਾਂ ਆਪਣੇ ਬੱਚਿਆਂ ਨਾਲ ਨਿਊ ਚੰਡੀਗੜ੍ਹ ਵਿੱਚ ਰਹਿਣ ਆ ਗਏ।

ਕਰਨਲ ਮਨਪ੍ਰੀਤ ਸਿੰਘ ਦੀ ਬਟਾਲੀਅਨ ਨੇ 9 ਸਤੰਬਰ ਨੂੰ ਅਨੰਤਨਾਗ 'ਚ ਸਥਾਨਕਾਂ ਦਾ ਭਰੋਸਾ ਜਿੱਤਣ ਦੇ ਉਪਾਅ ਵਜੋਂ ਲੋਕਾਂ ਲਈ ਅਨੰਤਨਾਗ ਨੇੜੇ ਵਾਲੀਬਾਲ ਚੈਂਪੀਅਨਸ਼ਿਪ ਦਾ ਆਯੋਜਨ ਵੀ ਕੀਤਾ ਸੀ।

ਅਨੰਤਨਾਗ ਐਨਕਾਊਂਟਰ
ਦਹਿਸ਼ਤਗਰਦਾਂ ਦੇ ਖ਼ਿਲਾਫ਼ ਫੌਜ ਅਤੇ ਜੰਮੂ-ਕਸ਼ਮੀਰ ਪੁਲਿਸ ਦੀ ਸਾਂਝੀ ਮੁਹਿੰਮ ਮੰਗਲਵਾਰ (12 ਸਤੰਬਰ) ਸ਼ਾਮ ਨੂੰ ਗਡੋਲੇ ਖੇਤਰ 'ਚ ਸ਼ੁਰੂ ਹੋਈ ਪਰ ਰਾਤ ਨੂੰ ਇਸ ਨੂੰ ਰੱਦ ਕਰ ਦਿੱਤਾ ਗਿਆ। ਅਗਲੀ ਸਵੇਰ ਕਟੜਪੰਥੀਆਂ ਦੀ ਭਾਲ ਫਿਰ ਤੋਂ ਸ਼ੁਰੂ ਕੀਤੀ ਗਈ ਜਦੋਂ ਸੂਚਨਾ ਮਿਲਣੀ ਸ਼ੁਰੂ ਹੋ ਗਈ ਕਿ ਉਨ੍ਹਾਂ ਨੂੰ ਇੱਕ ਛੁਪਣਗਾਹ 'ਤੇ ਦੇਖਿਆ ਗਿਆ ਸੀ। 

ਸਾਹਮਣੇ ਤੋਂ ਆਪਣੀ ਟੀਮ ਦੀ ਅਗਵਾਈ ਕਰ ਰਹੇ ਕਰਨਲ ਸਿੰਘ ਨੇ ਦਹਿਸ਼ਤਗਰਦਾਂ 'ਤੇ ਹਮਲਾ ਕਰ ਦਿੱਤਾ। ਹਾਲਾਂਕਿ ਅੱਤਵਾਦੀਆਂ ਨੇ ਉਸ 'ਤੇ ਗੋਲੀਬਾਰੀ ਕੀਤੀ ਅਤੇ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।

ਜੰਮੂ ਅਤੇ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਗੁਲਾਮ ਨਬੀ ਆਜ਼ਾਦ ਨੇ ਐਕਸ 'ਤੇ ਜਾ ਕੇ ਸ਼ਹੀਦ ਸੈਨਿਕਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ। ਉਨ੍ਹਾਂ ਲਿਖਿਆ, “ਕੋਕਰਨਾਗ ਵਿਖੇ ਡਿਊਟੀ ਸਮੇਂ ਅਸੀਂ ਅੱਜ ਫੌਜ ਦੇ ਕਰਨਲ ਮਨਪ੍ਰੀਤ ਸਿੰਘ, ਮੇਜਰ ਆਸ਼ੀਸ਼ ਧੌਨਕ ਅਤੇ ਡੀ.ਐੱਸ.ਪੀ ਹੁਮਾਯਾਨ ਭੱਟ ਨੂੰ ਇੱਕ ਮੁਕਾਬਲੇ ਵਿੱਚ ਗੁਆ ਦਿੱਤਾ ਹੈ। ਇਸ ਭਿਆਨਕ ਖ਼ਬਰ ਨੂੰ ਸਵੀਕਾਰ ਕਰਨਾ ਕਾਫੀ ਮੁਸ਼ਕਲ ਹੈ। ਮੇਰਾ ਦਿਲ ਉਨ੍ਹਾਂ ਦੇ ਪਰਿਵਾਰਾਂ ਨਾਲ ਹਮਦਰਦੀ ਰੱਖਦਾ ਹੈ, ਜਿਨ੍ਹਾਂ ਨੂੰ ਇਸ ਘਾਟੇ ਨੂੰ ਝੱਲਣ ਲਈ ਹਿੰਮਤ ਅਤੇ ਤਾਕਤ ਇਕੱਠੀ ਕਰਨੀ ਮੁਸ਼ਕਲ ਹੋ ਸਕਦੀ ਹੈ ਅਤੇ ਮੈਂ ਉਨ੍ਹਾਂ ਸ਼ਹੀਦਾਂ ਦੀਆਂ ਆਤਮਾਵਾਂ ਲਈ ਵੀ ਪ੍ਰਾਰਥਨਾ ਕਰਦਾ ਹਾਂ ਜਿਨ੍ਹਾਂ ਨੇ ਸਾਡੇ ਬਿਹਤਰ ਅਤੇ ਸੁਰੱਖਿਅਤ ਕੱਲ੍ਹ ਲਈ ਕੁਰਬਾਨੀ ਦਿੱਤੀ।”

ਜੰਮੂ-ਕਸ਼ਮੀਰ ਵਿੱਚ ਆਖਰੀ ਵਾਰ ਇੱਕ ਕਮਾਂਡਿੰਗ ਅਫਸਰ ਤਿੰਨ ਸਾਲ ਪਹਿਲਾਂ ਕਾਰਵਾਈ ਵਿੱਚ ਮਾਰਿਆ ਗਿਆ ਸੀ ਜਦੋਂ ਕਰਨਲ ਆਸ਼ੂਤੋਸ਼ ਸ਼ਰਮਾ (ਮੇਜਰ ਅਨੁਜ ਸੂਦ, ਦੋ ਫੌਜੀ ਜਵਾਨ ਅਤੇ ਇੱਕ ਸਬ ਇੰਸਪੈਕਟਰ ਸਮੇਤ) ਕਸ਼ਮੀਰ ਦੇ ਹੰਦਵਾੜਾ ਖ਼ੇਤਰ ਵਿੱਚ ਦਹਿਸ਼ਤਗਰਦਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਏ ਸਨ।

ਇਹ ਵੀ ਪੜ੍ਹੋ: ਜੰਮੂ-ਕਸ਼ਮੀਰ ਦੇ ਉੜੀ-ਹਥਲੰਗਾ 'ਚ 2 ਅੱਤਵਾਦੀ ਢੇਰ, ਤਲਾਸ਼ੀ ਮੁਹਿੰਮ ਜਾਰੀ

- With inputs from agencies

adv-img

Top News view more...

Latest News view more...