Explainer: ਤੇਲੰਗਾਨਾ ’ਚ ਹਵਾਈ ਸੈਨਾ ਦਾ ਟ੍ਰੇਨਰ ਜਹਾਜ਼ ਹੋਇਆ ਕ੍ਰੈਸ਼, ਇਸਦੀਆਂ ਵਿਸ਼ੇਸ਼ਤਾਵਾਂ ਜਾਣ ਹੋ ਜਾਓਗੇ ਹੈਰਾਨ

By  Aarti December 5th 2023 04:43 PM -- Updated: December 5th 2023 05:13 PM

Pilatus PC 7 Mk II: ਭਾਰਤੀ ਹਵਾਈ ਸੈਨਾ ਦਾ ਪਿਲਾਟਸ PC-7Mk II ਜਹਾਜ਼ ਸੋਮਵਾਰ ਨੂੰ ਤੇਲੰਗਾਨਾ ਦੇ ਮੇਡਕ ਜ਼ਿਲ੍ਹੇ ਵਿੱਚ ਕ੍ਰੈਸ਼ ਹੋ ਗਿਆ, ਜਿਸ 'ਚ ਦੋ ਪਾਇਲਟ ਸ਼ਹੀਦ ਹੋ ਗਏ। ਦੱਸ ਦਈਏ ਕਿ ਭਾਰਤੀ ਹਵਾਈ ਸੈਨਾ ਨੇ ਇਸ ਘਟਨਾ ਦੇ ਸਬੰਧ ਵਿੱਚ ਇੱਕ ਟਵੀਟ ਵਿੱਚ ਲਿਖਿਆ ਹੈ, ਕਿ ਪਿਲਾਟਸ PC-7Mk II ਜਹਾਜ਼ ਸੋਮਵਾਰ ਸਵੇਰੇ ਰੁਟੀਨ ਉਡਾਣ ਦੌਰਾਨ ਕ੍ਰੈਸ਼ ਹੋ ਗਿਆ।

ਦੱਸਿਆ ਜਾ ਰਿਹਾ ਹੈ ਕਿ ਇਸ ਜਹਾਜ਼ ਦੀ ਵਰਤੋਂ ਹਵਾਈ ਸੈਨਾ ਵਿੱਚ ਭਰਤੀ ਪਾਇਲਟਾਂ ਨੂੰ ਸਿਖਲਾਈ ਦੇਣ ਲਈ ਕੀਤੀ ਜਾਂਦੀ ਹੈ। ਦਿਲਚਸਪ ਗੱਲ ਇਹ ਹੈ ਕਿ ਸਵਿਟਜ਼ਰਲੈਂਡ ਵਿੱਚ ਬਣੇ ਇਸ ਜਹਾਜ਼ ਦਾ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਤੋਂ ਦੁਰਘਟਨਾ ਮੁਕਤ ਰਿਕਾਰਡ ਹੈ।

ਪਿਲਾਟਸ PC-7Mk II ਜਹਾਜ਼ ਦੀਆਂ ਵਿਸ਼ੇਸ਼ਤਾਵਾਂ : 

ਤੁਹਾਨੂੰ ਦਸ ਦਈਏ ਕਿ ਸਿੰਗਲ ਇੰਜਣ ਪਿਲਾਟਸ PC-7Mk II ਜਹਾਜ਼ ਦੀ ਵਰਤੋਂ ਹਵਾਈ ਸੈਨਾ ਦੁਆਰਾ ਪਾਇਲਟਾਂ ਨੂੰ ਮੁੱਢਲੀ ਸਿਖਲਾਈ ਪ੍ਰਦਾਨ ਕਰਨ ਲਈ ਕੀਤੀ ਜਾਂਦੀ ਹੈ ਅਤੇ ਇਹ ਟ੍ਰੇਨਰ ਪਿਲਾਟਸ ਏਅਰਕ੍ਰਾਫਟ ਦੁਆਰਾ ਤਿਆਰ ਕੀਤਾ ਗਿਆ ਹੈ, ਜਿਸ ਨਾਲ ਨਵੇਂ ਪਾਇਲਟ ਜਹਾਜ਼ ਦੀਆਂ ਛੋਟੀ ਤੋਂ ਛੋਟੀਆਂ ਚੀਜ਼ਾਂ ਬਾਰੇ ਸਿੱਖਦੇ ਹਨ।

ਇਕ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਇਸ ਜਹਾਜ਼ ਦੀ ਲੰਬਾਈ 10.8 ਮੀਟਰ, ਵਿੰਗ ਸਪੈਨ 10.19 ਮੀਟਰ ਅਤੇ ਉਚਾਈ 3.26 ਮੀਟਰ ਹੈ। ਇਹ ਜਹਾਜ਼ ਵੱਧ ਤੋਂ ਵੱਧ 33,000 ਫੁੱਟ ਦੀ ਉਚਾਈ 'ਤੇ ਉੱਡ ਸਕਦਾ ਹੈ ਅਤੇ ਸਮੁੰਦਰੀ ਤਲ 'ਤੇ ਇਸ ਦੀ ਹੌਰੀਜੌਟੰਲ ਕਰੂਜ਼ ਸਪੀਡ 448 ਕਿਲੋਮੀਟਰ ਪ੍ਰਤੀ ਘੰਟਾ ਹੈ। ਨਾਲ ਹੀ ਦੱਸਿਆ ਗਿਆ ਹੈ ਕਿ ਇਸ ਜਹਾਜ਼ ਦੀ ਓਪਰੇਟਿੰਗ ਸਪੀਡ 556 ਕਿਲੋਮੀਟਰ ਪ੍ਰਤੀ ਘੰਟਾ ਹੈ। ਜਦਕਿ ਜਹਾਜ਼ ਦੀ ਜਿਆਦਾਤਰ ਰੇਂਜ 1500 ਕਿਲੋਮੀਟਰ ਹੈ।

ਇਸਦੀ ਵਰਤੋਂ IAF ਤੋਂ ਇਲਾਵਾ ਕੌਣ ਕਰਦਾ ਹੈ? 

ਇਕ ਰਿਪੋਰਟ 'ਚ ਪਤਾ ਲੱਗਿਆ ਹੈ ਕਿ ਭਾਰਤੀ ਹਵਾਈ ਸੈਨਾ ਤੋਂ ਇਲਾਵਾ, ਇਸ ਜਹਾਜ਼ ਦੀ ਵਰਤੋਂ ਦੱਖਣੀ ਅਫ਼ਰੀਕਾ ਦੀ ਹਵਾਈ ਸੈਨਾ, ਬੋਤਸਵਾਨਾ ਡਿਫੈਂਸ ਫੋਰਸ, ਰਾਇਲ ਮਲੇਸ਼ੀਅਨ ਏਅਰ ਫੋਰਸ ਅਤੇ ਰਾਇਲ ਬਰੂਨੇਈ ਏਅਰ ਫੋਰਸ ਕਰਦੀ ਹੈ। ਦੱਸ ਦਈਏ ਕਿ ਇਹ ਜਹਾਜ਼ ਸਾਲ 1994 ਵਿੱਚ ਪੇਸ਼ ਕੀਤਾ ਗਿਆ ਸੀ ਅਤੇ ਉਦੋਂ ਤੋਂ ਹੁਣ ਤੱਕ 160 ਤੋਂ ਵੱਧ ਪੀਸੀ ਐਮਕੇ II ਟ੍ਰੇਨਰ ਜਹਾਜ਼ ਵੇਚੇ ਜਾ ਚੁੱਕੇ ਹਨ। ਇੰਨਾ ਹੀ ਨਹੀਂ, ਜਹਾਜ਼ ਬਣਾਉਣ ਵਾਲੀ ਕੰਪਨੀ ਨੂੰ ਯੂਰੋਪ, ਮੱਧ ਪੂਰਬ, ਅਫਰੀਕਾ, ਉੱਤਰੀ ਅਤੇ ਦੱਖਣੀ ਅਮਰੀਕਾ ਅਤੇ ਏਸ਼ੀਆਈ ਦੇਸ਼ਾਂ ਦੀਆਂ 21 ਹਵਾਈ ਸੈਨਾਵਾਂ ਤੋਂ 600 ਤੋਂ ਵੱਧ ਆਰਡਰ ਮਿਲੇ ਹਨ।

ਇਹ ਜਹਾਜ਼ ਇੰਨੇ ਮਹੱਤਵਪੂਰਨ ਕਿਉਂ ਹਨ?

ਤੁਹਾਨੂੰ ਦਸ ਦਈਏ ਕਿ ਜਦੋਂ ਤੋਂ ਭਾਰਤੀ ਹਵਾਈ ਸੈਨਾ ਨੂੰ PC-7Mk II ਜਹਾਜ਼ ਮਿਲਿਆ ਹੈ, ਉਦੋਂ ਤੋਂ ਹੀ ਪਾਇਲਟਾਂ ਦੀ ਸਿਖਲਾਈ ਵਿੱਚ ਇੱਕ ਜ਼ਬਰਦਸਤ ਕ੍ਰਾਂਤੀ ਆਈ ਹੈ। ਜਿਸ 'ਚ ਨਵੇਂ ਪਾਇਲਟ ਸਿਖਲਾਈ ਦੇ ਤਿੰਨ ਪੜਾਵਾਂ ਵਿੱਚੋਂ ਗੁਜ਼ਰਦੇ ਹਨ। ਇਸ ਵਿੱਚ ਉਹ ਪੀਸੀ ਐਮਕੇ II ਜਹਾਜ਼, ਸੂਰਿਆ ਕਿਰਨ ਟ੍ਰੇਨਰ ਏਅਰਕ੍ਰਾਫਟ ਅਤੇ ਬ੍ਰਿਟੇਨ ਦੇ ਹਾਕ ਐਡਵਾਂਸਡ ਜੈੱਟ ਟ੍ਰੇਨਰ ਉਡਾਉਂਦੇ ਹਨ। ਅਤੇ ਇਸ ਤੋਂ ਬਾਅਦ ਹੀ ਉਨ੍ਹਾਂ ਨੂੰ ਸੁਪਰਸੋਨਿਕ ਲੜਾਕੂ ਜਹਾਜ਼ ਉਡਾਉਣ ਦਾ ਮੌਕਾ ਮਿਲਦਾ ਹੈ।

ਦੱਸਿਆ ਜਾ ਰਿਹਾ ਹੈ ਕਿ ਇਸ ਸਮੇਂ ਭਾਰਤੀ ਹਵਾਈ ਸੈਨਾ ਵਿੱਚ 75 ਜਹਾਜ਼ ਸੇਵਾ 'ਚ ਹਨ। ਅਤੇ ਇਸ ਜਹਾਜ਼ ਦੀ ਪਹਿਲੀ ਖੇਪ ਹਵਾਈ ਸੈਨਾ ਨੂੰ ਫਰਵਰੀ 2013 ਵਿੱਚ ਮਿਲੀ ਸੀ ਅਤੇ ਇਕ ਰਿਪੋਰਟ 'ਚ ਪਤਾ ਲੱਗਿਆ ਹੈ ਕਿ ਉਦੋਂ ਤੋਂ ਲੈ ਕੇ ਹੁਣ ਤੱਕ ਪਾਇਲਟਾਂ ਨੇ ਇਨ੍ਹਾਂ ਜਹਾਜ਼ਾਂ ਦੇ ਫਲੀਟ ਨਾਲ ਦੋ ਲੱਖ ਉਡਾਣ ਘੰਟੇ ਪੂਰੇ ਕੀਤੇ ਹਨ। ਭਾਰਤੀ ਹਵਾਈ ਸੈਨਾ ਹਿੰਦੁਸਤਾਨ ਟਰਬੋ ਟ੍ਰੇਨਰ ਏਅਰਕ੍ਰਾਫਟ-40 (HTT-40) ਨੂੰ PC-7Mk II ਫਲੀਟ ਨਾਲ ਬਦਲਣ 'ਤੇ ਵਿਚਾਰ ਕਰ ਰਹੀ ਹੈ। 

ਅਮਰੀਕਾ ਵਿੱਚ ਇੱਕ ਹਾਦਸਾ ਹੋਇਆ ਸੀ : 

ਹੁਣ ਤੱਕ ਇਨ੍ਹਾਂ ਜਹਾਜ਼ਾਂ ਤੋਂ ਹਵਾਈ ਸੈਨਾ ਅਤੇ ਭਾਰਤੀ ਤੱਟ ਰੱਖਿਅਕਾਂ ਦੇ 2500 ਕਾਡਰ ਅਤੇ ਪਾਇਲਟ ਸਿਖਲਾਈ ਪ੍ਰਾਪਤ ਕਰ ਚੁੱਕੇ ਹਨ। ਪਰ ਭਾਰਤ ਵਿੱਚ ਇਹ ਜਹਾਜ਼ ਪਹਿਲੀ ਵਾਰ ਤੇਲੰਗਾਨਾ ਵਿੱਚ ਹਾਦਸੇ ਦਾ ਸ਼ਿਕਾਰ ਹੋਇਆ ਹੈ। 

ਹਾਲਾਂਕਿ ਵਿਦੇਸ਼ਾਂ 'ਚ ਇਸ ਦੇ ਕ੍ਰੈਸ਼ ਹੋਣ ਦੀਆਂ ਖਬਰਾਂ ਆਈਆਂ ਹਨ। ਇਸ ਸਾਲ ਫਰਵਰੀ ਵਿੱਚ ਪੀਸੀ-7ਐਮਕੇ II ਜਹਾਜ਼ ਨੂੰ ਇੱਕ ਮੈਡੀਕਲ ਟ੍ਰਾਂਸਪੋਰਟ ਜਹਾਜ਼ ਵਜੋਂ ਵਰਤਿਆ ਗਿਆ ਸੀ। ਪਰ ਫਿਰ ਇਹ ਜਹਾਜ਼ ਅਮਰੀਕਾ ਦੇ ਨੇਵਾਡਾ ਵਿੱਚ ਤੂਫਾਨ ਵਿੱਚ ਕ੍ਰੈਸ਼ ਹੋ ਗਿਆ। ਲੈਂਡਿੰਗ ਤੋਂ ਪਹਿਲਾਂ ਸਿੰਗਲ ਇੰਜਣ ਵਾਲਾ ਜਹਾਜ਼ ਦੋ ਹਿੱਸਿਆਂ ਵਿਚ ਟੁੱਟ ਗਿਆ।

ਇਹ ਵੀ ਪੜ੍ਹੋ: ਕਰਨੀ ਸੈਨਾ ਦੇ ਪ੍ਰਧਾਨ ਸੁਖਦੇਵ ਗੋਗਾਮੇੜੀ ਦਾ ਗੋਲੀਆਂ ਮਾਰ ਕਤਲ; ਲਾਰੈਂਸ ਗੈਂਗ ਨੇ ਦਿੱਤੀ ਸੀ ਧਮਕੀ

Related Post