Raksha Bandhan: ਰੱਖੜੀ ਦਾ ਤਿਉਹਾਰ ਦੇਸ਼ ਅਤੇ ਦੁਨੀਆ ਚ ਮਨਾਇਆ ਜਾ ਰਿਹਾ ਧੂਮਧਾਮ ਨਾਲ

ਇਸ ਸਾਲ ਰੱਖੜੀ ਦਾ ਤਿਉਹਾਰ 19 ਅਗਸਤ ਨੂੰ ਮਨਾਇਆ ਜਾ ਰਿਹਾ ਹੈ। ਰੱਖੜੀ ਦਾ ਤਿਉਹਾਰ ਦੇਸ਼ ਅਤੇ ਦੁਨੀਆ ਭਰ ਵਿੱਚ ਵਸਦੇ ਭਾਰਤੀਆਂ ਵੱਲੋਂ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।

By  Amritpal Singh August 19th 2024 08:28 AM -- Updated: August 19th 2024 09:32 AM

ਇਸ ਸਾਲ ਰੱਖੜੀ ਦਾ ਤਿਉਹਾਰ 19 ਅਗਸਤ ਨੂੰ ਮਨਾਇਆ ਜਾ ਰਿਹਾ ਹੈ। ਰੱਖੜੀ ਦਾ ਤਿਉਹਾਰ ਦੇਸ਼ ਅਤੇ ਦੁਨੀਆ ਭਰ ਵਿੱਚ ਵਸਦੇ ਭਾਰਤੀਆਂ ਵੱਲੋਂ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਰੱਖੜੀ ਮੌਕੇ ਕਈ ਵਾਰ ਭਰਾ ਆਪਣੀਆਂ ਭੈਣਾਂ ਦੇ ਘਰ ਪਹੁੰਚ ਕੇ ਰੱਖੜੀ ਬੰਨਵਾਉਦੇ ਹਨ ਅਤੇ ਕਈ ਵਾਰ ਭੈਣਾਂ ਆਪਣੇ ਭਰਾਵਾਂ ਦੇ ਘਰ ਜਾਂਦੀਆਂ ਹਨ। ਰੱਖੜੀ ਦਾ ਤਿਓਹਾਰ ਹੈ, ਜਿਸਦੇ ਚਲਦਿਆਂ ਭੈਣਾਂ ਆਪਣੇ ਭਰਾਵਾਂ ਨੂੰ ਰੱਖੜੀ ਬੰਨਣ ਦੀਆਂ ਤਿਆਰੀਆਂ ਕਰ ਚੁੱਕੀਆਂ ਹਨ।

ਸਾਂਸਦ ਹਰਸਿਮਰਤ ਕੌਰ ਬਾਦਲ ਨੇ ਰੱਖੜੀ ਦੇ ਤਿਉਹਾਰ 'ਤੇ ਕਿਹਾ...


ਭੈਣ ਅਤੇ ਭਰਾ ਦੇ ਪਵਿੱਤਰ ਰਿਸ਼ਤੇ ਦੇ ਪ੍ਰਤੀਕ ਰੱਖੜੀ ਦੇ ਤਿਉਹਾਰ ਦੀਆਂ ਸਭ ਨੂੰ ਲੱਖ-ਲੱਖ ਵਧਾਈਆਂ । ਇਸ ਸ਼ੁਭ ਅਵਸਰ 'ਤੇ ਦੁਨੀਆਂ ‘ਚ ਵਸਦੇ ਆਪਣੇ ਸਾਰੇ ਵੀਰਾਂ ਦੀ ਤੰਦਰੁਸਤੀ ਦੀ ਕਾਮਨਾ ਕਰਦੀ ਹਾਂ । ਇਸ ਸ਼ੁਭ ਦਿਨ ਮੌਕੇ ਭੈਣ-ਭਰਾਵਾਂ ਦਾ ਆਪਸੀ ਪਿਆਰ ਵਧੇ, ਰਿਸ਼ਤੇ ਮਜ਼ਬੂਤ ਹੋਵਣ, ਜ਼ਿੰਦਗੀ ਵਿੱਚ ਸਭ ਨੂੰ ਖੁਸ਼ੀਆਂ ਤੇ ਕਾਮਯਾਬੀਆਂ ਨਸੀਬ ਹੋਵਣ, ਇਹੋ ਮੇਰੀ ਦਿਲੀ ਅਰਦਾਸ ਹੈ ।

ਪ੍ਰਧਾਨ ਮੰਤਰੀ ਮੋਦੀ ਨੇ ਰੱਖੜੀ ਦੇ ਤਿਉਹਾਰ ਮੌਕੇ ਲੋਕਾਂ ਨੂੰ ਦਿੱਤੀ ਵਧਾਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੱਖੜੀ ਦੇ ਤਿਉਹਾਰ ਦੇ ਮੌਕੇ 'ਤੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਸਾਰਿਆਂ ਦੀ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ, "ਭੈਣ-ਭੈਣ ਵਿਚਕਾਰ ਅਥਾਹ ਪਿਆਰ ਦਾ ਪ੍ਰਤੀਕ ਰੱਖੜੀ ਦੇ ਤਿਉਹਾਰ ਦੇ ਮੌਕੇ 'ਤੇ ਸਾਰੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ।





Related Post