Punjab firing incident: ਅਬੋਹਰ ਨੇੜੇ ਸਾਬਕਾ ਸਰਪੰਚ ਜਗਮਨਦੀਪ ਸਿੰਘ ‘ਮਿੰਕੂ’ ਕੁੰਡਲ ’ਤੇ ਫਾਇਰਿੰਗ, ਬੁਲੇਟਪਰੂਫ ਗੱਡੀ ਕਾਰਨ ਬਚੇ

ਸੂਤਰਾਂ ਦੇ ਮੁਤਾਬਕ ਕੁਝ ਸਮੇਂ ਤੋਂ ਉਨ੍ਹਾਂ ਨੂੰ ਗੈਂਗਸਟਰ ਆਰਜੂ ਬਿਸ਼ਨੋਈ ਵੱਲੋਂ ਧਮਕੀਆਂ ਮਿਲ ਰਹੀਆਂ ਸਨ। ਕੁਝ ਦਿਨ ਪਹਿਲਾਂ ਵੀ ਉਨ੍ਹਾਂ ’ਤੇ ਹਮਲੇ ਦੀ ਕੋਸ਼ਿਸ਼ ਹੋਈ ਸੀ

By  Jasleen Kaur February 28th 2026 01:48 PM -- Updated: February 28th 2026 01:54 PM

Punjab firing incident: ਅਬੋਹਰ (Abohar) ਖੇਤਰ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਪਿੰਡ ਕੁੰਡਲ (Kundal) ਦੇ ਸਾਬਕਾ ਸਰਪੰਚ ਜਗਮਨਦੀਪ ਸਿੰਘ ਉਰਫ਼ ‘ਮਿੰਕੂ’ ਕੁੰਡਲ ’ਤੇ ਜਾਨਲੇਵਾ ਹਮਲੇ ਦੀ ਕੋਸ਼ਿਸ਼ ਕੀਤੀ ਗਈ। ਇਹ ਵਾਰਦਾਤ ਉਸ ਸਮੇਂ ਵਾਪਰੀ ਜਦੋਂ ਉਹ ਪਿੰਡ ਰੱਤਾ ਟਿੱਬਾ ਵਿਖੇ ਇਕ ਵਿਆਹ ਸਮਾਗਮ ਵਿੱਚ ਸ਼ਿਰਕਤ ਕਰਨ ਪਹੁੰਚੇ ਹੋਏ ਸੀ। 

ਮਿਲੀ ਜਾਣਕਾਰੀ ਅਨੁਸਾਰ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਦੀ ਗੱਡੀ ’ਤੇ ਗੋਲੀਆਂ ਚਲਾਈਆਂ। ਹਾਲਾਂਕਿ ਉਹ ਬੁਲੇਟਪਰੂਫ (Bulletproof) ਵਾਹਨ ਵਿੱਚ ਸਵਾਰ ਸਨ, ਜਿਸ ਕਰਕੇ ਗੋਲੀਆਂ ਬੇਅਸਰ ਰਹੀਆਂ ਅਤੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। 

ਸੂਤਰਾਂ ਦੇ ਮੁਤਾਬਕ ਕੁਝ ਸਮੇਂ ਤੋਂ ਉਨ੍ਹਾਂ ਨੂੰ ਗੈਂਗਸਟਰ ਆਰਜੂ ਬਿਸ਼ਨੋਈ ਵੱਲੋਂ ਧਮਕੀਆਂ ਮਿਲ ਰਹੀਆਂ ਸਨ। ਕੁਝ ਦਿਨ ਪਹਿਲਾਂ ਪਿੰਡ ਕੁਲਾਰ ਵਿੱਚ ਵੀ ਉਨ੍ਹਾਂ ’ਤੇ ਹਮਲੇ ਦੀ ਕੋਸ਼ਿਸ਼ ਹੋਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ’ਤੇ ਸਵਾਲ ਉੱਠ ਰਹੇ ਸਨ।

ਕਾਬਿਲੇਗੌਰ ਹੈ ਕਿ ਮਿੰਕੂ ਕੁੰਡਲ ਦੀ ਪਤਨੀ ਹਾਲ ਹੀ ਵਿੱਚ ਜ਼ਿਲ੍ਹਾ ਪਰਿਸ਼ਦ ਜੋਨ ਕੁੰਡਲ ਤੋਂ ਚੋਣ ਜਿੱਤ ਚੁੱਕੀ ਹੈ, ਜਿਸ ਕਾਰਨ ਪਰਿਵਾਰ ਦੀ ਸਿਆਸੀ ਸਰਗਰਮੀ ਵੀ ਚਰਚਾ ਵਿੱਚ ਰਹੀ ਹੈ।

ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਲਾਕੇ ਦੇ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ। ਘਟਨਾ ਤੋਂ ਬਾਅਦ ਇਲਾਕੇ ਵਿੱਚ ਸੁਰੱਖਿਆ ਪ੍ਰਬੰਧ ਕੜੇ ਕਰ ਦਿੱਤੇ ਗਏ ਹਨ। ਅਧਿਕਾਰੀਆਂ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਦੋਸ਼ੀਆਂ ਦੀ ਪਛਾਣ ਕਰਕੇ ਜਲਦ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Related Post