Tue, Apr 14, 2026
Whatsapp

Jalalabad : ਮੁੜ ਸੁਰਖੀਆਂ 'ਚ ਪੰਜਾਬ ਪੁਲਿਸ, ਕਾਰ ਖਰੀਦ ਕੇ ਜਾ ਕੇ ਨੌਜਵਾਨਾਂ ਨੂੰ ਰਸਤੇ 'ਚੋਂ ਚੁੱਕਿਆ, ਕੁੱਟਮਾਰ ਕਰਕੇ ਲਏ ਪੈਸੇ

Jalalabad Police : ਐਕਸ਼ਨ ਲੈਂਦੇ ਹੋਏ ਜ਼ਿਲ੍ਹਾ ਫਾਜ਼ਿਲਕਾ ਦੇ ਐਸਐਸਪੀ ਗੁਰਮੀਤ ਸਿੰਘ ਹੋਰਾਂ ਦੇ ਵੱਲੋਂ ਉਕਤ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਕੇਵਲ ਕ੍ਰਿਸ਼ਨ ਅਤੇ ਹਰਬੰਸ, ਪੰਜਾਬ ਹੋਮ ਗਾਰਡ ਦੇ ਮੁਲਾਜਮ ਸਨ ਅਤੇ ਜਸਪ੍ਰੀਤ ਸਿੰਘਣੀਆਂ ਪੁਲਿਸ ਦਾ ਜਵਾਨ ਹੈ।

Reported by:  PTC News Desk  Edited by:  KRISHAN KUMAR SHARMA -- April 14th 2026 04:09 PM -- Updated: April 14th 2026 04:20 PM
Jalalabad : ਮੁੜ ਸੁਰਖੀਆਂ 'ਚ ਪੰਜਾਬ ਪੁਲਿਸ, ਕਾਰ ਖਰੀਦ ਕੇ ਜਾ ਕੇ ਨੌਜਵਾਨਾਂ ਨੂੰ ਰਸਤੇ 'ਚੋਂ ਚੁੱਕਿਆ, ਕੁੱਟਮਾਰ ਕਰਕੇ ਲਏ ਪੈਸੇ

Jalalabad : ਮੁੜ ਸੁਰਖੀਆਂ 'ਚ ਪੰਜਾਬ ਪੁਲਿਸ, ਕਾਰ ਖਰੀਦ ਕੇ ਜਾ ਕੇ ਨੌਜਵਾਨਾਂ ਨੂੰ ਰਸਤੇ 'ਚੋਂ ਚੁੱਕਿਆ, ਕੁੱਟਮਾਰ ਕਰਕੇ ਲਏ ਪੈਸੇ

Jalalabad Police : ਹਮੇਸ਼ਾ ਸੁਰਖੀਆਂ 'ਚ ਰਹਿਣ ਵਾਲੀ ਪੰਜਾਬ ਪੁਲਿਸ (Punjab Police) ਦਾ ਧੱਕੇਸ਼ਾਹੀ ਵਾਲਾ ਰੂਪ ਫਿਰ ਤੋਂ ਸਾਹਮਣੇ ਆਇਆ ਹੈ। ਜਲਾਲਾਬਾਦ ਦੇ ਥਾਣਾ ਸਦਰ ਦੇ ਤਿੰਨ ਮੁਲਾਜ਼ਮਾਂ ਦੇ ਵੱਲੋਂ ਨੌਜਵਾਨਾਂ ਨੂੰ ਨਜਾਇਜ਼ ਚੁੱਕ ਉਹਨਾਂ ਨਾਲ ਕੁੱਟਮਾਰ ਕੀਤੇ ਜਾਣ ਅਤੇ ਝੂਠੇ ਮਾਮਲੇ 'ਚ ਫਸਾਉਣ ਦੀ ਧਮਕੀ ਦੇ ਕੇ ਪੈਸੇ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ।

ਕਾਰ ਖਰੀਦ ਕੇ ਆ ਰਹੇ ਸਨ ਪਿੰਡ ਵਾਪਸ


ਜਾਣਕਾਰੀ ਦਿੰਦੇ ਹੋਏ ਪਿੰਡ ਘੱਲੂ ਦੇ ਜਬਰ ਸਿੰਘ ਨੇ ਦੱਸਿਆ ਕਿ 5 ਤਰੀਕ ਨੂੰ ਜ਼ਿਲ੍ਹਾ ਫਿਰੋਜ਼ਪੁਰ ਦੇ ਗੋਲੂ ਕਾ ਮੋੜ ਤੋਂ ਉਸ ਦੇ ਵੱਲੋਂ ਬਾਈਜੀ ਕਾਰ ਬਾਜ਼ਾਰ ਤੋਂ ਇੱਕ ਕਾਰ ਖਰੀਦੀ ਗਈ ਸੀ, ਜਿਸ ਨੂੰ ਲੈ ਕੇ ਉਹ ਜਦ ਘਰ ਵਾਪਸ ਜਾ ਰਹੇ ਸਨ ਤਾਂ ਰਸਤੇ ਵਿੱਚ ਜਲਾਲਾਬਾਦ ਦੇ ਬਾਹਰ ਇੱਕ ਢਾਬੇ 'ਤੇ ਚਾਹ ਪੀਣ ਲਈ ਰੁਕੇ। ਇਸੇ ਦੌਰਾਨ ਉੱਥੇ ਥਾਣਾ ਸਦਰ ਜਲਾਲਾਬਾਦ ਦੀ ਗੱਡੀ ਆ ਜਾਂਦੀ ਹੈ, ਜਿਸ ਵਿੱਚ ਤਿੰਨ ਪੁਲਿਸ ਮੁਲਾਜ਼ਮ ਸਵਾਰ ਸਨ। ਤਿੰਨੇ ਕੇਵਲ ਕ੍ਰਿਸ਼ਨ ਹਰਬੰਸ ਸਿੰਘ ਅਤੇ ਜਸਪਾਲ ਸਿੰਘ, ਜਿਨ੍ਹਾਂ ਦੇ ਵੱਲੋਂ ਉਹਨਾਂ ਨੂੰ ਨਜਾਇਜ਼ ਤੌਰ 'ਤੇ ਚੁੱਕ ਲਿਆ ਅਤੇ ਕੁੱਟਮਾਰ ਕੀਤੀ ਗਈ। ਪੁਲਿਸ ਮੁਲਾਜ਼ਮ ਨੇ ਦੋਸ਼ ਲਾਇਆ ਕਿ ਤੁਹਾਡੀ ਗੱਡੀ ਵਾਰਦਾਤ ਕਰਕੇ ਆਈ ਹੈ, ਇਸ 'ਤੇ ਕ੍ਰਾਈਮ ਰਿਪੋਰਟ ਹੈ, ਇਸ 'ਤੇ ਗੋਲੀ ਚਲਾਈ ਗਈ ਹੈ ਅਤੇ ਇਹ ਸਭ ਤੋਂ ਧਮਕੀਆਂ ਦੇ ਕੇ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ 70,000 ਦੀ ਮੰਗ ਕੀਤੀ ਕੀਤੀ ਅਤੇ 34000 ਰੁਪਏ ਗੂਗਲ ਪੇ ਕਰਵਾ ਲਿਆ।

ਪੀੜਤਾਂ ਨੇ ਕਿਹਾ ਕਿ ਕਥਿਤ ਦੋਸ਼ੀ ਮੁਲਾਜ਼ਮਾਂ ਨੇ ਕਾਰ ਦੀ ਆਰਸੀ ਤੇ ਹੋਰ ਦਸਤਾਵੇਜ਼ ਆਪਣੇ ਕੋਲ ਰੱਖ ਲਏ। ਫਿਰ 6 ਅਪ੍ਰੈਲ ਨੂੰ ਉਹਨਾਂ ਨੂੰ ਥਾਣਾ ਸਦਰ ਬੁਲਾਇਆ ਅਤੇ ਫੇਰ 25000 ਲੈ ਲਏ ਅਤੇ ਕਾਗਜ਼ ਵਾਪਸ ਮੋੜ ਦਿੱਤੇ। ਜਬਰ ਸਿੰਘ ਨੇ ਬਾਅਦ ਵਿੱਚ ਇਹ ਸਾਰੀ ਘਟਨਾ ਗੋਲੂ ਕਾ ਵਿਖੇ ਬਾਈਜੀ ਕਾਰ ਬਾਜ਼ਾਰ ਦੇ ਮਾਲਕ ਨੂੰ ਦੱਸੀ, ਜਿਸ ਬਾਅਦ ਇਹ ਗੱਲ ਮੀਡੀਆ ਅੱਗੇ ਰੱਖ ਕੇ ਇਨਸਾਫ ਦੀ ਮੰਗ ਕੀਤੀ ਗਈ।

ਪੁਲਿਸ ਨੇ ਮੁਲਾਜ਼ਮਾਂ ਨੂੰ ਕੀਤਾ ਸਸਪੈਂਡ

ਉਧਰ, ਇਸ ਮਾਮਲੇ ਦੇ ਵਿੱਚ ਐਕਸ਼ਨ ਲੈਂਦੇ ਹੋਏ ਜ਼ਿਲ੍ਹਾ ਫਾਜ਼ਿਲਕਾ ਦੇ ਐਸਐਸਪੀ ਗੁਰਮੀਤ ਸਿੰਘ ਹੋਰਾਂ ਦੇ ਵੱਲੋਂ ਉਕਤ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਕੇਵਲ ਕ੍ਰਿਸ਼ਨ ਅਤੇ ਹਰਬੰਸ, ਪੰਜਾਬ ਹੋਮ ਗਾਰਡ ਦੇ ਮੁਲਾਜਮ ਸਨ ਅਤੇ ਜਸਪ੍ਰੀਤ ਸਿੰਘਣੀਆਂ ਪੁਲਿਸ ਦਾ ਜਵਾਨ ਹੈ।

- PTC NEWS

Top News view more...

Latest News view more...

PTC NETWORK
PTC NETWORK