Tue, Apr 14, 2026
Whatsapp

ਲੁਧਿਆਣਾ 'ਚ ਵਿਸਾਖੀ ਮੌਕੇ ਵੱਡਾ ਹਾਦਸਾ, ਨਿਸ਼ਾਨ ਸਾਹਿਬ ਦਾ ਚੋਲਾ ਬਦਲਣ 60 ਫੁੱਟ ਤੋਂ ਡਿੱਗਿਆ ਸੇਵਾਦਾਰ, ਮੌਕੇ 'ਤੇ ਮੌਤ

Ludhiana Nishan Sahib Accident : ਲੁਧਿਆਣਾ 'ਚ ਵਿਸਾਖੀ ਮੌਕੇ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਹੈ। ਦੁੱਗਰੀ ਇਲਾਕੇ 'ਚ ਗੁਰਦੁਆਰਾ ਸ੍ਰੀ ਸਿੰਘ ਸਭਾ ਕਰਤਾਰ ਨਗਰ ਵਿਖੇ ਨਿਸ਼ਾਨ ਸਾਹਿਬ ਦੇ ਚੋਲਾ ਬਦਲਣ ਸਮੇਂ ਇੱਕ ਸੇਵਾਦਾਰ 60 ਤੋਂ ਡਿੱਗ ਗਿਆ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ।

Reported by:  PTC News Desk  Edited by:  KRISHAN KUMAR SHARMA -- April 14th 2026 04:56 PM -- Updated: April 14th 2026 06:17 PM
ਲੁਧਿਆਣਾ 'ਚ ਵਿਸਾਖੀ ਮੌਕੇ ਵੱਡਾ ਹਾਦਸਾ, ਨਿਸ਼ਾਨ ਸਾਹਿਬ ਦਾ ਚੋਲਾ ਬਦਲਣ 60 ਫੁੱਟ ਤੋਂ ਡਿੱਗਿਆ ਸੇਵਾਦਾਰ, ਮੌਕੇ 'ਤੇ ਮੌਤ

ਲੁਧਿਆਣਾ 'ਚ ਵਿਸਾਖੀ ਮੌਕੇ ਵੱਡਾ ਹਾਦਸਾ, ਨਿਸ਼ਾਨ ਸਾਹਿਬ ਦਾ ਚੋਲਾ ਬਦਲਣ 60 ਫੁੱਟ ਤੋਂ ਡਿੱਗਿਆ ਸੇਵਾਦਾਰ, ਮੌਕੇ 'ਤੇ ਮੌਤ

Ludhiana Nishan Sahib Accident : ਲੁਧਿਆਣਾ 'ਚ ਵਿਸਾਖੀ ਮੌਕੇ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਹੈ। ਦੁੱਗਰੀ ਇਲਾਕੇ 'ਚ ਗੁਰਦੁਆਰਾ ਸ੍ਰੀ ਸਿੰਘ ਸਭਾ ਕਰਤਾਰ ਨਗਰ ਵਿਖੇ ਨਿਸ਼ਾਨ ਸਾਹਿਬ ਦੇ ਚੋਲਾ ਬਦਲਣ ਸਮੇਂ ਇੱਕ ਸੇਵਾਦਾਰ 60 ਤੋਂ ਡਿੱਗ ਗਿਆ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ।

12 ਸਾਲ ਤੋਂ ਲਗਾਤਾਰ ਨਿਸ਼ਾਨ ਸਾਹਿਬ ਦੀ ਸੇਵਾ ਕਰਦਾ ਆ ਰਿਹਾ ਸੀ ਮਨਿੰਦਰ ਸਿੰਘ

ਜਾਣਕਾਰੀ ਅਨੁਸਾਰ, 40 ਸਾਲ ਦਾ ਮਨਿੰਦਰ ਸਿੰਘ, 12 ਸਾਲ ਤੋਂ ਨਿਸ਼ਾਨ ਸਾਹਿਬ ਦੀ ਸੇਵਾ ਕਰਦਾ ਆਉਂਦਾ ਦੱਸਿਆ ਗਿਆ ਹੈ। ਮੰਗਲਵਾਰ ਨੂੰ ਵੀ ਉਹ ਸਵੇਰੇ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਦੀ ਸੇਵਾ ਲਈ ਕ੍ਰੇਨ ਰਾਹੀਂ ਉਪਰ ਚੜ੍ਹਿਆ ਸੀ।

ਦੱਸ ਦਈਏ ਕਿ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਦੀ ਉਚਾਈ 60 ਫੁੱਟ ਹੈ। ਇਸ ਦੌਰਾਨ ਜਦੋਂ ਮਨਿੰਦਰ ਸਿੰਘ ਸੇਵਾ ਕਰ ਰਿਹਾ ਸੀ ਤਾਂ ਅਚਾਨਕ ਕ੍ਰੇਨ ਦੀ ਤਾਰ ਟੁੱਟ ਗਈ ਅਤੇ ਉਹ ਸਿੱਧਾ ਹੇਠਾਂ ਜ਼ਮੀਨ 'ਤੇ ਆ ਡਿੱਗਿਆ। ਨਤੀਜੇ ਵੱਜੋਂ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਘਟਨਾ ਕਾਰਨ ਉਥੇ ਹਾਜ਼ਰ ਸੇਵਾਦਾਰਾਂ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ 'ਚ ਹਾਹਾਕਾਰ ਮੱਚ ਗਈ ਅਤੇ ਤੁਰੰਤ ਉਸ ਨੂੰ ਖੂਨ ਨਾਲ ਲੱਥਪੱਥ ਹਾਲਤ ਵਿੱਚ ਨੇੜਲੇ ਹਸਪਤਾਲ ਪਹੁੰਚਾਇਆ, ਪਰ ਉਸਦੇ ਸੱਟਾਂ ਇੰਨੀਆਂ ਗੰਭੀਰ ਸਨ ਕਿ ਉਸਦੀ ਰਸਤੇ ਵਿੱਚ ਹੀ ਮੌਤ ਹੋ ਗਈ। ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।

ਕਰਿਆਨੇ ਦੀ ਦੁਕਾਨ ਚਲਾ ਕੇ ਪਰਿਵਾਰ ਦਾ ਗੁਜਾਰਾ ਕਰਦਾ ਸੀ ਮਨਿੰਦਰ

ਗੁਰਪ੍ਰੀਤ ਸਿੰਘ ਨੇ ਕਿਹਾ, "ਮੇਰੇ ਭਰਾ ਨੇ ਗੁਰੂ ਘਰ ਦੀ ਨਿਰਸਵਾਰਥ ਸੇਵਾ ਕੀਤੀ। ਸਾਨੂੰ ਨਹੀਂ ਪਤਾ ਸੀ ਕਿ ਜਿਸ ਸ਼ਰਧਾ ਨਾਲ ਉਹ ਅੱਜ ਘਰੋਂ ਨਿਕਲਿਆ ਸੀ, ਇਹ ਉਸਦੀ ਆਖਰੀ ਸੇਵਾ ਹੋਵੇਗੀ।" ਉਨ੍ਹਾਂ ਦੱਸਿਆ ਕਿ ਮਨਿੰਦਰ, ਆਪਣੇ ਪਿੱਛੇ ਪਤਨੀ ਤੇ ਇੱਕ 10 ਸਾਲ ਦਾ ਪੁੱਤਰ ਛੱਡ ਗਿਆ। ਇਸਤੋਂ ਇਲਾਵਾ ਉਸ ਦੇ ਪਰਿਵਾਰ 'ਚ ਦੋ ਭਰਾ ਹਨ। ਉਨ੍ਹਾਂ ਦੱਸਿਆ ਕਿ ਮਨਿੰਦਰ ਘਰ ਦਾ ਗੁਜਾਰਾ ਕਰਨ ਲਈ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ।

- PTC NEWS

Top News view more...

Latest News view more...

PTC NETWORK
PTC NETWORK