ਪਿਛਲੇ 10 ਦਿਨਾਂ ਤੋਂ ਖਾਲੀ ਪਟਿਆਲਾ ਦੇ ਸਿਵਲ ਸਰਜਨ ਦਾ ਅਹੁਦਾ, ਕੰਮ ਹੋ ਰਹੇ ਪ੍ਰਭਾਵਿਤ

By  Aarti December 11th 2022 10:35 AM -- Updated: December 11th 2022 10:37 AM

ਗਗਨਦੀਪ ਅਹੂਜਾ (ਪਟਿਆਲਾ,11 ਦਸੰਬਰ): ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਿਹਤ ਸੁਵਿਧਾਵਾਂ ਨੂੰ ਲੈ ਕੇ ਕਈ ਦਾਅਵੇ ਵਾਅਦੇ ਕੀਤੇ ਜਾ ਰਹੇ ਹਨ ਪਰ ਇਸਦੇ ਉਲਟ ਇਸਦੀ ਜ਼ਮੀਨੀ ਹਕੀਕਤ ਕੁਝ ਹੋਰ ਹੀ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਸਿਹਤ ਮੰਤਰੀ ਦੇ ਜ਼ਿਲ੍ਹਾ ਪਟਿਆਲਾ ਦੇ ਸਿਵਲ ਸਰਜਨ ਦਾ ਅਹੁਦਾ ਪਿਛਲੇ 10 ਦਿਨਾਂ ਤੋਂ ਖਾਲੀ ਪਿਆ ਹੋਇਆ ਹੈ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਸਬੰਧੀ ਪੰਜਾਬ ਸਰਕਾਰ ਅਜੇ ਤੱਕ ਕੋਈ ਫੈਸਲਾ ਵੀ ਨਹੀਂ ਕਰ ਸਕੀ ਹੈ। 

ਮਿਲੀ ਜਾਣਕਾਰੀ ਮੁਤਾਬਿਕ ਮਾਤਾ ਕੁਸ਼ਲਿਆ ਹਸਪਤਾਲ ਦੀ ਮੈਡੀਕਲ ਸੁਪਰਡੈਂਟ ਡਾ. ਸੰਦੀਪ ਕੌਰ ਕੋਲ ਵਾਧੂ ਚਾਰਜ ਹੈ ਅਤੇ ਉਨ੍ਹਾਂ ਕੋਲ ਹਸਪਤਾਲ ਦੀਆਂ ਡੀਡੀਓ ਪਾਵਰਾਂ ਵੀ ਹਨ। ਪਰ ਅਜੇ ਤੱਕ ਉਨ੍ਹਾਂ ਨੂੰ ਸਿਵਲ ਸਰਜਨ ਦਾ ਡਿਜੀਟਲ ਦਸਤਖਤ ਦਾ ਅਧਿਕਾਰ ਨਹੀਂ ਮਿਲਿਆ ਹੈ ਜਿਸ ਕਾਰਨ ਕਈ ਤਰ੍ਹਾਂ ਦੇ ਕੰਮ ਪੂਰੇ ਨਹੀਂ ਹੋ ਪਾ ਰਹੇ ਹਨ। 

ਦੱਸ ਦਈਏ ਕਿ ਸਿਵਲ ਸਰਜਨ ਦਾ ਅਹੁਦਾ ਖਾਲੀ ਹੋਣ ਕਾਰਨ ਜਨਮ ਮੌਤ ਦੀ ਰਜਿਸਟ੍ਰੇਸ਼ਨ, ਸਰਕਾਰੀ ਮੁਲਾਜ਼ਮਾਂ ਦੇ ਮੈਡੀਕਲ ਬਿੱਲਾ ਦੇ ਭੁਗਤਾਨ ਆਦਿ ਦੇ ਕੰਮਾਂ ਵਿੱਚ ਦੇਰੀ ਹੋ ਰਹੀ ਹੈ। ਇਸ ਤੋਂ ਇਲਾਵਾ ਆਨਲਾਈਨ ਹੋਣ ਵਾਲੇ ਕੰਮ ਵੀ ਕਾਫੀ ਪ੍ਰਭਾਵਿਤ ਹੋ ਰਹੇ ਹਨ। 

ਕਾਬਿਲੇਗੌਰ ਹੈ ਕਿ ਡਾ. ਵਰਿੰਦਰ ਗਰਗ ਜੋ ਕਿ 30 ਨਵੰਬਰ ਨੂੰ ਰਿਟਾਇਰ ਹੋ ਗਏ ਸੀ। ਗਰਗ ਦੀ ਨਿਯੁਕਤੀ ਵੀ ਹਸਪਤਾਲ ਵਿੱਚ ਇੱਕ ਮਹੀਨਾ ਪਹਿਲਾਂ ਹੀ ਹੋਈ ਸੀ। ਇਸ ਤੋਂ ਪਹਿਲਾਂ ਵੀ ਡਾ. ਰਾਜੂ ਧੀਰ 31 ਅਕਤੂਬਰ ਨੂੰ ਰਿਟਾਇਰ ਹੋਏ ਸੀ। ਡਾ. ਧੀਰ ਦਾ ਕਾਰਜਕਾਲ ਵੀ 5 ਮਹੀਨਿਆਂ ਦਾ ਹੀ ਸੀ। 

ਇਹ ਵੀ ਪੜੋ: ਕੈਨੇਡਾ ਦੇ ਐਡਮਿੰਟਨ ’ਚ  24 ਸਾਲਾਂ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

Related Post