International Day of Girl Child 2023 : ਅੱਜ ਮਨਾਇਆ ਜਾ ਰਿਹਾ ਹੈ ਅੰਤਰਰਾਸ਼ਟਰੀ ਬਾਲਿਕਾ ਦਿਵਸ, ਜਾਣੋ ਇਸਦਾ ਇਤਿਹਾਸ, ਥੀਮ ਅਤੇ ਮਹੱਤਤਾ

International Day of the Girl Child 2023 : ਅੰਤਰਰਾਸ਼ਟਰੀ ਬਾਲਿਕਾ ਦਿਵਸ ਨੂੰ ਹਰ ਸਾਲ 11 ਅਕਤੂਬਰ ਨੂੰ ਪੂਰੀ ਦੁਨੀਆਂ 'ਚ ਮਨਾਇਆ ਜਾਂਦਾ ਹੈ।

By  Shameela Khan October 11th 2023 12:51 PM -- Updated: October 11th 2023 12:56 PM

International Day of the Girl Child 2023 :ਅੰਤਰਰਾਸ਼ਟਰੀ ਬਾਲਿਕਾ ਦਿਵਸ ਨੂੰ ਹਰ ਸਾਲ 11 ਅਕਤੂਬਰ ਨੂੰ ਪੂਰੀ ਦੁਨੀਆਂ 'ਚ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਬਣਾਉਣ ਦੀ ਮਹੱਤਤਾ ਲੜਕੀਆਂ ਦੇ ਅਧਿਕਾਰਾਂ ਬਾਰੇ ਜਾਗਰੂਕਤਾ ਫੈਲਾਉਣ ਅਤੇ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਹੈ। ਇਸ ਦਿਨ ਨੂੰ ਮਨਾਉਣ ਲਈ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੇ 19 ਦਸੰਬਰ 2011 ਨੂੰ ਇਕ ਮਤਾ ਪਾਸ ਕੀਤਾ ਸੀ ਅਤੇ ਇਸਤੋਂ ਬਾਅਦ ਇਹ ਦਿਨ ਹਰ ਸਾਲ ਮਨਾਇਆ ਜਾਣ ਲਗਾ।


 ਅੰਤਰਰਾਸ਼ਟਰੀ ਬਾਲਿਕਾ ਦਿਵਸ ਦਾ ਇਤਿਹਾਸ : 

ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੇ 19 ਦਸੰਬਰ 2011 ਨੂੰ ਇਕ ਮਤਾ ਪਾਸ ਕੀਤਾ ਸੀ ਅਤੇ ਇਸਤੋਂ ਬਾਅਦ ਇਹ ਦਿਨ ਹਰ ਸਾਲ ਮਨਾਇਆ ਜਾਣ ਸ਼ੁਰੂ ਹੋ ਗਿਆ ਹੈ। ਇਸ ਦਿਨ ਦੀ ਸਭ ਤੋਂ ਪਹਿਲਾ 11 ਅਕਤੂਬਰ 2012 ਨੂੰ ਪੂਰੀ ਦੁਨੀਆਂ 'ਚ ਮਨਾਇਆ ਗਿਆ ਸੀ। ਇਸ ਦਿਨ ਨੂੰ ਮਨਾਉਣ ਦੀ ਪ੍ਰੇਰਨਾ ਕੈਨੇਡੀਅਨ ਸੰਸਥਾ ਦੀ ਬਾਲਿਕਾ 'ਕਿਉਂਕਿ ਮੈਂ ਇੱਕ ਕੁੜੀ ਹਾਂ' ਮੁਹਿੰਮ ਤੋਂ ਮਿਲੀ। ਇਸ ਮੁਹਿੰਮ ਤਹਿਤ ਪੂਰੀ ਦੁਨੀਆਂ 'ਚ ਲੜਕੀਆਂ ਦੇ ਪੋਸ਼ਣ ਸਬੰਧੀ ਜਾਗਰੂਕਤਾ ਫੈਲਾਈ ਗਈ। ਇਸ ਦਿਨ ਦਾ ਆਯੋਜਨ ਹਰ ਜਗ੍ਹਾ ਲੜਕੀਆਂ ਦੇ ਅਧਿਕਾਰਾਂ ਬਾਰੇ ਜਾਗਰੂਕਤਾ ਫੈਲਾਉਣ ਅਤੇ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਮਨਾਇਆ ਜਾਂਦਾ ਹੈ।

 ਅੰਤਰਰਾਸ਼ਟਰੀ ਬਾਲਿਕਾ ਦਿਵਸ ਦੀ ਥੀਮ : 

ਹਰ ਸਾਲ ਅੰਤਰਰਾਸ਼ਟਰੀ ਬਾਲਿਕਾ ਦਿਵਸ ਦੀ ਥੀਮ ਵੱਖ ਵੱਖ ਹੁੰਦੀ ਹੈ ਪਰ ਇਸ ਸਾਲ 2023 ਦੀ ਥੀਮ - 'ਕੁੜੀਆਂ ਦੇ ਹੱਕ ਵਿੱਚ ਨਿਵੇਸ਼ ਕਰੋ: ਸਾਡੀ ਅਗਵਾਈ, ਸਾਡੀ ਭਲਾਈ' ਰੱਖਿਆ ਗਿਆ ਹੈ।

 ਅੰਤਰਰਾਸ਼ਟਰੀ ਬਾਲਿਕਾ ਦਿਵਸ ਦੀ ਮਹੱਤਤਾ : 

ਅੰਤਰਰਾਸ਼ਟਰੀ ਬਾਲਿਕਾ ਦਿਵਸ ਦੀ ਮਹੱਤਤਾ ਲੜਕੀਆਂ ਦੇ ਅਧਿਕਾਰਾਂ ਬਾਰੇ ਜਾਗਰੂਕਤਾ ਫੈਲਾਉਣ ਅਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਹੈ। ਇਸ ਦਿਨ ਨੂੰ ਮਨਾਉਣ ਲਈ ਵੱਖ-ਵੱਖ ਥਾਵਾਂ 'ਤੇ ਆਯੋਜਨ ਕੀਤੇ ਜਾਂਦੇ ਹਨ ਇਸ ਆਯੋਜਨ 'ਚ ਲੜਕੀਆਂ ਦੇ ਮੁੱਦੇ 'ਤੇ ਵਿਚਾਰ ਕਰਨ ਅਤੇ ਉਨ੍ਹਾਂ ਦੀ ਭਲਾਈ ਲਈ ਸਰਗਰਮ ਕਦਮ ਚੁਕੇ ਜਾਂਦੇ ਹੈ। ਇਸ ਦਾ ਮੁੱਖ ਉਦੇਸ਼ ਗਰੀਬੀ, ਸੰਘਰਸ਼, ਸ਼ੋਸ਼ਣ ਅਤੇ ਵਿਤਕਰੇ ਦਾ ਸ਼ਿਕਾਰ ਲੜਕੀਆਂ ਦੀ ਸਿੱਖਿਆ 'ਤੇ ਧਿਆਨ ਕੇਂਦਰਿਤ ਕਰਨਾ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਕਦਮ ਚੁੱਕਣਾ ਹੈ।

 - ਸਚਿਨ ਜਿੰਦਲ ਦੇ ਸਹਿਯੋਗ ਨਾਲ 




Related Post