Ludhiana News: ਲੁਧਿਆਣਾ ’ਚ ਮਕਾਨ ਮਾਲਕ ਨੇ ਬੰਦੀ ਬਣਾਏ ਕਿਰਾਏਦਾਰ; ਹੋਇਆ ਹੰਗਾਮਾ, ਜਾਣੋ ਪੂਰਾ ਮਾਮਲਾ
ਲੁਧਿਆਣਾ ਦੇ ਕੋਚਰ ਮਾਰਕਿਟ ਚੌਂਕ ਨਜ਼ਦੀਕ ਹੰਗਾਮਾ ਉਸ ਸਮੇਂ ਹੋ ਗਿਆ। ਜਦੋਂ ਇੱਕ ਪਰਿਵਾਰ ਜੋ ਕਿਰਾਏ ’ਤੇ ਰਹਿੰਦਾ ਸੀ ਨੂੰ ਮਾਲਕ ਮਕਾਨ ਵੱਲੋਂ ਬਾਹਰੋਂ ਜਿੰਦਾ ਲਗਾ ਬੰਦੀ ਬਣਾ ਲਿਆ ਗਿਆ।
ਨਵੀਨ ਸ਼ਰਮਾ (ਲੁਧਿਆਣਾ): ਲੁਧਿਆਣਾ ਦੇ ਕੋਚਰ ਮਾਰਕਿਟ ਚੌਂਕ ਨਜ਼ਦੀਕ ਹੰਗਾਮਾ ਉਸ ਸਮੇਂ ਹੋ ਗਿਆ। ਜਦੋਂ ਇੱਕ ਪਰਿਵਾਰ ਜੋ ਕਿਰਾਏ ’ਤੇ ਰਹਿੰਦਾ ਸੀ ਨੂੰ ਮਾਲਕ ਮਕਾਨ ਵੱਲੋਂ ਬਾਹਰੋਂ ਜਿੰਦਾ ਲਗਾ ਬੰਦੀ ਬਣਾ ਲਿਆ ਗਿਆ। ਜਿਸ ਤੋਂ ਬਾਅਦ ਕਿਰਾਏਦਾਰਾਂ ਵਲੋਂ ਪੁਲਿਸ ਨੂੰ ਫੋਨ ਕੀਤਾ ਜਿਨ੍ਹਾਂ ਨੇ ਜਿੰਦਾ ਤੋੜ ਕੇ ਕਿਰਾਏਦਾਰਾਂ ਨੂੰ ਬਾਹਰ ਕੱਢਿਆ।
_c8e9654316510f5d2bc000ad1d583f0b_1280X720.webp)
ਮਿਲੀ ਜਾਣਕਾਰੀ ਮੁਤਾਬਿਕ ਤਕਰੀਬਨ 12 ਘੰਟੇ ਦੇ ਕਰੀਬ ਕਿਰਾਏਦਾਰ ਬੰਦ ਰਹੇ। ਹੰਗਾਮਾ ਹੋਣ ਤੋਂ ਬਾਅਦ ਉਨ੍ਹਾਂ ਬਾਹਰ ਕੱਢਿਆ ਗਿਆ।
_a48b11c2b940984dc59a4a1064580caf_1280X720.webp)
ਕਿਰਾਏਦਾਰ ਨੇ ਦੱਸਿਆ ਕਿ ਉਹ ਐਨਜੀਓ ਚਲਾਉਂਦੇ ਹਨ। ਮਕਾਨ ਦੇ ਕੇਅਰ ਟੇਕਰ ਨੇ ਉਨ੍ਹਾਂ ਰਾਤ ਦਾ ਬੰਦੀ ਬਣਾਇਆ ਹੋਇਆ ਹੈ। ਉਨ੍ਹਾਂ ਦੀ ਸਿਹਤ ਖਰਾਬ ਹੋ ਗਈ ਹੈ ਪਰ ਘਰ ਦੇ ਬਾਹਰ ਨਹੀਂ ਜਾ ਸਕਦੇ ਕਿਉਂਕਿ ਘਰ ਦੇ ਬਾਹਰ ਜਿੰਦਾ ਲੱਗਿਆ ਹੋਇਆ ਹੈ। ਉਹਨਾਂ ਨੇ ਕਿਹਾ ਕਿ ਉਨ੍ਹਾਂ ਵਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜਿਨ੍ਹਾਂ ਨੇ ਉਨ੍ਹਾਂ ਨੂੰ ਘਰੋਂ ਬਾਹਰ ਕੱਢਿਆ।
ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਜਿੰਦਰਾ ਤੋੜ ਕੇ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ ਹੈ। ਬਣਦੀ ਕਾਰਵਾਈ ਕੀਤੀ ਜਾਵੇਗੀ।