Ludhiana News : ਇੱਕਲਿਆਂ ਹੀ ਲੁਟੇਰੇ ਨਾਲ ਭਿੜ ਗਈ ਬਹਾਦਰ ਧੀ, ਜਾਨ ਦੀ ਵੀ ਨਹੀਂ ਕੀਤੀ ਪਰਵਾਹ, ਦੇਖੋ ਵੀਡੀਓ
Ludhiana News : ਲੁਧਿਆਣਾ ’ਚ ਇੱਕ ਬਹਾਦਰ ਲੜਕੀ ਵੱਲੋਂ ਕੀਤੀ ਗਈ ਹਿੰਮਤ ਨੇ ਲੁੱਟ ਦੀ ਵੱਡੀ ਵਾਰਦਾਤ ਨੂੰ ਰੋਕਣ ਦੀ ਕੋਸ਼ਿਸ਼ ਨਾਕਾਮ ਕੀਤੀ। ਦੱਸ ਦਈਏ ਕਿ ਲੁਟੇਰੇ ਹੱਥ ’ਚ ਚਾਕੂ ਫੜ ਕੇ ਇੱਕ ਦੁਕਾਨ ਨੂੰ ਲੁੱਟ ਦੀ ਨੀਅਤ ਨਾਲ ਦਾਖਲ ਹੋਏ ਪਰ ਉੱਥੇ ਮੌਜੂਦ ਲੜਕੀ ਵੱਲੋਂ ਬਹੁਤ ਹੀ ਬਹਾਦਰੀ ਨਾਲ ਲੁਟੇਰਿਆਂ ਦਾ ਸਾਹਮਣਾ ਕੀਤਾ ਅਤੇ ਉਨ੍ਹਾਂ ਨੂੰ ਭੱਜਣ ਲਈ ਮਜਬੂਰ ਕਰ ਦਿੱਤਾ।ਇਸ ਮਾਮਲੇ ਮਗਰੋਂ ਪੂਰੇ ਇਲਾਕੇ ’ਚ ਲੜਕੀ ਦੀ ਬਹਾਦਰੀ ਦੀ ਸ਼ਲਾਘਾ ਕੀਤੀ ਜਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਿਕ ਲਾਡੋਵਾਲ ਦੇ ਘੇਰੇ’ਚ ਪੈਂਦੇ ਹੰਬੜਾਂ ਵਿਖੇ ਮੰਨੀਟ੍ਰਾਸਫਰ ਦੁਕਾਨ ਲੁੱਟਣ ਆਏ ਨਕਾਬਪੋਸ਼ ਲੁਟੇਰੇ ਹੱਥੋਂ ਲੁੱਟ ਤੋਂ ਬਚਾਉਣ ਵਾਲੀ ਬਹਾਦਰ ਲੜਕੀ ਨੇ ਆਪਣੀ ਬਹਾਦਰੀ ਦਿਖਾਈ। ਦੱਸ ਦਈਏ ਕਿ ਲੁਟੇਰੇ ਵੱਲੋਂ ਚਾਕੂ ਦੀ ਨੋਕ ’ਤੇ ਲੜਕੀ ਨੂੰ ਡਰਾਉਂਦਿਆਂ ਕਾਊਂਟਰ ਦੇ ਦਰਾਜ ’ਚ ਪਈ ਨਗਦੀ ਲੁੱਟਣ ਦੀ ਕੋਸ਼ਿਸ਼ ਕੀਤੀ ਤਾਂ ਲੜਕੀ ਵੱਲੋਂ ਬਹਾਦਰੀ ਦਿਖਾਉਂਦੇ ਹੋਏ ਆਪਣੇ ਜਾਨ ਦੀ ਪਰਵਾਹ ਕੀਤੇ ਬਿਨਾਂ ਉਸ ਲੁਟੇਰੇ ਦਾ ਸਾਹਮਣਾ ਕਰਕੇ ਉਸ ’ਤੇ ਹਮਲਾ ਕਰ ਦਿੱਤਾ ਜਿਸ ਕਾਰਨ ਲੁਟੇਰਾ ਆਪਣਾ ਚਾਕੂ ਛੱਡ ਤੇ ਮੌਕੇ ਤੋਂ ਫਰਾਰ ਹੋ ਗਿਆ।
ਦੱਸ ਦਈਏ ਕਿ ਬਹਾਦਰ ਲੜਕੀ ਦੀ ਪਛਾਣ ਸੋਨੀ ਵਰਮਾ ਵਜੋਂ ਹੋਈ ਹੈ ਜਿਸ ਨੇ ਬਹੁਤ ਹੀ ਬਹਾਦਰੀ ਦੇ ਨਾਲ ਲੁਟੇਰਿਆਂ ਦਾ ਸਾਹਮਣਾ ਕੀਤਾ ਅਤੇ ਲੁੱਟ ਦੀ ਘਟਨਾ ਨੂੰ ਵਾਪਰਨ ਤੋਂ ਬਚਾਅ ਲਿਆ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਲੜਕੀ ਦੀ ਬਹਾਦਰੀ ਲਈ ਉਸ ਦੇ ਸਨਮਾਨ ਦੀ ਮੰਗ ਕੀਤੀ ਹੈ ਅਤੇ ਕਿਹਾ ਕਿ ਇਹ ਬਹਾਦਰ ਲੜਕੀ ਨੂੰ ਪੁਲਿਸ ’ਚ ਸੇਵਾ ਕਰਨ ਦਾ ਮੌਕਾ ਜਰੂਰ ਦਿੱਤਾ ਜਾਣਾ ਚਾਹੀਦਾ ਹੈ।
- PTC NEWS