ਅਮਰੀਕਾ ‘ਚ ਰਾਹੁਲ ਗਾਂਧੀ ਨੇ ਕੀਤੀ ਟਰੱਕ ਦੀ ਸਵਾਰੀ; ਸੁਣਿਆ ਮੂਸੇਵਾਲਾ ਦਾ 295 ਗਾਣਾ ਤੇ ਡਰਾਈਵਰ ਨੂੰ ਪੁੱਛਿਆ ਇਹ ਸਵਾਲ...

Rahul Gandhi American Truck Ride ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਟਰੱਕ ਦੀ ਯਾਤਰਾ ਕੀਤੀ ਹੈ। ਇਸ ਵਾਰ ਉਨ੍ਹਾਂ ਨੇ ਅਮਰੀਕਾ ਵਿੱਚ ਭਾਰਤੀ ਮੂਲ ਦੇ ਟਰੱਕ ਡਰਾਈਵਰ ਨਾਲ ਵਾਸ਼ਿੰਗਟਨ ਡੀਸੀ ਤੋਂ ਨਿਊਯਾਰਕ ਤੱਕ ਦਾ ਸਫ਼ਰ ਕੀਤਾ।

By  Aarti June 13th 2023 05:12 PM

Rahul Gandhi American Truck Ride: ਕਾਂਗਰਸੀ ਆਗੂ ਰਾਹੁਲ ਗਾਂਧੀ ਇਨ੍ਹੀਂ ਦਿਨੀਂ ਅਮਰੀਕਾ ਦੌਰੇ 'ਤੇ ਹਨ। ਉਸ ਨੇ ਇਸ ਯਾਤਰਾ ਦੌਰਾਨ ਡੀਸੀ ਤੋਂ ਨਿਊਯਾਰਕ ਤੱਕ ਟਰੱਕ ਵਿੱਚ ਸਫ਼ਰ ਕੀਤਾ। ਦੱਸ ਦਈਏ ਕਿ ਟਰੱਕ ‘ਚ ਸਵਾਰ ਹੋ ਕੇ ਰਾਹੁਲ ਗਾਂਧੀ ਨੇ ਟਰੱਕ ਡਰਾਈਵਰ ਨਾਲ ਲੰਬੀ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਟਰੱਕ ਡਰਾਈਵਰ ਨੂੰ ਗਾਣਾ ਲਗਾਉਣ ਦੀ ਵੀ ਬੇਨਤੀ ਕੀਤੀ। ਇਸ ਸਬੰਧੀ ਰਾਹੁਲ ਗਾਂਧੀ ਨੇ ਆਪਣੇ ਟਵਿੱਟਰ ਅਕਾਉਂਟ ‘ਤੇ ਟਵੀਟ ਵੀ ਕੀਤਾ ਹੈ। 


190 ਕਿਲੋਮੀਟਰ ਤੱਕ ਦਾ ਕੀਤਾ ਸਫ਼ਰ ਤੈਅ 

ਦੱਸ ਦਈਏ ਕਿ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਡਰਾਈਵਰ ਤਲਜਿੰਦਰ ਸਿੰਘ ਵਿੱਕੀ ਗਿੱਲ ਅਤੇ ਸਾਥੀ ਰਣਜੀਤ ਸਿੰਘ ਬਨੀਪਾਲ ਨਾਲ ਵਾਸ਼ਿੰਗਟਨ ਡੀਸੀ ਤੋਂ ਨਿਊਯਾਰਕ ਤੱਕ 190 ਕਿਲੋਮੀਟਰ ਦਾ ‘ਅਮਰੀਕਨ ਟਰੱਕ ਟੂਰ’ ਸ਼ੁਰੂ ਕੀਤਾ। ਇਸ ਵਿਚ ਕਿਹਾ ਗਿਆ ਹੈ ਕਿ ਦਿੱਲੀ ਤੋਂ ਚੰਡੀਗੜ੍ਹ ਤੱਕ ਉਸ ਦੇ ਟਰੱਕ ਸਫ਼ਰ ਵਾਂਗ, ਅਮਰੀਕਾ ਵਿਚ ਭਾਰਤੀ ਮੂਲ ਦੇ ਟਰੱਕ ਡਰਾਈਵਰਾਂ ਦੀ ਰੋਜ਼ਾਨਾ ਜ਼ਿੰਦਗੀ 'ਤੇ ਕੇਂਦਰਿਤ 'ਦਿਲ ਤੋਂ ਦਿਲ ਦੀ ਗੱਲਬਾਤ' ਯਾਤਰਾ ਦੀਆਂ ਮੁੱਖ ਗੱਲਾਂ ਵਿੱਚੋਂ ਇੱਕ ਸੀ।


ਟਰੱਕ ਡਰਾਈਵਰ ਦੀ ਕਮਾਈ ਸੁਣ ਰਾਹੁਲ ਗਾਂਧੀ ਹੋਏ ਹੈਰਾਨ

ਉੱਥੇ ਹੀ ਦੂਜੇ ਪਾਸੇ ਜਦੋ ਉਨ੍ਹਾਂ ਨੇ ਟਰੱਕ ਡਰਾਈਵਰ ਤਲਜਿੰਦਰ ਸਿੰਘ ਤੋਂ ਉਸਦੀ ਕਮਾਈ ਬਾਰੇ ਪੁੱਛਿਆ ਤਾਂ ਉਸਦੀ ਕਮਾਈ ਨੂੰ ਸੁਣ ਕੇ ਹੈਰਾਨ ਹੋ ਗਏ। ਰਾਹੁਲ ਗਾਂਧੀ ਨੇ ਟਰੱਕ ਡਰਾਈਵਰ ਨੂੰ ਪੁੱਛਿਆ ਕਿ ਤੁਸੀਂ ਕਿੰਨੀ ਕਮਾਈ ਕਰਦੇ ਹੋ ਤਾਂ ਤਲਜਿੰਦਰ ਨੇ ਕਿਹਾ ਕਿ ਭਾਰਤ ਦੇ ਹਿਸਾਬ ਨਾਲ ਬਹੁਤ ਕਮਾ ਲੈਂਦੇ ਹਾਂ। ਜੇਕਰ ਸਿਰਫ ਡਰਾਈਵਰ ਦਾ ਕੰਮ ਕਰੀਏ ਤਾਂ ਉਹ 4-5 ਲੱਖ ਰੁਪਏ (5 ਹਜ਼ਾਰ ਡਾਲਰ) ਕਮਾ ਲੈਂਦੇ ਹਨ ਅਤੇ ਜੇਕਰ ਉਨ੍ਹਾਂ ਕੋਲ ਆਪਣਾ ਟਰੱਕ ਹੈ ਤਾਂ 8 ਲੱਖ ਰੁਪਏ (8-10 ਹਜ਼ਾਰ ਡਾਲਰ) ਕਿਧਰੇ ਨਹੀਂ ਗਏ। ਇਸ ਜਵਾਬ 'ਤੇ ਰਾਹੁਲ ਗਾਂਧੀ ਵੀ ਹੈਰਾਨ ਰਹਿ ਗਏ ਅਤੇ ਉਨ੍ਹਾਂ ਨੂੰ ਇਕ ਮਹੀਨੇ ਲਈ ਪੁੱਛਿਆ, ਜਿਸ 'ਤੇ ਡਰਾਈਵਰ ਨੇ ਕਿਹਾ ਕਿ ਹਾਂ, ਉਹ ਹਰ ਮਹੀਨੇ 8 ਲੱਖ ਰੁਪਏ ਕਮਾ ਲੈਂਦਾ ਹੈ। 


ਰਾਹੁਲ ਗਾਂਧੀ ਨੇ ਸੁਣਿਆ ਮੂਸੇਵਾਲਾ ਦਾ ਗਾਣਾ 

ਟਰੱਕ ਵਿੱਚ ਹੋਰ ਵਿਸ਼ੇਸ਼ਤਾਵਾਂ ਦੇ ਬਾਵਜੂਦ, ਚਾਹੇ ਉਹ ਅਮਰੀਕਾ ਹੋਵੇ ਜਾਂ ਭਾਰਤ, ਟਰੱਕ ਵਿੱਚ ਸੰਗੀਤ ਵਜਾਉਣਾ ਜ਼ਰੂਰੀ ਹੈ। ਰਾਹੁਲ ਗਾਂਧੀ ਦੇ ਸਫ਼ਰ ਵਿੱਚ ਵੀ ਜਦੋਂ ਗਾਉਣ ਦੀ ਗੱਲ ਆਈ ਤਾਂ ਟਰੱਕ ਡਰਾਈਵਰ ਸਿੱਧੂ ਮੂਸੇਵਾਲਾ ਦਾ ਜ਼ਿਕਰ ਕਰਨ ਲੱਗੇ। ਤਲਜਿੰਦਰ ਨੇ ਕਿਹਾ ਕਿ ਮੇਰੀ ਬੇਨਤੀ ਹੈ ਕਿ ਸਾਡਾ ਇੱਕ ਕਾਂਗਰਸੀ ਵਰਕਰ ਸੀ  ਸਿੱਧੂ ਮੂਸੇਵਾਲਾ ਉਸਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ ਹੈ। ਇਸ 'ਤੇ ਰਾਹੁਲ ਗਾਂਧੀ ਨੇ ਸਿੱਧੂ ਮੂਸੇਵਾਲਾ ਦਾ ਗੀਤ ਹੀ ਵਜਾਉਣ ਲਈ ਕਿਹਾ। ਰਾਹੁਲ ਗਾਂਧੀ ਨੇ ਸਿੱਧੂ ਮੂਸੇਵਾਲਾ ਦਾ ਮਸ਼ਹੂਰ ਗੀਤ 295 ਚਲਾ ਕੇ ਸੁਣਿਆ। 

ਟਰੱਕ ਡਰਾਈਵਰ ਨੇ ਭਾਰਤ ਸਰਕਾਰ ਨੂੰ ਕੀਤੀ ਬੇਨਤੀ 

ਰਾਹੁਲ ਗਾਂਧੀ ਨੇ ਪੁੱਛਿਆ ਕਿ ਉਹ ਭਾਰਤ ਦੇ ਟਰੱਕ ਡਰਾਈਵਰਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ "ਇਹ ਇੱਕ ਮੁਸ਼ਕਲ ਕੰਮ ਹੈ। ਸਰਕਾਰ ਨੂੰ ਉਨ੍ਹਾਂ ਲਈ ਘੱਟੋ-ਘੱਟ ਮਜ਼ਦੂਰੀ ਤੈਅ ਕਰਨੀ ਚਾਹੀਦੀ ਹੈ। ਕਿਉਂਕਿ ਉਨ੍ਹਾਂ ਨੂੰ ਬਹੁਤ ਘੱਟ ਤਨਖਾਹ ਮਿਲਦੀ ਹੈ।

ਕਾਬਿਲੇਗੌਰ ਹੈ ਕਿ ਰਾਹੁਲ ਗਾਂਧੀ ਪਿਛਲੇ ਮਹੀਨੇ ਇੱਕ ਟਰੱਕ ਵਿੱਚ ਦਿੱਲੀ ਤੋਂ ਚੰਡੀਗੜ੍ਹ ਗਏ ਸੀ। ਇਸ ਯਾਤਰਾ ਦੀਆਂ ਤਸਵੀਰਾਂ ਅਤੇ ਵੀਡੀਓ ਵੀ ਸਾਹਮਣੇ ਆਈਆਂ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਡਰਾਈਵਰ ਨਾਲ ਸਫ਼ਰ ਕਰਦਿਆਂ ਉਨ੍ਹਾਂ ਨਾਲ ਗੱਲਬਾਤ ਵੀ ਕੀਤੀ ਸੀ।

ਇਹ ਵੀ ਪੜ੍ਹੋ: Earthquake : ਪੰਜਾਬ ਸਣੇ ਪੂਰੇ ਉੱਤਰ ਭਾਰਤ ‘ਚ ਮਹਿਸੂਸ ਕੀਤੇ ਗਏ ਤੇਜ਼ ਭੂਚਾਲ ਦੇ ਝਟਕੇ

Related Post