Nestle ਤੋਂ ਬਾਅਦ Everest ਮਸਾਲੇ ਨੂੰ ਲੈ ਕੇ ਖੜੇ ਹੋਏ ਸਵਾਲ, ਸਿੰਗਾਪੁਰ ਨੇ ਬਾਜ਼ਾਰ 'ਚੋਂ ਵਾਪਸ ਮੰਗਵਾਏ ਉਤਪਾਦ

Everests fish curry spice: ਮਸਾਲੇ 'ਚ ਕੀਟਨਾਸ਼ਕ ਐਥੀਲੀਨ ਆਕਸਾਈਡ ਦੇ ਉੱਚ ਪੱਧਰ ਦਾ ਆਰੋਪ ਲਗਾਉਂਦੇ ਹੋਏ ਇਸ ਨੂੰ ਵਾਪਸ ਲੈ ਲਿਆ ਗਿਆ ਹੈ। ਇਹ ਕਦਮ ਹਾਂਗਕਾਂਗ ਦੇ ਫੂਡ ਸੇਫਟੀ ਸੈਂਟਰ ਵੱਲੋਂ ਜਾਰੀ ਨੋਟੀਫਿਕੇਸ਼ਨ 'ਚ ਐਥੀਲੀਨ ਆਕਸਾਈਡ ਦੀ ਵੱਧ ਮਾਤਰਾ ਦੱਸੇ ਜਾਣ ਤੋਂ ਬਾਅਦ ਚੁੱਕਿਆ ਗਿਆ ਹੈ।

By  KRISHAN KUMAR SHARMA April 19th 2024 01:24 PM

Singapore declares Everests fish curry spice harmful: ਸਿੰਗਾਪੁਰ ਨੇ ਭਾਰਤ ਤੋਂ ਆਯਾਤ ਕੀਤੇ ਜਾਣ ਵਾਲੇ ਪ੍ਰਸਿੱਧ ਉਤਪਾਦ ਐਵਰੈਸਟ 'ਫਿਸ਼ ਕਰੀ ਮਸਾਲਾ' ਨੂੰ ਵਾਪਸ ਬੁਲਾਉਣ ਦਾ ਐਲਾਨ ਕੀਤਾ ਹੈ। ਮਸਾਲੇ 'ਚ ਕੀਟਨਾਸ਼ਕ ਐਥੀਲੀਨ ਆਕਸਾਈਡ ਦੇ ਉੱਚ ਪੱਧਰ ਦਾ ਆਰੋਪ ਲਗਾਉਂਦੇ ਹੋਏ ਇਸ ਨੂੰ ਵਾਪਸ ਲੈ ਲਿਆ ਗਿਆ ਹੈ। ਇਹ ਕਦਮ ਹਾਂਗਕਾਂਗ ਦੇ ਫੂਡ ਸੇਫਟੀ ਸੈਂਟਰ ਵੱਲੋਂ ਜਾਰੀ ਨੋਟੀਫਿਕੇਸ਼ਨ 'ਚ ਐਥੀਲੀਨ ਆਕਸਾਈਡ ਦੀ ਵੱਧ ਮਾਤਰਾ ਦੱਸੇ ਜਾਣ ਤੋਂ ਬਾਅਦ ਚੁੱਕਿਆ ਗਿਆ ਹੈ।

ਫੂਡ ਏਜੰਸੀ ਨੇ ਜਾਰੀ ਕੀਤਾ ਨੋਟਿਸ

ਸਿੰਗਾਪੁਰ ਫੂਡ ਏਜੰਸੀ (SFA) ਨੇ ਇਕ ਬਿਆਨ 'ਚ ਕਿਹਾ, ''ਹਾਂਗਕਾਂਗ ਸਥਿਤ ਸੈਂਟਰ ਫਾਰ ਫੂਡ ਸੇਫਟੀ ਨੇ ਐਥੀਲੀਨ ਆਕਸਾਈਡ ਦੀ ਮੌਜੂਦਗੀ ਕਾਰਨ ਭਾਰਤ ਤੋਂ ਆਯਾਤ ਕੀਤੇ ਐਵਰੈਸਟ ਫਿਸ਼ ਕਰੀ ਮਸਾਲਾ ਨੂੰ ਵਾਪਸ ਮੰਗਵਾਉਣ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। SFA ਨੇ ਆਯਾਤਕ SP ਮੁਥੱਈਆ ਐਂਡ ਸੰਨਜ਼ ਪੀਟੀਈ ਨੂੰ ਉਤਪਾਦਾਂ ਨੂੰ ਵੱਡੇ ਪੱਧਰ 'ਤੇ ਵਾਪਸ ਮੰਗਵਾਉਣ ਲਈ ਨਿਰਦੇਸ਼ ਦਿੱਤਾ ਹੈ।

ਕੀ ਹੁੰਦਾ ਹੈ ਐਥੀਲੀਨ ਆਕਸਾਈਡ

ਦੱਸ ਦਈਏ ਕਿ ਐਥੀਲੀਨ ਆਕਸਾਈਡ ਆਮ ਤੌਰ 'ਤੇ ਕੀਟਨਾਸ਼ਕ ਵਜੋਂ ਵਰਤਿਆ ਜਾਂਦਾ ਹੈ, ਨੂੰ ਭੋਜਨ ਉਤਪਾਦਾਂ ਵਿੱਚ ਵਰਤਣ ਲਈ ਸਖ਼ਤੀ ਨਾਲ ਮਨਾਹੀ ਹੈ। SFA ਨੇ ਕਿਹਾ ਕਿ ਮਸਾਲਿਆਂ ਦੀ ਸ਼ੈਲਫ ਲਾਈਫ ਨੂੰ ਵਧਾਉਣ ਲਈ ਸਿੰਗਾਪੁਰ ਦੇ ਨਿਯਮਾਂ ਦੇ ਤਹਿਤ ਇਸਦੀ ਵਰਤੋਂ ਦੀ ਇਜਾਜ਼ਤ ਹੈ, ਪਰ ਐਵਰੈਸਟ ਫਿਸ਼ ਕਰੀ ਮਸਾਲੇ 'ਚ ਇਸਦੀ ਵੱਧ ਮਾਤਰਾ ਖਪਤਕਾਰਾਂ ਲਈ ਇੱਕ ਸੰਭਾਵੀ ਸਿਹਤ ਖਤਰਾ ਹੈ।

ਲੋਕਾਂ ਨੂੰ ਤੁਰੰਤ ਡਾਕਟਰੀ ਸਲਾਹ ਲੈਣ ਦੀ ਹਦਾਇਤ

ਏਜੰਸੀ ਨੇ ਆਪਣੇ ਬਿਆਨ 'ਚ ਕਿਹਾ ਕਿ ਜਿਹੜੇ ਲੋਕ ਇਨ੍ਹਾਂ ਉਤਪਾਦਾਂ ਦਾ ਸੇਵਨ ਕਰਦੇ ਹਨ, ਉਨ੍ਹਾਂ ਨੂੰ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਵਧੇਰੇ ਜਾਣਕਾਰੀ ਲਈ ਖਪਤਕਾਰਾਂ ਨੂੰ ਉਸ ਸਥਾਨ ਨਾਲ ਸੰਪਰਕ ਕਰਨਾ ਚਾਹੀਦਾ ਹੈ ਜਿੱਥੋਂ ਉਨ੍ਹਾਂ ਨੇ ਇਸਨੂੰ ਖਰੀਦਿਆ ਹੈ। ਐਵਰੈਸਟ ਨੇ ਅਜੇ ਤੱਕ ਇਸ ਸਬੰਧੀ ਆਪਣਾ ਬਿਆਨ ਜਾਰੀ ਨਹੀਂ ਕੀਤਾ ਹੈ।

Related Post