Sat, Jul 27, 2024
Whatsapp

ਢਿੱਡ 'ਚ ਕੈਂਚੀ ਛੱਡਣ ਵਾਲੇ ਹਸਪਤਾਲ ਨੇ ਕਰ ਦਿੱਤਾ ਇਕ ਹੋਰ ਕਾਰਨਾਮਾ, ਹੁਣ ਉਂਗਲ ਦੀ ਥਾਂ ਕਰ ਦਿੱਤਾ...

ਮੀਡੀਆ ਰਿਪੋਰਟਾਂ ਮੁਤਾਬਕ ਲੜਕੀ ਦੇ ਇਕ ਰਿਸ਼ਤੇਦਾਰ ਨੇ ਦੱਸਿਆ ਕਿ ਉਨ੍ਹਾਂ ਦੱਸਿਆ ਗਿਆ ਸੀ ਕਿ ਲੜਕੀ ਦੀਆਂ ਛੇ ਉਂਗਲਾਂ ਵਿਚੋਂ ਇਕ ਨੂੰ ਮਾਮੂਲੀ ਸਰਜਰੀ ਰਾਹੀਂ ਕੱਢਿਆ ਜਾ ਸਕਦਾ ਹੈ, ਇਸ ਲਈ ਉਹ ਸਹਿਮਤ ਹੋ ਗਏ।

Reported by:  PTC News Desk  Edited by:  Aarti -- May 16th 2024 06:41 PM -- Updated: May 16th 2024 07:23 PM
ਢਿੱਡ 'ਚ ਕੈਂਚੀ ਛੱਡਣ ਵਾਲੇ ਹਸਪਤਾਲ ਨੇ ਕਰ ਦਿੱਤਾ ਇਕ ਹੋਰ ਕਾਰਨਾਮਾ, ਹੁਣ ਉਂਗਲ ਦੀ ਥਾਂ ਕਰ ਦਿੱਤਾ...

ਢਿੱਡ 'ਚ ਕੈਂਚੀ ਛੱਡਣ ਵਾਲੇ ਹਸਪਤਾਲ ਨੇ ਕਰ ਦਿੱਤਾ ਇਕ ਹੋਰ ਕਾਰਨਾਮਾ, ਹੁਣ ਉਂਗਲ ਦੀ ਥਾਂ ਕਰ ਦਿੱਤਾ...

kerala doctor: ਕੇਰਲ ਦੇ ਕੋਝੀਕੋਡ ਮੈਡੀਕਲ ਕਾਲਜ ਹਸਪਤਾਲ ਵਿੱਚ ਗੜਬੜੀ ਦੀ ਇੱਕ ਹੋਰ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿਸ ਕਾਰਨ ਚਾਰ ਸਾਲ ਦੀ ਬੱਚੀ ਗੰਭੀਰ ਡਾਕਟਰੀ ਲਾਪਰਵਾਹੀ ਦਾ ਸ਼ਿਕਾਰ ਹੋ ਗਈ। ਲੜਕੀ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਉਸ ਦੇ ਇੱਕ ਹੱਥ ਵਿੱਚ ਛੇ ਉਂਗਲਾਂ ਸੀ। ਪਰਿਵਾਰਕ ਮੈਂਬਰ ਉਸ ਨੂੰ ਵਾਧੂ ਉਂਗਲੀ ਕੱਢਣ ਲਈ ਹਸਪਤਾਲ ਲੈ ਗਏ। ਪਰ ਡਾਕਟਰਾਂ ਨੇ ਉਸ ਦੀ ਜੀਭ ਦਾ ਆਪਰੇਸ਼ਨ ਕਰ ਦਿੱਤਾ। 

ਮੀਡੀਆ ਰਿਪੋਰਟਾਂ ਮੁਤਾਬਕ ਲੜਕੀ ਦੇ ਇਕ ਰਿਸ਼ਤੇਦਾਰ ਨੇ ਦੱਸਿਆ ਕਿ ਉਨ੍ਹਾਂ ਦੱਸਿਆ ਗਿਆ ਸੀ ਕਿ ਲੜਕੀ ਦੀਆਂ ਛੇ ਉਂਗਲਾਂ ਵਿਚੋਂ ਇਕ ਨੂੰ ਮਾਮੂਲੀ ਸਰਜਰੀ ਰਾਹੀਂ ਕੱਢਿਆ ਜਾ ਸਕਦਾ ਹੈ, ਇਸ ਲਈ ਉਹ ਸਹਿਮਤ ਹੋ ਗਏ। ਕੁਝ ਦੇਰ ਬਾਅਦ, ਜਦੋਂ ਲੜਕੀ ਨੂੰ ਵਾਪਸ ਲਿਆਂਦਾ ਗਿਆ, ਤਾਂ ਅਸੀਂ ਦੇਖ ਕੇ ਹੈਰਾਨ ਰਹਿ ਗਏ। ਕਿ ਲੜਕੀ ਦਾ ਮੂੰਹ ਪਲਾਸਟਰ ਵਿਚ ਸੀ, ਜਦੋਂ ਅਸੀਂ ਉਸ ਦੇ ਹੱਥ ਵੱਲ ਦੇਖਿਆ, ਤਾਂ ਸਾਨੂੰ ਪਤਾ ਲੱਗਾ ਕਿ ਛੇਵੀਂ ਉਂਗਲ ਉਥੇ ਹੀ ਸੀ।


ਉਨ੍ਹਾਂ ਅੱਗੇ ਦੱਸਿਆ ਕਿ ਇਸ ਬਾਰੇ ਨਰਸ ਨੂੰ ਦੱਸਿਆ ਅਤੇ ਜਦੋਂ ਉਸਨੇ ਇਹ ਸੁਣਿਆ ਤਾਂ ਉਹ ਮੁਸਕਰਾਉਣ ਲੱਗ ਪਈ। ਸਾਨੂੰ ਦੱਸਿਆ ਗਿਆ ਕਿ ਉਸਦੀ ਜੀਭ ਵਿੱਚ ਵੀ ਕੋਈ ਸਮੱਸਿਆ ਸੀ, ਜਿਸ ਨੂੰ ਠੀਕ ਕਰ ਦਿੱਤਾ ਗਿਆ ਸੀ। ਜਲਦੀ ਹੀ ਡਾਕਟਰ ਨੇ ਆ ਕੇ ਗਲਤੀ ਲਈ ਮੁਆਫੀ ਮੰਗੀ। ਅਤੇ ਕਿਹਾ ਕਿ ਛੇਵੀਂ ਉਂਗਲ ਹਟਾ ਦਿੱਤੀ ਜਾਵੇਗੀ ਅਤੇ ਫਿਰ ਉਹ ਲੜਕੀ ਨੂੰ ਲੈ ਗਏ।

ਇਹ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਸਬੰਧਤ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਇਹ ਘਟਨਾ ਅਜਿਹੇ ਸਮੇਂ ਵਿੱਚ ਸਾਹਮਣੇ ਆਈ ਹੈ ਜਦੋਂ ਇਹ ਹਸਪਤਾਲ ਪਹਿਲਾਂ ਹੀ ਸੁਰਖੀਆਂ ਵਿੱਚ ਹੈ। ਦਰਅਸਲ 30 ਸਾਲਾ ਹਰਸ਼ੀਨਾ ਆਪਣੀ ਸ਼ਿਕਾਇਤ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਰੋਧ ਕਰ ਰਹੀ ਸੀ ਕਿ ਡਾਕਟਰਾਂ ਨੇ ਉਸ ਦੇ ਸੀ-ਸੈਕਸ਼ਨ ਤੋਂ ਬਾਅਦ ਉਸ ਦੇ ਪੇਟ 'ਚ ਕੈਂਚੀ ਛੱਡ ਦਿੱਤੀ ਹੈ ਅਤੇ ਇਹ ਸ਼ਿਕਾਇਤ ਸਹੀ ਨਿਕਲੀ ਹੈ ਅਤੇ ਦੋਸ਼ੀ ਸਟਾਫ ਮੈਂਬਰਾਂ ਦੀ ਪਛਾਣ ਕਰ ਲਈ ਗਈ ਹੈ। 

- PTC NEWS

Top News view more...

Latest News view more...

PTC NETWORK