ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਾ ਕਾਰਜਕਾਲ ਹੋਇਆ ਖ਼ਤਮ, ਉੱਚ ਸਿੱਖਿਆ ਸਕੱਤਰ ਨੂੰ ਮਿਲੀ ਜ਼ਿੰਮੇਵਾਰੀ

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋਫ਼ੈਸਰ ਅਰਵਿੰਦ ਦਾ ਕਾਰਜਕਾਲ 25 ਅਪ੍ਰੈਲ 2024 ਨੂੰ ਪੂਰਾ ਹੋ ਰਿਹਾ ਹੈ

By  Amritpal Singh April 24th 2024 08:50 AM

Punjabi University Patiala: ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋਫ਼ੈਸਰ ਅਰਵਿੰਦ ਦਾ ਕਾਰਜਕਾਲ 25 ਅਪ੍ਰੈਲ 2024 ਨੂੰ ਪੂਰਾ ਹੋ ਰਿਹਾ ਹੈ ਅਤੇ ਯੂਨੀਵਰਸਿਟੀ ਦੇ ਚਾਂਸਲਰ ਅਤੇ ਸੂਬੇ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਬਤੌਰ ਵੀਸੀ  ਪ੍ਰੋ.ਅਰਵਿੰਦ ਦੀ ਮਿਆਦ ਵਿੱਚ ਵਾਧਾ ਨਾ ਕਰਦਿਆਂ ਉਚੇਰੀ ਸਿੱਖਿਆ ਵਿਭਾਗ ਸਕੱਤਰ ਨੂੰ ਵੀਸੀ ਅਹੁਦੇ ਦਾ ਕਾਰਜਭਾਰ ਸੌਂਪ ਦਿੱਤਾ ਹੈ। ਦੱਸਣਾ ਬਣਦਾ ਹੈ ਕਿ 20 ਅਪ੍ਰੈਲ 2021 ਨੂੰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਲੋਂ ਪ੍ਰੋ. ਅਰਵਿੰਦ ਨੂੰ ਪੰਜਾਬੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਨਿਯੁਕਤ ਕੀਤਾ ਗਿਆ ਸੀ। 26 ਅਪ੍ਰੈਲ ਨੂੰ ਪ੍ਰੋ. ਅਰਵਿੰਦ ਨੇ ਵੀਸੀ ਅਹੁਦਾ ਸਾਂਭਿਆ ਸੀ। ਵਾਈਸ ਚਾਂਸਲਰ ਅਹੁਦੇ ਦੀ ਮਿਆਦ ਤਿੰਨ ਸਾਲ ਹੁੰਦੀ ਹੈ। ਪ੍ਰੋ.ਅਰਵਿੰਦ ਦੀ ਇਸ ਅਹੁਦੇ ’ਤੇ ਮਿਆਦ 25 ਅਪ੍ਰੈਲ 2024 ਨੂੰ ਪੂਰੀ ਹੋ ਰਹੀ ਹੈ।


Related Post