ਕੋਰੋਨਾ ਤੋਂ ਬਾਅਦ ਹੁਣ ਬਲੈਕ ਫੰਗਸ ਲੈ ਰਹੀ ਜਾਨਾਂ, ਤੁਸੀਂ ਇੰਝ ਕਰ ਸਕਦੇ ਹੋ ਆਪਣਾ ਬਚਾਅ

By  Jagroop Kaur May 24th 2021 05:30 PM

ਕੋਰੋਨਾ ਵਾਇਰਸ ਦਾ ਕਹਿਰ ਹਾਲੇ ਰੁੱਕਿਆ ਨਹੀਂ ਹੁਣ ਸੂਬੇ ਨੂੰ ਇੱਕ ਨਵੀਂ ਬਿਮਾਰੀ ਨੇ ਘੇਰ ਲਿਆ ਹੈ। ਹੁਣ ਬਲੈਕ ਫੰਗਸ ਯਾਨੀ ਕੀ ਮੁਕੋਮਾਈਕੋਸਿਸ ਫੰਗਲ ਇਨਫੈਕਸ਼ਨ ਦਾ ਅਟੈਕ ਹੋਣਾ ਸ਼ੁਰੂ ਹੋ ਗਿਆ ਹੈ।ਪੰਜਾਬ ਵਿੱਚ ਬਲੈਕ ਫੰਗਸ ਨਾਲ ਹੁਣ ਤੱਕ 10 ਮੌਤਾਂ ਹੋ ਚੁੱਕੀਆਂ ਹਨ। ਵੱਖ ਵੱਖ ਸ਼ਹਿਰਾਂ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਵਿੱਚ ਬਲੈਕ ਫਗੰਸ ਨਾਲ 5 ਮੌਤਾਂ ਹੋਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਚੋਂ 4 ਮਾਮਲੇ ਪੁਰਾਣੇ ਹਨ, ਜਦੋਂ ਕੀ ਇੱਕ ਮੌਤ ਬੀਤੇ ਦਿਨੀਂ ਐਤਵਾਰ ਨੂੰ ਹੋਈ ਹੈ। ਬਠਿੰਡਾ ਵਿੱਚ 5 ਅਤੇ ਜਲੰਧਰ ਵਿੱਚ 4 ਨਵੇਂ ਮਾਮਲੇ ਮਿਲੇ ਹਨ।Black fungus : Elderly death due to black fungus after Covid-19 in Sri Muktsar Sahib

Read more :ਬੋਰਿਸ ਜੌਨਸਨ ਨੇ ਸਿੱਖ ਪਾਇਲਟ ਦੀ ਕੀਤੀ ਪ੍ਰਸ਼ਸੰਸਾ, ਮਦਦ ਲਈ ਕਿਹਾ ਸ਼ੁਕਰੀਆ

ਭੁਚੋ ਮੰਡੀ ਸਥਿਤ ਆਦੇਸ਼ ਹਸਪਤਾਲ ਵਿੱਚ 5 ਵਿੱਚੋਂ 4 ਮਰੀਜ਼ਾਂ ਦੀ ਸਰਜਰੀ ਹੋ ਚੁੱਕੀ ਹੈ, ਜਦਕਿ ਇੱਕ ਮਰੀਜ਼ ਵਾਪਸ ਘਰ ਚਲਾ ਗਿਆ। ਲੁਧਿਆਣਾ ਵਿੱਚ ਹੁਣ ਤਕ 33, ਬਠਿੰਡਾ 25, ਅੰਮ੍ਰਿਤਸਰ 17, ਜਲੰਧਰ 18, ਪਟਿਆਲਾ 14, ਮੁਕਤਸਰ 2 ਤੇ ਮੋਗਾ 1 ਵਿੱਚ ਇੱਕ ਕੇਸ ਮਿਲ ਚੁੱਕਿਆ ਹੈ। ਹੁਣ ਤਕ ਕੁੱਲ੍ਹ 110 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ।Black fungus : Elderly death due to black fungus after Covid-19 in Sri Muktsar SahibRaed More : ਜਦ ਆਰਮੀ ਅਫਸਰ ਨੇ ਕੀਤੀ ਅਦਾਕਾਰ ਸੋਨੂ ਸੂਦ ਤੋਂ ਮਦਦ ਦੀ ਅਪੀਲ

ਮਾਹਿਰਾਂ ਮੁਤਾਬਕ ਇਹ ਇਕ ਅਜਿਹੀ ਇਨਫੈਕਸ਼ਨ ਹੈ ਜੋ ਕੋਰੋਨਾ ਤੋਂ ਪਹਿਲਾਂ ਵੀ ਮੌਜੂਦ ਸੀ। ਨੀਤੀ ਆਯੋਗ ਦੇ ਮੈਂਬਰ ਵੀਕੇ ਪੌਲ ਨੇ ਕਿਹਾ ਬਲੈਕ ਫੰਗਸ ਸ਼ੂਗਰ ਦੇ ਮਰੀਜ਼ਾਂ ਲਈ ਘਾਤਕ ਸਾਬਿਤ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਬੇਕਾਬੂ ਸ਼ੂਗਰ ਤੇ ਕੁਝ ਹੋਰ ਬਿਮਾਰੀਆਂ ਦੇ ਸੁਮੇਲ ਤੋਂ ਬਾਅਦ ਬਲੈਕ ਫੰਗਸ ਹੋਣ ਦਾ ਖਤਰਾ ਰਹਿੰਦਾ ਹੈ।black fungus in eyes: Black Fungus: नहीं निकलवानी पड़ेगी आंख, अगर पहचान  लेंगे 'ब्‍लैक फंगस' के ये 5 खतरनाक लक्षण - black fungus symptoms identify signs  symptoms of mucormycosis in covid cases |

ਫੰਗਸ ਦੀ ਬਿਮਾਰੀ ਦਾ ਪਤਾ ਲਗਾਉਣ ਦੇ ਲਈ ਇਹਨਾਂ ਲੱਛਣਾਂ 'ਤੇ ਕਰੋ ਗੌਰ

ਅੱਖਾਂ ਵਿੱਚ ਤੇਜ਼ੀ ਨਾਲ ਸੜਨ ਪੈਣਾ

ਪਲਕਾਂ ਹੇਠ ਸੋਜ ਆਉਣਾ

ਅੱਖਾਂ ਦਾ ਲਾਲ ਹੋਣਾ

ਖੂਨ ਦੀ ਉਲਟੀ ਆਉਣਾ

ਦੰਦ ਢਿੱਲੇ ਹੋਣਾ

ਨੱਕ ਬੰਦ ਹੋਣਾ

ਇਹ ਲੱਛਣ ਹਨ ਜਿਨ੍ਹਾਂ ਦਾ ਸਾਨੂੰ ਖਾਸ ਤੌਰ 'ਤੇ ਧਿਆਨ ਰੱਖਣਾ ਚਾਹੀਦਾ ਹੈ, ਤਾਂ ਲੋੜ ਪੈਣ 'ਤੇ ਡਾਕਟਰ ਦੀ ਸਲਾਹ ਲਈ ਜਾ ਸਕੇ।

Related Post