ਸ਼ਹੀਦ ਭਗਤ ਸਿੰਘ ਬਾਰੇ 10 ਜਾਣੇ-ਅਣਜਾਣੇ ਤੱਥ, ਜਿਨ੍ਹਾਂ ਤੋਂ ਤੁਹਾਨੂੰ ਵੀ ਜਾਣੂ ਹੋਣਾ ਚਾਹੀਦਾ

By  Jasmeet Singh March 23rd 2022 01:51 PM

"ਇਨਕਲਾਬ ਜ਼ਿੰਦਾਬਾਦ - ਇਨਕਲਾਬ ਜ਼ਿੰਦਾਬਾਦ" ਦੇ ਨਾਅਰਿਆਂ ਨਾਲ ਬ੍ਰਿਟਿਸ਼ ਸ਼ਾਸਿਤ ਭਾਰਤ ਵਿੱਚ ਉਸ ਵੇਲੇ ਦੇ ਸੁਸਤ ਪੈ ਚੁੱਕੇ ਸੁਤੰਤਰਤਾ ਸੰਘਰਸ਼ ਨੂੰ ਇੱਕ ਨਵੀਂ ਅੱਗ ਨਾਲ ਜਗਾਉਣ ਦਾ ਸਿਹਰਾ ਜਾਂਦਾ ਹੈ ਸ਼ਹੀਦ ਭਗਤ ਸਿੰਘ ਨੂੰ, ਜਿਨ੍ਹਾਂ ਆਪਣਾ ਛੋਟਾ ਜਿਹਾ ਜੀਵਨ ਇਨਕਲਾਬ ਦੀ ਮਸ਼ਾਲ ਨੂੰ ਜਗਾਉਣ ਲਈ ਕੁਰਬਾਨ ਕਰ ਦਿੱਤਾ। ਮਹਿਜ਼ 23 ਸਾਲ ਦੀ ਉਮਰ ਵਿੱਚ ਉਹ ਇੱਕ ਮਹਾਨ ਉਦਾਹਰਣ ਬਣ ਉੱਭਰੇ ਅਤੇ ਬ੍ਰਿਟਿਸ਼ ਸ਼ਾਸਨ ਦੇ ਪ੍ਰਤੀ ਆਪਣੇ ਸਪੱਸ਼ਟ ਵਿਰੋਧ ਲਈ ਉਨ੍ਹਾਂ ਨੂੰ ਦੇਸ਼ ਦਾ ਪੁੱਤਰ ਕਰਾਰ ਦਿੱਤਾ ਗਿਆ ਸੀ। 27 ਸਤੰਬਰ 1907 ਨੂੰ ਪੱਛਮੀ ਪੰਜਾਬ ਅਜੋਕੇ ਪਾਕਿਸਤਾਨ ਦੇ ਲਾਇਲਪੁਰ ਜ਼ਿਲੇ ਦੇ ਪਿੰਡ ਬੰਗਾ ਵਿੱਚ ਜਨਮੇ, ਭਗਤ ਸਿੰਘ ਦਿਲੋਂ ਇੱਕ ਦੇਸ਼ਭਗਤ ਸਨ ਜਿਨ੍ਹਾਂ ਹਮੇਸ਼ਾ ਇੱਕ ਸੁਤੰਤਰ ਰਾਸ਼ਟਰ ਵਜੋਂ ਭਾਰਤ ਦਾ ਸੁਪਨਾ ਦੇਖਿਆ ਸੀ। ਆਓ ਭਗਤ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਉਨ੍ਹਾਂ ਬਾਰੇ 10 ਘੱਟ ਜਾਣੇ-ਪਛਾਣੇ ਤੱਥਾਂ 'ਤੇ ਇੱਕ ਨਜ਼ਰ ਮਾਰਦੇ ਹਾਂ।


'ਸ਼ਹੀਦ-ਏ-ਆਜ਼ਮ' ਭਗਤ ਸਿੰਘ ਬਾਰੇ ਉਹ ਤੱਥ ਜੋ ਤੁਸੀਂ ਨਹੀਂ ਜਾਣਦੇ ਹੋਵੋਗੇ

1. ਜਦੋਂ ਭਗਤ ਸਿੰਘ ਦੇ ਮਾਪਿਆਂ ਨੇ ਉਨ੍ਹਾਂ ਦੇ ਵਿਆਹ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਭਗਤ ਸਿੰਘ ਨੇ ਇਹ ਕਹਿੰਦਿਆਂ ਹੋਈਆਂ ਆਪਣਾ ਘਰ ਛੱਡ ਦਿੱਤਾ ਸੀ ਕਿ ਜੇਕਰ ਉਹ ਗੁਲਾਮ ਭਾਰਤ ਵਿੱਚ ਵਿਆਹ ਕਰਦਾ ਹੈ ਤਾਂ ਉਸਦੀ ਦੁਲਹਨ ਸਿਰਫ ਮੌਤ ਹੋਵੇਗੀ ਅਤੇ ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਵਿੱਚ ਜਾ ਸ਼ਾਮਲ ਹੋਏ।

2. ਸਿੰਘ ਨੇ ਸੁਖਦੇਵ ਨਾਲ ਮਿਲ ਕੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਦੀ ਯੋਜਨਾ ਬਣਾਈ ਅਤੇ ਲਾਹੌਰ ਦੇ ਪੁਲਿਸ ਸੁਪਰਡੈਂਟ ਜੇਮਸ ਸਕਾਟ ਨੂੰ ਮਾਰਨ ਦੀ ਸਾਜ਼ਿਸ਼ ਰਚੀ। ਹਾਲਾਂਕਿ ਗਲਤ ਪਛਾਣ ਦੇ ਮਾਮਲੇ ਵਿੱਚ ਜੌਨ ਸਾਂਡਰਸ ਦੇ ਸਹਾਇਕ ਸੁਪਰਡੈਂਟ ਆਫ ਪੁਲਿਸ ਨੂੰ ਗੋਲੀ ਮਾਰ ਦਿੱਤੀ।

3. ਗ੍ਰਿਫਤਾਰ ਤੋਂ ਬਚਨ ਲਈ ਭਗਤ ਸਿੰਘ ਨੇ ਆਪਣੀ ਪਛਾਣ ਬਦਲ ਲਈ ਸੀ ਅਤੇ ਆਪਣੇ ਕੇਸ਼ ਅਤੇ ਦਾੜ੍ਹੀ ਮੁੰਨ ਦਿੱਤੇ ਜਿਸਤੋਂ ਬਾਅਦ ਉਹ ਲਾਹੌਰ ਤੋਂ ਕਲਕੱਤਾ ਭੱਜਣ ਵਿਚ ਕਾਮਯਾਬ ਹੋ ਗਏ।

4. ਬਾਅਦ ਵਿਚ ਉਨ੍ਹਾਂ ਬਟੁਕੇਸ਼ਵਰ ਦੱਤ ਨੇ ਨਾਲ ਰੱਲ ਕੇ ਦਿੱਲੀ ਦੇ ਸੈਂਟਰਲ ਅਸੈਂਬਲੀ ਹਾਲ ਵਿੱਚ ਬੰਬ ਸੁੱਟੇ ਅਤੇ “ਇਨਕਲਾਬ ਜ਼ਿੰਦਾਬਾਦ!” ਦੇ ਨਾਆਰੇ ਲਾਏ। ਉਨ੍ਹਾਂ ਇਸ ਮੌਕੇ 'ਤੇ ਆਪਣੀ ਗ੍ਰਿਫਤਾਰੀ ਦਾ ਵਿਰੋਧ ਨਹੀਂ ਕੀਤਾ।

5. ਆਪਣੇ ਮੁਕੱਦਮੇ ਦੇ ਸਮੇਂ ਉਨ੍ਹਾਂ ਕੋਈ ਬਚਾਅ ਦੀ ਪੇਸ਼ਕਸ਼ ਨਹੀਂ ਕੀਤੀ ਸਗੋਂ ਇਸ ਮੌਕੇ ਦੀ ਵਰਤੋਂ ਭਾਰਤ ਦੀ ਆਜ਼ਾਦੀ ਦੇ ਵਿਚਾਰ ਦਾ ਪ੍ਰਚਾਰ ਕਰਨ ਲਈ ਕੀਤੀ।

6. ਭਗਤ ਸਿੰਘ ਦੀ ਮੌਤ ਦੀ ਸਜ਼ਾ 7 ਅਕਤੂਬਰ 1930 ਨੂੰ ਸੁਣਾਈ ਗਈ ਜਿਸ ਨੂੰ ਉਨ੍ਹਾਂ ਦਲੇਰੀ ਅਤੇ ਮੁਸਕੁਰਾਉਂਦੇ ਹੋਏ ਸੁਣਿਆ।

7. ਜੇਲ੍ਹ ਵਿਚ ਰਹਿਣ ਦੌਰਾਨ ਸਿੰਘ ਨੇ ਵਿਦੇਸ਼ੀ ਮੂਲ ਦੇ ਕੈਦੀਆਂ ਲਈ ਬਿਹਤਰ ਰਵਈਏ ਦੀ ਨੀਤੀ ਦੇ ਖਿਲਾਫ 116 ਦਿਨਾਂ ਦੀਆਂ ਭੁੱਖ ਹੜਤਾਲ ਕੀਤੀ। ਅੱਜ ਵੀ ਲੋਕ ਹੈਰਾਨ ਹਨ ਕਿ ਸਿੰਘ ਅਤੇ ਉਨ੍ਹਾਂ ਦੇ ਸਾਥੀ ਇਨ੍ਹੇ ਦਿਨਾਂ ਤੱਕ ਭੁੱਖੇ ਰਹਿਣ ਤੋਂ ਬਾਅਦ ਜੀਵਿਤ ਕਿਵੇਂ ਬਚੇ।

8. ਭਗਤ ਸਿੰਘ ਨੂੰ 24 ਮਾਰਚ 1931 ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਪਰ ਇਸਨੂੰ 11 ਘੰਟੇ ਅੱਗੇ 23 ਮਾਰਚ 1931 ਨੂੰ ਸ਼ਾਮ 7:30 ਵਜੇ ਲਿਆਂਦਾ ਗਿਆ ਕਿਉਂਕਿ ਭਗਤ ਸਿੰਘ ਦੇ ਸਮਰਥਨ ਵਿਚ ਹਜ਼ਾਰਾਂ ਦੀ ਤਾਦਾਦ ਵਿਚ ਲੋਕ ਲਾਹੌਰ ਸੈਂਟਰਲ ਜੇਲ੍ਹ ਦੇ ਬਾਹਰ ਇਕੱਠਾ ਹੋ ਚੁੱਕੇ ਸਨ।

9. ਕੋਈ ਵੀ ਮੈਜਿਸਟ੍ਰੇਟ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਫਾਂਸੀ ਦੀ ਨਿਗਰਾਨੀ ਕਰਨ ਲਈ ਤਿਆਰ ਨਹੀਂ ਸੀ। ਅਸਲ ਮੌਤ ਦੇ ਵਾਰੰਟਾਂ ਦੀ ਮਿਆਦ ਪੁੱਗਣ ਤੋਂ ਬਾਅਦ ਇਹ ਇੱਕ ਆਨਰੇਰੀ ਜੱਜ ਸੀ ਜਿਸਨੇ ਫਾਂਸੀ 'ਤੇ ਦਸਤਖਤ ਕੀਤੇ ਅਤੇ ਨਿਗਰਾਨੀ ਕੀਤੀ ਸੀ।

10. ਭਗਤ ਸਿੰਘ ਅਸਲ ਵਿਚ ਇੱਕ ਨਾਸਤਕ ਸਨ ਪਰ ਜੇਲ੍ਹ ਵਿਚ ਉੱਘੀ ਸਿੱਖ ਸ਼ਖ਼ਸੀਅਤ ਭਾਈ ਰਣਧੀਰ ਸਿੰਘ ਜੀ ਨਾਲ ਮੁਲਾਕਾਤ ਮਗਰੋਂ ਉਨ੍ਹਾਂ ਵਿਚ ਆਸਤਿਕਤਾ ਦੀ ਜੋਤ ਪ੍ਰਕਾਸ਼ਿਤ ਹੋਈ ਅਤੇ ਉਨ੍ਹਾਂ ਆਤਮਾ ਦੀ ਹੋਂਦ ਨੂੰ ਕਬੂਲਿਆ। ਇਸਦਾ ਵਿਸਥਾਰਤ ਜ਼ਿਕਰ ਭਾਈ ਰਣਧੀਰ ਸਿੰਘ ਜੀ ਦੀ ਸਵੈ-ਜੀਵਨੀ ਵਿਚ ਮਿਲਦਾ ਹੈ।

-PTC News

Related Post