ਸ਼ਹੀਦ ਭਗਤ ਸਿੰਘ ਬਾਰੇ 10 ਜਾਣੇ-ਅਣਜਾਣੇ ਤੱਥ, ਜਿਨ੍ਹਾਂ ਤੋਂ ਤੁਹਾਨੂੰ ਵੀ ਜਾਣੂ ਹੋਣਾ ਚਾਹੀਦਾ
"ਇਨਕਲਾਬ ਜ਼ਿੰਦਾਬਾਦ - ਇਨਕਲਾਬ ਜ਼ਿੰਦਾਬਾਦ" ਦੇ ਨਾਅਰਿਆਂ ਨਾਲ ਬ੍ਰਿਟਿਸ਼ ਸ਼ਾਸਿਤ ਭਾਰਤ ਵਿੱਚ ਉਸ ਵੇਲੇ ਦੇ ਸੁਸਤ ਪੈ ਚੁੱਕੇ ਸੁਤੰਤਰਤਾ ਸੰਘਰਸ਼ ਨੂੰ ਇੱਕ ਨਵੀਂ ਅੱਗ ਨਾਲ ਜਗਾਉਣ ਦਾ ਸਿਹਰਾ ਜਾਂਦਾ ਹੈ ਸ਼ਹੀਦ ਭਗਤ ਸਿੰਘ ਨੂੰ, ਜਿਨ੍ਹਾਂ ਆਪਣਾ ਛੋਟਾ ਜਿਹਾ ਜੀਵਨ ਇਨਕਲਾਬ ਦੀ ਮਸ਼ਾਲ ਨੂੰ ਜਗਾਉਣ ਲਈ ਕੁਰਬਾਨ ਕਰ ਦਿੱਤਾ। ਮਹਿਜ਼ 23 ਸਾਲ ਦੀ ਉਮਰ ਵਿੱਚ ਉਹ ਇੱਕ ਮਹਾਨ ਉਦਾਹਰਣ ਬਣ ਉੱਭਰੇ ਅਤੇ ਬ੍ਰਿਟਿਸ਼ ਸ਼ਾਸਨ ਦੇ ਪ੍ਰਤੀ ਆਪਣੇ ਸਪੱਸ਼ਟ ਵਿਰੋਧ ਲਈ ਉਨ੍ਹਾਂ ਨੂੰ ਦੇਸ਼ ਦਾ ਪੁੱਤਰ ਕਰਾਰ ਦਿੱਤਾ ਗਿਆ ਸੀ। 27 ਸਤੰਬਰ 1907 ਨੂੰ ਪੱਛਮੀ ਪੰਜਾਬ ਅਜੋਕੇ ਪਾਕਿਸਤਾਨ ਦੇ ਲਾਇਲਪੁਰ ਜ਼ਿਲੇ ਦੇ ਪਿੰਡ ਬੰਗਾ ਵਿੱਚ ਜਨਮੇ, ਭਗਤ ਸਿੰਘ ਦਿਲੋਂ ਇੱਕ ਦੇਸ਼ਭਗਤ ਸਨ ਜਿਨ੍ਹਾਂ ਹਮੇਸ਼ਾ ਇੱਕ ਸੁਤੰਤਰ ਰਾਸ਼ਟਰ ਵਜੋਂ ਭਾਰਤ ਦਾ ਸੁਪਨਾ ਦੇਖਿਆ ਸੀ। ਆਓ ਭਗਤ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਉਨ੍ਹਾਂ ਬਾਰੇ 10 ਘੱਟ ਜਾਣੇ-ਪਛਾਣੇ ਤੱਥਾਂ 'ਤੇ ਇੱਕ ਨਜ਼ਰ ਮਾਰਦੇ ਹਾਂ।