ਚਾਈਨੀਜ਼ ਵਾਇਰਸ ਕਾਰਨ ਇਸ ਪਿੰਡ ਦੀ 100 ਏਕੜ ਫ਼ਸਲ ਤਬਾਹ

By  Jasmeet Singh September 22nd 2022 10:04 AM -- Updated: September 22nd 2022 10:06 AM

ਪਟਿਆਲਾ (ਘਨੌਰ), 22 ਸਤੰਬਰ: ਕੋਰੋਨਾ ਮਹਾਂਮਾਰੀ ਕਾਰਨ ਜਿੱਥੇ ਪੂਰੇ ਭਾਰਤ ਵਿੱਚ ਲੋਕਾਂ ਨੂੰ ਲੰਬੇ ਸਮੇਂ ਤੱਕ ਤਾਲਾਬੰਦੀ ਦੀ ਸਥਿਤੀ ਦਾ ਸਾਹਮਣਾ ਕਰਨਾ ਪਿਆ।ਫ਼ਿਲਹਾਲ ਕੋਰੋਨਾ ਦਾ ਪ੍ਰਭਾਵ ਕਾਫ਼ੀ ਹੱਦ ਤੱਕ ਘੱਟ ਚੁੱਕਿਆ ਤੇ ਲਗਭਗ ਮੁੱਕਣ ਦੇ ਕੋਨੇ ਹੈ ਪਰ ਫਿਰ ਵੀ ਹੋਰ ਹੋਰ ਭਿਆਨਕ ਵਾਇਰਸ ਦੇ ਹਮਲੇ ਲਗਾਤਾਰ ਜਾਰੀ ਹਨ। ਭਾਵੇਂ ਫਿਰ ਉਹ ਬੱਚਿਆਂ 'ਚ 'ਹੈਂਡ ਫੁੱਟ ਮਾਉਥ' ਬਿਮਾਰੀ ਹੋਵੇ ਜਾਂ ਗਊਆਂ 'ਚ ਲੰਪੀ ਚਮੜੀ ਰੋਗ ਹੋਵੇ ਅਤੇ ਹੁਣ ਤਾਜ਼ਾ ਮਾਮਲਾ ਘਨੌਰ ਦੇ ਪਿੰਡ ਘੁਮਾਣਾ ਤੋਂ ਸਾਹਮਣੇ ਆਇਆ ਹੈ। ਜਿੱਥੇ ਪਿੰਡ ਦੀ 100 ਏਕੜ ਝੋਨੇ ਦੀ ਫ਼ਸਲ 'ਚਾਈਨੀਜ਼ ਵਾਇਰਸ' ਦੇ ਹਮਲੇ ਕਾਰਨ ਤਬਾਹ ਹੋ ਗਈ ਹੈ। ਇਸ ਮੌਕੇ 'ਤੇ ਗੱਲਬਾਤ ਕਰਦਿਆਂ ਪਿੰਡ ਦੇ ਕਿਸਾਨਾਂ ਨੇ ਦੱਸਿਆ ਕਿ ਇਹ ਚੀਨੀ ਵਾਇਰਸ ਜਾਂ ਚਾਈਨੀਜ਼ ਵਾਇਰਸ ਨੇ ਉਨ੍ਹਾਂ ਦੀ ਝੋਨੇ ਦੀ ਫ਼ਸਲ ਬਰਬਾਦ ਕਰ ਕੇ ਰੱਖ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਣਕ ਦੇ ਸੀਜ਼ਨ ਦੌਰਾਨ ਕਣਕ ਦਾ ਝਾੜ ਘੱਟ ਨਿਕਲਣ ਕਾਰਨ ਕਿਸਾਨਾਂ ਨੂੰ ਕਾਫ਼ੀ ਨੁਕਸਾਨ ਹੋਇਆ ਹੈ ਅਤੇ ਹੁਣ ਝੋਨੇ ਦੀ ਫ਼ਸਲ 'ਤੇ ਇਸ ਨਵੇਂ ਵਾਇਰਸ ਦੇ ਹਮਲੇ ਕਾਰਨ ਸਾਰੀ ਫ਼ਸਲ ਤਬਾਹ ਹੋ ਗਈ ਹੈ। ਕਿਸਾਨਾਂ ਦਾ ਕਹਿਣਾ ਕਿ ਇਸ ਵਾਇਰਸ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਤਾਂ ਜੋ ਹੋਰ ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਨਾ ਹੋਣ ਅਤੇ ਜਿਨ੍ਹਾਂ ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਹੋ ਗਈਆਂ ਹਨ, ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਆਪਣੇ ਪਰਿਵਾਰ ਦਾ ਪੇਟ ਪਾਲ ਸਕਣ। ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਉਨ੍ਹਾਂ ਨੇ ਠੇਕੇ 'ਤੇ ਜ਼ਮੀਨ 'ਤੇ ਝੋਨਾ ਬੀਜਿਆ ਸੀ ਪਰ ਇਸ ਵਾਇਰਸ ਨੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਬੀਜ 131 'ਤੇ ਆਪਣਾ ਅਸਰ ਦਿਖਾਇਆ ਹੈ। ਇਹ ਵੀ ਪੜ੍ਹੋ: ਸਰਕਾਰ ਦੇ ਦਬਾਅ ਹੇਠ ਪੁਲਿਸ ਨੇ ਆਪਣੇ ਹੀ ਡੀਸੀਪੀ ਖ਼ਿਲਾਫ਼ ਕੀਤਾ ਮਾਮਲਾ ਦਰਜ ? ਜਿਸ ਨਾਲ ਪਿੰਡ ਘੁਮਣਾ ਦੀ 100 ਏਕੜ ਤੋਂ ਵੱਧ ਫ਼ਸਲ ਤਬਾਹ ਹੋ ਗਈ ਹੈ। ਉਨ੍ਹਾਂ ਕਿਹਾ ਕੀ ਕਿਸਾਨਾਂ ਨੇ ਠੇਕੇ 'ਤੇ ਝੋਨੇ ਦੀ ਫ਼ਸਲ ਬੀਜੀ ਸੀ ਅਤੇ ਜੀਰੀ ਦੇ ਬੀਜ 131 'ਤੇ ਚੀਨੀ ਵਾਇਰਸ ਦੇ ਅਟੈਕ ਨਾਲ ਕਿਸਾਨਾਂ ਦੀ ਫ਼ਸਲ ਪੂਰੀ ਤਰ੍ਹਾਂ ਖ਼ਤਮ ਹੋ ਗਈ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਨੂੰ ਗਿਰਦਾਵਰੀ ਕਰਵਾ ਕੇ ਜਲਦੀ ਹੀ ਉਚਿੱਤ ਮੁਆਵਜ਼ਾ ਦਿੱਤਾ ਜਾਵੇ। - ਰਿਪੋਰਟਰ ਗਗਨਦੀਪ ਸਿੰਘ ਅਹੂਜਾ ਦੇ ਸਹਿਯੋਗ ਨਾਲ -PTC News

Related Post