103 ਸਾਲਾ ਬੇਬੇ ਬਣੀ ਕੋਰੋਨਾ ਵੈਕਸੀਨ ਲਗਵਾਉਣ ਵਾਲੀ ਭਾਰਤ ਦੀ ਸਭ ਤੋਂ ਬਜ਼ੁਰਗ ਔਰਤ

By  Shanker Badra March 10th 2021 04:05 PM -- Updated: March 10th 2021 04:12 PM

ਬੈਂਗਲੁਰੂ : ਦੇਸ਼ ਭਰ 'ਚ ਕੋਰੋਨਾ ਵੈਕਸੀਨ ਦਾ ਦੂਜਾ ਪੜਾਅ ਚੱਲ ਰਿਹਾ ਹੈ। ਇਸ ਦੌਰਾਨ ਆਮ ਲੋਕਾਂ ਅਤੇ ਬਜ਼ੁਰਗਾਂ ਨੂੰ ਕੋਰੋਨਾ ਟੀਕਾ ਲਗਾਇਆ ਜਾ ਰਿਹਾ ਹੈ। ਇਸ ਲੜੀ ਵਿਚ ਮੰਗਲਵਾਰ ਨੂੰ ਬੈਂਗਲੁਰੂ 'ਚ 103 ਸਾਲ ਦੀ ਇੱਕ ਬਜ਼ੁਰਗ ਔਰਤ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਗਈ ਹੈ।

ਪੜ੍ਹੋ ਹੋਰ ਖ਼ਬਰਾਂ : ਹਿਮਾਚਲ ਪ੍ਰਦੇਸ਼ : ਡੂੰਘੀ ਖੱਡ 'ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 8 ਲੋਕਾਂ ਦੀ ਮੌਤ

103-Year-Old Becomes Oldest Woman In India To Get Covid Vaccine 103 ਸਾਲਾ ਬੇਬੇ ਬਣੀ ਕੋਰੋਨਾ ਵੈਕਸੀਨ ਲਗਵਾਉਣ ਵਾਲੀ ਭਾਰਤ ਦੀ ਸਭ ਤੋਂ ਬਜ਼ੁਰਗ ਔਰਤ

ਜੇ. ਕਾਮੇਸ਼ਵਰੀਨਾਮ ਦੀ ਇਹ ਬਜ਼ੁਰਗ ਔਰਤ ਕੋਰੋਨਾ ਵੈਕਸੀਨ ਲੈਣ ਵਾਲੀ ਭਾਰਤ ਦੀ ਸਭ ਤੋਂ ਬਜ਼ੁਰਗ ਔਰਤ ਬਣ ਗਈ ਹੈ। ਦੂਜੇ ਪਾਸੇ ਸਿਹਤ ਮੰਤਰਾਲਾ ਦੁਆਰਾ ਜਾਰੀ ਅੰਕੜਿਆਂ ਮੁਤਾਬਕ ਭਾਰਤ ਵਿਚ ਹੁਣ ਤੱਕ ਦੋ ਕਰੋੜ 43 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਿਆ ਹੈ।

103-Year-Old Becomes Oldest Woman In India To Get Covid Vaccine 103 ਸਾਲਾ ਬੇਬੇ ਬਣੀ ਕੋਰੋਨਾ ਵੈਕਸੀਨ ਲਗਵਾਉਣ ਵਾਲੀ ਭਾਰਤ ਦੀ ਸਭ ਤੋਂ ਬਜ਼ੁਰਗ ਔਰਤ

ਕੇਂਦਰ ਸਰਕਾਰ ਸੂਬਿਆਂ ਵਿਚ ਕੋਵਿਡ-19 ਟੀਕਾਕਰਨ ਅਭਿਆਨ ਨੂੰ ਤੇਜ਼ ਕਰ ਰਹੀ ਹੈ। ਉਸ ਨੇ ਇਕ ਮਾਰਚ ਤੋਂ ਟੀਕਾਕਰਨ ਦੇ ਅਗਲੇ ਪੜਾਅ ਦੀ ਸ਼ੁਰੂਆਤ ਕੀਤੀ ਸੀ। ਇਸ ਪੜਾਅ ਵਿਚ 60 ਸਾਲ ਤੋਂ ਜ਼ਿਆਦਾ ਉਮਰ ਦੇ ਲੋਕ ਤੇ ਗੰਭੀਰ ਰੋਗ ਨਾਲ ਗ੍ਰਸਤ 45 ਸਾਲ ਤੋਂ ਜ਼ਿਆਦਾ ਉਮਰ ਵਾਲੇ ਲੋਕਾਂ ਨੂੰ ਕੋਵਿਡ ਵੈਕਸੀਨ ਦੀ ਖੁਰਾਕ ਦਿੱਤੀ ਜਾ ਰਹੀ ਹੈ।

103-Year-Old Becomes Oldest Woman In India To Get Covid Vaccine 103 ਸਾਲਾ ਬੇਬੇ ਬਣੀ ਕੋਰੋਨਾ ਵੈਕਸੀਨ ਲਗਵਾਉਣ ਵਾਲੀ ਭਾਰਤ ਦੀ ਸਭ ਤੋਂ ਬਜ਼ੁਰਗ ਔਰਤ

ਮੰਗਲਵਾਰ ਨੂੰ ਜਾਰੀ ਕੀਤੇ ਗਏ ਅੰਕੜੀਆਂ ਮੁਤਾਬਕ ਦੇਸ਼ ਵਿਚ ਹੁਣ ਤੱਕ ਜਿੰਨੇ ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ, ਉਨ੍ਹਾਂ ਵਿਚ 71 ਲੱਖ 13 ਹਜ਼ਾਰ 801 ਹੈਲਥਕੇਅਰ ਵਰਕਰਸ ਅਜਿਹੇ ਹਨ, ਜਿਨ੍ਹਾਂ ਨੇ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਲਈ ਹੈ ਅਤੇ 38 ਲੱਖ 51 ਹਜ਼ਾਰ 808 ਹੈਲਥਕੇਅਰ ਵਰਕਰਾਂ ਨੇ ਕੋਰੋਨਾ ਵੈਕਸੀਨ ਦੀ ਦੂਜੀ ਖੁਰਾਕ ਲਈ ਹੈ।

103-Year-Old Becomes Oldest Woman In India To Get Covid Vaccine 103 ਸਾਲਾ ਬੇਬੇ ਬਣੀ ਕੋਰੋਨਾ ਵੈਕਸੀਨ ਲਗਵਾਉਣ ਵਾਲੀ ਭਾਰਤ ਦੀ ਸਭ ਤੋਂ ਬਜ਼ੁਰਗ ਔਰਤ

ਪੜ੍ਹੋ ਹੋਰ ਖ਼ਬਰਾਂ : ਬਿਕਰਮ ਸਿੰਘ ਮਜੀਠੀਆ ਨੇ ਆਂਗਣਵਾੜੀ ਮੁਲਾਜ਼ਮਾਂ ਨਾਲ ਕੀਤੀ ਬਦਸਲੂਕੀ ਦਾ ਮੁੱਦਾ ਵਿਧਾਨ ਸਭਾ 'ਚ ਚੁੱਕਿਆ

ਉਥੇ ਹੀ 45 ਸਾਲ ਤੋਂ ਜ਼ਿਆਦਾ ਉਮਰ ਗੰਭੀਰ ਰੋਗਾਂ ਨਾਲ ਗ੍ਰਸਤ ਅੱਠ ਲੱਖ ਤੋਂ ਜ਼ਿਆਦਾ ਲੋਕਾਂ ਅਤੇ 60 ਸਾਲ ਤੋਂ ਜ਼ਿਆਦਾ ਉਮਰ ਦੇ 49 ਲੱਖ 25 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਗਈ ਹੈ। ਹਾਲਾਂਕਿ ਟੀਕਾਕਰਨ ਦੇ ਬਾਵਜੂਦ ਦੇਸ਼ ਵਿਚ ਇਨਫੈਕਸ਼ਨ ਦੇ ਮਾਮਲੇ ਇਕ ਵਾਰ ਫਿਰ ਤੇਜ਼ੀ ਨਾਲ ਵਧਣ ਲੱਗੇ ਹਨ।

-PTCNews

Related Post