ਸਿੱਧੂ ਮੂਸੇਵਾਲਾ ਦੀ ਛਾਤੀ 'ਚ ਗੋਲੀਆਂ ਦੀ ਬੁਛਾੜ ਕਰਨ ਵਾਲਾ ਅੰਕਿਤ ਦਸਵੀਂ ਫੇਲ, ਮੋਬਾਈਲ ਚੋਰੀ ਤੋਂ ਕੀਤੀ ਸੀ ਸ਼ੁਰੂਆਤ

By  Jasmeet Singh July 4th 2022 06:02 PM -- Updated: July 4th 2022 06:48 PM

ਜੈਦੀਪ ਰਾਠੀ, (ਨਵੀਂ ਦਿੱਲੀ, 4 ਜੁਲਾਈ): ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਪੁਲਿਸ ਲਗਾਤਾਰ ਗ੍ਰਿਫਤਾਰੀਆਂ ਕਰ ਰਹੀ ਹੈ। ਅੱਜ ਸੋਨੀਪਤ ਦੇ ਸੇਰਸਾ ਪਿੰਡ ਦੇ ਰਹਿਣ ਵਾਲੇ ਅੰਕਿਤ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਕਸ਼ਮੀਰੀ ਗੇਟ ਤੋਂ ਗ੍ਰਿਫਤਾਰ ਕੀਤਾ ਹੈ। ਇਹ ਵੀ ਪੜ੍ਹੋ: ਬਰਗਾੜੀ ਬੇਅਦਬੀ ਮਾਮਲੇ 'ਚ ਸਿਆਸਤ ਕਰਨ ਵਾਲੇ ਸੰਗਤ ਕੋਲੋਂ ਮੁਆਫੀ ਮੰਗਣ : ਬਲਵਿੰਦਰ ਸਿੰਘ ਭੂੰਦੜ ਅੰਕਿਤ ਬਾਰੇ ਹੁਣ ਤੱਕ ਜੋ ਵੀ ਜਾਣਕਾਰੀ ਮਿਲੀ ਹੈ ਉਸ ਨੂੰ ਸਣ ਪੁਲਿਸ ਵੀ ਹੈਰਾਨ ਹੈ, ਉਹ 10ਵੀਂ ਜਮਾਤ ਫ਼ੇਲ੍ਹ ਹੈ ਅਤੇ ਸ਼ੁਰੂ ਤੋਂ ਹੀ ਉਹ ਪੜਾਈ ਵਿੱਚ ਨਾਲਾਇਕ ਰਿਹਾ। ਪੁਲਿਸ ਮੁਤਾਬਿਕ ਅੰਕਿਤ ਦਾ ਇਹ ਪਹਿਲਾ ਕਤਲ ਸੀ। ਉਸ ਨੇ ਦੋਵਾਂ ਹੱਥਾਂ ਨਾਲ ਮੂਸੇਵਾਲਾ 'ਤੇ ਗੋਲੀਆਂ ਚਲਾਈਆਂ। ਅੰਕਿਤ ਰਾਜਸਥਾਨ ਵਿੱਚ ਕਤਲ ਦੀ ਕੋਸ਼ਿਸ਼ ਦੇ ਦੋ ਹੋਰ ਘਿਣਾਉਣੇ ਮਾਮਲਿਆਂ ਵਿੱਚ ਵੀ ਸ਼ਾਮਲ ਸੀ, ਪਰ ਇਹ ਉਸ ਨੇ ਪਹਿਲੀ ਵਾਰ ਕਤਲ ਕੀਤਾ। ਉਹ ਪਰਿਵਾਰ 'ਚ ਸਭ ਤੋਂ ਛੋਟਾ ਹੈ ਅਤੇ ਉਸ ਦੀਆਂ ਚਾਰ ਭੈਣਾਂ ਅਤੇ ਇੱਕ ਭਰਾ ਵੀ ਹੈ। ਪਰਿਵਾਰ ਦੇ ਕਾਫ਼ੀ ਸਮਝਾਉਣ 'ਤੇ ਵੀ ਅੰਕਿਤ ਸਹੀ ਰਾਹ ਤੇ ਨਹੀਂ ਚੱਲਿਆ ਅਤੇ ਪਿਛਲੇ 3 ਮਹੀਨਿਆਂ ਤੋਂ ਤਾਂ ਉਸ ਨੇ ਘਰੇ ਇੱਕ ਗੇੜਾ ਵੀ ਮਾਰਨ ਦੀ ਗ਼ਨੀਮਤ ਨਹੀਂ ਕੀਤੀ ਤਾਂ ਜੋ ਉਹ ਵੇਖ ਸਕੇ ਕਿ ਘਰ ਦੇ ਸਾਰੇ ਕਿਵੇਂ ਹਨ। ਅੰਕਿਤ ਬਾਰੇ ਮਿਲੀ ਜਾਣਕਾਰੀ ਅਨੁਸਾਰ ਅੰਕਿਤ ਦੀ ਉਮਰ 18 ਸਾਲ ਹੈ ਅਤੇ ਉਸ ਨੇ ਛੋਟੀ ਉਮਰ 'ਚ ਹੀ ਜੁਰਮ ਦੀ ਦੁਨੀਆ 'ਚ ਪੈਰ ਧਰ ਲਿਆ ਸੀ। 10ਵੀਂ ਜਮਾਤ 'ਚ ਫੇਲ ਹੋਣ ਤੋਂ ਬਾਅਦ ਉਸ ਨੇ ਫ਼ੈਕਟਰੀ 'ਚ ਵੀ ਕੰਮ ਕੀਤਾ ਪਰ ਬਾਅਦ ਵਿਚ ਛੱਡ ਦਿੱਤਾ। ਇਸ ਦੌਰਾਨ ਹੀ ਉਹ ਆਪਣੀ ਮਾਸੀ ਦੇ ਘਰ ਚਲਾ ਗਿਆ। ਉੱਥੇ ਹੀ ਉਸ ਨੇ ਮੋਬਾਈਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਜੁਰਮ ਦੀ ਦੁਨੀਆ 'ਚ ਪੈਰ ਰੱਖ ਲਿਆ ਸੀ ਅਤੇ ਉਸ ਤੋਂ ਬਾਅਦ ਅੰਕਿਤ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਲਗਾਤਾਰ ਗੈਂਗ ਤੋਂ ਬਾਅਦ ਗੈਂਗ ਜੋੜ ਕੇ ਵਾਰਦਾਤਾਂ ਨੂੰ ਅੰਜਾਮ ਦਿੰਦਾ ਰਿਹਾ। ਅੰਕਿਤ ਮੂਸੇਵਾਲਾ ਦੇ ਕਤਲ ਤੋਂ ਬਾਅਦ ਦੋਸ਼ੀ ਪ੍ਰਿਅਵਰਤ ਸਿਪਾਹੀ ਨਾਲ ਕਾਰ 'ਚ ਸਵਾਰ ਸੀ। ਪੁਲਿਸ ਮੁਤਾਬਿਕ ਦੋਵੇਂ 7 ਜੂਨ ਨੂੰ ਗੁਜਰਾਤ ਦੇ ਕੱਛ 'ਚ ਲੁਕੇ ਹੋਏ ਸਨ। ਇਹ ਵੀ ਪੜ੍ਹੋ: ਪੰਜਾਬ ਨੂੰ ਮਿਲੇ ਨਵੇਂ ਪੰਜ ਮੰਤਰੀ, ਰਾਜਪਾਲ ਬਨਵਾਰੀ ਲਾਲ ਨੇ ਹਲਫ ਦਿਵਾਇਆ ਦਿਲੀ ਪੁਲਿਸ ਨੇ ਅੰਕਿਤ ਅਤੇ ਇੱਕ ਹੋਰ ਆਰੋਪੀ ਕੋਲੋਂ 9 ਐਮਐਮ ਬੋਰ ਦਾ ਇੱਕ ਪਿਸਤੌਲ, 10 ਕਾਰਤੂਸ, 2.30 ਐਮਐਮ ਬੋਰ ਦਾ ਇੱਕ ਪਿਸਤੌਲ, 9 ਕਾਰਤੂਸ ਬਰਾਮਦ ਕੀਤੇ। ਇਸ ਤੋਂ ਇਲਾਵਾ ਪੁਲਿਸ ਨੂੰ ਪੰਜਾਬ ਪੁਲਿਸ ਦੀਆਂ ਤਿੰਨ ਵਰਦੀਆਂ, ਇੱਕ ਡੋਂਗਲ ਅਤੇ ਸਿਮ ਵਾਲੇ ਦੋ ਮੋਬਾਈਲ ਹੈਂਡਸੈੱਟ ਵੀ ਬਰਾਮਦ ਹੋਏ ਹਨ। -PTC News

Related Post