11 ਮਹੀਨੇ ਦੀ ਬਾਲੜੀ ਨਾਲ ਲਗਾਤਾਰ 2 ਘੰਟੇ ਕੀਤਾ ਜਬਰ ਜਿਨਾਹ

By  Joshi October 5th 2017 05:12 PM

11 ਮਹੀਨੇ ਦੀ ਬਾਲੜੀ ਨਾਲ ਲਗਾਤਾਰ ੨ ਘੰਟੇ ਕੀਤਾ ਜਬਰ ਜਿਨਾਹ, ਫਿਰ ਸੁਟਿਆ ਝਾੜੀਆਂ 'ਚ ਦਿੱਲੀ, ਭਾਰਤ ਦੀ ਰਾਜਧਾਨੀ ਜੋ ਕਿ ਬਲਾਤਕਾਰ ਦੀ ਰਾਜਧਾਨੀ ਬਣਦਾ ਜਾ ਰਿਹਾ ਹੈ, ਇੱਕ ਵਾਰ ਫਿਰ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਦੀ ਗਵਾਹ ਬਣੀ ਹੈ। 11 month old raped by construction worker in Delhiਇਸ ਘਟਨਾ 'ਚ ਇੱਕ ੩੬ ਸਾਲਾ ਕਾਮੇ ਮਜਦੂਰ ਨੇ ਇੱਕ ੧੧ ਮਹੀਨੇ ਦੀ ਬੱਚੀ ਨਾਲ ਜਬਰ ਜਿਨਾਹ ਕਰ ਉਸਨੂੰ ਝਾੜੀਆਂ 'ਚ ਸੁੱਟ ਦਿੱਤਾ ਹੈ। ਬੱਚੀ ਆਪਣੀ ਮਾਂ ਨਾਲ ਸੌਂ ਰਹੀ ਸੀ ਜਦੋਂ ਕਾਮਾ ਉਸਨੂੰ ਚੁੱਕ ਕੇ ਲੈ ਗਿਆ। ਬੱਚੀ ਨੂੰ ਆਪਣੇ ਨਾਲ ਨਾ ਦੇਖ ਕੇ ਮਾਂ ਨੇ ਤਕਰੀਬਨ ੧੧ ਵਜੇ ਅਧਿਕਾਰੀਆਂ ਨੂੰ ਸੂਚਿਤ ਕੀਤਾ। ਥੋੜ੍ਹੀ ਦੇਰ ਬਾਅਦ ਲੋਕਲ ਪੁਲਿਸ ਵੱਲੋਂ ਬੱਚੀ ਨੂੰ ਲੱਭ ਲਿਆ ਗਿਆ ਪਰ ਬੇਹੋਸ਼ੀ ਦੀ ਹਾਲਤ 'ਚ ਹੋਣ ਕਾਰਨ ਬੱਚੀ ਨੂੰ ਦੀਨ ਦਿਆਲ ਉਪਾਧਿਆਏ ਹਸਪਤਾਲ ਦੇ ਆਈ.ਸੀ.ਯੂ 'ਚ ਲਿਜਾਇਆ ਗਿਆ। "ਲੜਕੀ ਦੇ ਬੇਤਹਾਸ਼ਾ ਖੂਨ ਵਹਿ ਰਿਹਾ ਸੀ"। ਡਾਕਟਰਾਂ ਨੇ ਦੱਸਿਆ। ਪੁਲਿਸ ਨੂੰ ਘਟਨਾ ਸਥਲ 'ਤੇ ਕਾਮੇ ਦਾ ਫੋਨ ਮਿਲਣ 'ਤੇ ਉਹਨਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਅਤੇ ਕਾਮੇ ਨੂੰ ਟਰੇਸ ਕੀਤਾ। ਦੋਸ਼ੀ ਨੇ ਆਪਣਾ ਗੁਨਾਹ ਕਬੂਲ ਲਿਆ ਹੈ। ਦੋਸ਼ੀ ਅਨੁਸਾਰ, ਉਹ ਬੱਚੀ ਨੂੰ ਚੁੱਕ ਕੇ ਝਾੜੀਆਂ 'ਚ ਲੈ ਗਿਆ ਜਿੱਥੇ ਉਸਨੇ ਬੱਚੀ ਨਾਲ ੨ ਘੰਟੇ ਤੱਕ ਬਲਾਤਕਾਰ ਕੀਤਾ ਪਰ ਬੱਚੀ ਦੇ ਬੇਹੋਸ਼ ਹੋ ਜਾਣ 'ਤੇ ਉਸਨੂੰ ਲੱਗਿਆ ਕਿ ਸ਼ਾਇਦ ਉਸਦੀ ਮੌਤ ਹੋ ਗਈ ਹੈ, ਜਿਸ ਕਾਰਨ ਉਹ ਡਰ ਕੇ ਉਸਨੂੰ ਝਾੜੀਆਂ 'ਚ ਹੀ ਸੁੱਟ ਆਇਆ ਅਤੇ ਆਪ ਵਾਪਿਸ ਆ ਗਿਆ। —PTC News

Related Post