Sat, Jul 27, 2024
Whatsapp

BJP ਨੇ ਪੰਜਾਬ ਲਈ ਜਾਰੀ ਕੀਤੀ 40 ਸਟਾਰ ਪ੍ਰਚਾਰਕਾਂ ਦੀ ਸੂਚੀ, PM ਮੋਦੀ ਸਮੇਤ ਇਹ ਸ਼ਖਸੀਅਤਾਂ ਕਰਨਗੀਆਂ ਪ੍ਰਚਾਰ

Lok Sabha Election 2024: ਸੂਚੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਗ੍ਰਹਿਮੰਤਰੀ ਅਮਿਤ ਸ਼ਾਹ ਸਮੇਤ ਕੇਂਦਰੀ ਮੰਤਰੀ, ਕੌਮੀ ਪ੍ਰਧਾਨ ਨੱਡਾ, ਸੂਬਾ ਪ੍ਰਧਾਨ ਜਾਖੜ, ਹੇਮਾ ਮਾਲਿਨੀ ਤੇ ਪ੍ਰੀਤੂ ਸਪਰੂ ਵੀ ਸ਼ਾਮਲ ਹਨ।

Reported by:  PTC News Desk  Edited by:  KRISHAN KUMAR SHARMA -- May 13th 2024 09:31 PM
BJP ਨੇ ਪੰਜਾਬ ਲਈ ਜਾਰੀ ਕੀਤੀ 40 ਸਟਾਰ ਪ੍ਰਚਾਰਕਾਂ ਦੀ ਸੂਚੀ, PM ਮੋਦੀ ਸਮੇਤ ਇਹ ਸ਼ਖਸੀਅਤਾਂ ਕਰਨਗੀਆਂ ਪ੍ਰਚਾਰ

BJP ਨੇ ਪੰਜਾਬ ਲਈ ਜਾਰੀ ਕੀਤੀ 40 ਸਟਾਰ ਪ੍ਰਚਾਰਕਾਂ ਦੀ ਸੂਚੀ, PM ਮੋਦੀ ਸਮੇਤ ਇਹ ਸ਼ਖਸੀਅਤਾਂ ਕਰਨਗੀਆਂ ਪ੍ਰਚਾਰ

ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਵਿੱਚ ਪਾਰਟੀ ਦੇ ਪ੍ਰਚਾਰ ਲਈ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਦਾ ਐਲਾਨ ਕਰ ਦਿੱਤਾ ਹੈ। ਸੂਚੀ ਵਿੱਚ 40 ਸਟਾਰ ਪ੍ਰਚਾਰਕਾਂ ਦਾ ਨਾਂਅ ਤੈਅ ਕੀਤਾ ਗਿਆ ਹੈ। ਸੂਚੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਗ੍ਰਹਿਮੰਤਰੀ ਅਮਿਤ ਸ਼ਾਹ ਸਮੇਤ ਕੇਂਦਰੀ ਮੰਤਰੀ, ਕੌਮੀ ਪ੍ਰਧਾਨ ਨੱਡਾ, ਸੂਬਾ ਪ੍ਰਧਾਨ ਜਾਖੜ, ਹੇਮਾ ਮਾਲਿਨੀ ਤੇ ਪ੍ਰੀਤੂ ਸਪਰੂ ਵੀ ਸ਼ਾਮਲ ਹਨ।

ਸਟਾਰ ਪ੍ਰਚਾਰਕਾਂ 'ਚ ‌ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਦੇ ਕੌਮੀ ਪ੍ਰਧਾਨ ਜਗਤ ਪ੍ਰਸ਼ਾਦ ਨੱਢਾ, ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ, ਯੂਪੀ ਦੇ ਮੁੱਖ ਮੰਤਰੀ ਜੋਗੀ ਅਦਿਤਨਾਥ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਸੁਧਾਨ ਸਿੰਘ, ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਗ, ਭਾਜਪਾ ਭਾਜਪਾ ਦੀ ਕੌਮੀ ਆਗੂ ਸਮ੍ਰਿਤੀ ਇਰਾਨੀ, ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ, ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਤੇ ਅਰਜੁਨ ਰਾਮ ਮੇਘਵਾਲ ਵੀ ਸ਼ਾਮਲ ਹਨ। 



ਇਸਤੋਂ ਇਲਾਵਾ ਡਾ. ਜਤਿੰਦਰ ਸਿੰਘ, ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਭਾਜਪਾ ਮਾਮਲਿਆਂ ਦੇ ਇੰਚਾਰਜ ਵਿਜੇ ਰੁਪਾਨੀ, ਡਾ. ਨਰਿੰਦਰ ਸਿੰਘ ਰੈਣਾ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ, ਮਨੋਰੰਜਨ ਕਾਲੀਆ, ਬਾਲੀਵੁੱਡ ਅਦਾਕਾਰਾ ਤੇ ਮੌਜੂਦਾ ਐਮਪੀ ਹੇਮਾ ਮਾਲਿਨੀ, ਚਰਨਜੀਤ ਸਿੰਘ ਅਟਵਾਲ, ਅਸ਼ਵਨੀ ਸ਼ਰਮਾ, ਅਵਿਨਾਸ਼ ਰਾਏ ਖੰਨਾ, ਹਰਜੀਤ ਸਿੰਘ ਗਰੇਵਾਲ, ਮਨਜਿੰਦਰ ਸਿੰਘ ਸਿਰਸਾ, ਮਨੋਜ ਤਿਵਾੜੀ, ਸ਼ਵੇਤ ਮਲਿਕ, ਕੇਵਲ ਸਿੰਘ ਢਿੱਲੋ, ਵਿਜੇ ਸਾਂਪਲਾ, ਜੰਗੀ ਲਾਲ ਮਹਾਜਨ, ਮਨਪ੍ਰੀਤ ਸਿੰਘ ਬਾਦਲ, ਫਤਿਹਜੰਗ ਸਿੰਘ ਬਾਜਵਾ, ਅਸ਼ਵਨੀ ਸੇਖੜੀ, ਰਵੀ ਕਿਸ਼ਨ, ਦਿਨੇਸ਼ ਲਾਲ ਯਾਦਵ (ਨਿਰਾਹੂਆ), ਪੰਜਾਬੀ ਫਿਲਮ ਅਦਾਕਾਰ ਤੇ ਭਾਜਪਾ ਆਗੂ ‌ਪ੍ਰੀਤੀ ਸਪਰੂ ਤੇ ਭਾਜਪਾ ਦੀ ਆਗੂ ਸ਼੍ਰੀਨਿਵਾਸਲੁ‌ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ।

- PTC NEWS

Top News view more...

Latest News view more...

PTC NETWORK