Sat, Jul 27, 2024
Whatsapp

ਚੰਨੀ ਵਾਇਰਲ ਵੀਡੀਓ ਮਾਮਲਾ; ਕਾਂਗਰਸ ਨੇ ਦੱਸਿਆ ਸਾਜਿਸ਼, ਵਿਕਰਮਜੀਤ ਚੌਧਰੀ ਸਮੇਤ ਰਿੰਕੂ ਤੇ ਟੀਨੂੰ ਖਿਲਾਫ਼ ਦਿੱਤੀ ਸ਼ਿਕਾਇਤ

ਕਾਂਗਰਸ ਦੇ ਨਕੋਦਰ ਤੋਂ ਹਲਕਾ ਇੰਚਾਰਜ ਡਾ. ਨਵਜੋਤ ਦਹੀਆ ਨੇ ਹੁਣ ਇਸ ਮਾਮਲੇ 'ਚ ਕਮਿਸ਼ਨਰ ਜਲੰਧਰ ਨੂੰ ਚਿੱਠੀ ਲਿਖ ਕੇ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਵੀਡੀਓ ਨੂੰ ਐਡੀਟ ਕਰਕੇ ਚਲਾਉਣ ਅਤੇ ਇਸ ਪੂਰੇ ਮਾਮਲੇ ਨੂੰ ਸਾਜਿਸ਼ ਤਹਿਤ ਕੀਤੀ ਗਿਆ ਦੱਸਿਆ ਹੈ।

Reported by:  PTC News Desk  Edited by:  KRISHAN KUMAR SHARMA -- May 14th 2024 01:51 PM
ਚੰਨੀ ਵਾਇਰਲ ਵੀਡੀਓ ਮਾਮਲਾ; ਕਾਂਗਰਸ ਨੇ ਦੱਸਿਆ ਸਾਜਿਸ਼, ਵਿਕਰਮਜੀਤ ਚੌਧਰੀ ਸਮੇਤ ਰਿੰਕੂ ਤੇ ਟੀਨੂੰ ਖਿਲਾਫ਼ ਦਿੱਤੀ ਸ਼ਿਕਾਇਤ

ਚੰਨੀ ਵਾਇਰਲ ਵੀਡੀਓ ਮਾਮਲਾ; ਕਾਂਗਰਸ ਨੇ ਦੱਸਿਆ ਸਾਜਿਸ਼, ਵਿਕਰਮਜੀਤ ਚੌਧਰੀ ਸਮੇਤ ਰਿੰਕੂ ਤੇ ਟੀਨੂੰ ਖਿਲਾਫ਼ ਦਿੱਤੀ ਸ਼ਿਕਾਇਤ

Congress Reaction on Channi Viral Video: ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਵਾਇਰਲ ਵੀਡੀਓ (Former CM Charanjit Channi) ਮਾਮਲੇ 'ਚ ਨਵਾਂ ਮੋੜ ਆਇਆ ਹੈ। ਕਾਂਗਰਸ ਦੇ ਨਕੋਦਰ ਤੋਂ ਹਲਕਾ ਇੰਚਾਰਜ ਡਾ. ਨਵਜੋਤ ਦਹੀਆ ਨੇ ਹੁਣ ਇਸ ਮਾਮਲੇ 'ਚ ਕਮਿਸ਼ਨਰ ਜਲੰਧਰ (Commissioner Jalandhar) ਨੂੰ ਚਿੱਠੀ ਲਿਖ ਕੇ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਵੀਡੀਓ ਨੂੰ ਐਡੀਟ ਕਰਕੇ ਚਲਾਉਣ ਅਤੇ ਇਸ ਪੂਰੇ ਮਾਮਲੇ ਨੂੰ ਸਾਜਿਸ਼ ਤਹਿਤ ਕੀਤੀ ਗਿਆ ਦੱਸਿਆ ਹੈ।

ਦੱਸ ਦਈਏ ਕਿ ਬੀਤੇ ਦਿਨ ਜਲੰਧਰ ਤੋਂ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਬੀਬੀ ਜਗੀਰ ਕੌਰ ਦੀ ਠੋਡੀ 'ਤੇ ਹੱਥ ਲਗਾ ਰਹੇ ਹਨ। ਹਾਲਾਂਕਿ ਇਸ ਮਾਮਲੇ 'ਚ ਜਿਥੇ ਸਾਬਕਾ ਸੀਐਮ ਚੰਨੀ ਸਪੱਸ਼ਟੀਕਰਨ ਦੇ ਚੁੱਕੇ ਹਨ, ਉਥੇ ਬੀਬੀ ਜਗੀਰ ਕੌਰ (Bibi Jagir Kaur) ਨੇ ਵੀ ਇਸ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਦੱਸਿਆ ਸੀ।


ਹੁਣ ਕਾਂਗਰਸੀ ਆਗੂ ਦਹੀਆ ਨੇ ਕਮਿਸ਼ਨਰ ਜਲੰਧਰ ਨੂੰ ਲਿਖੇ ਪੱਤਰ 'ਚ ਸ਼ਿਕਾਇਤ ਕੀਤੀ ਹੈ ਵੀਡੀਓ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਖੁਦ ਘਟਨਾ ਸਮੇਂ ਮੌਕੇ ਉਪਰ ਮੌਜੂਦ ਸਨ, ਪਰ ਅਜਿਹੀ ਕੋਈ ਗੱਲ ਨਹੀਂ ਸੀ। ਪਰ ਕੁੱਝ ਸ਼ਰਾਰਤੀ ਅਨਸਰਾਂ ਨੇ ਇਸ ਖੁਸ਼ਨੁਮਾ ਮਾਹੌਲ ਦੀ ਵੀਡੀਓ ਨੂੰ ਐਡਿਟ ਕਰਕੇ ਚਰਨਜੀਤ ਸਿੰਘ ਚੰਨੀ ਅਤੇ ਬੀਬੀ ਜਗੀਰ ਕੌਰ ਦੇ ਅਕਸ ਨੂੰ ਖਰਾਬ ਕਰਨ ਦੀ ਨੀਅਤ ਨਾਲ ਵਾਇਰਲ ਕਰ ਦਿੱਤਾ। ਇਸ ਨਾਲ ਦੋਵਾਂ ਧਿਰਾਂ ਨੂੰ ਮਾਨਸਿਕ, ਸਮਾਜਿਕ ਅਤੇ ਰਾਜਨਿਤੀਕ ਅਕਸ ਨੂੰ ਭਾਰੀ ਠੇਸ ਪਹੁੰਚੀ ਹੈ।

ਉਨ੍ਹਾਂ ਵੀਡੀਓ ਦਾ ਲਿੰਕ ਵੀ ਨਾਲ ਦਿੱਤਾ ਹੈ ਅਤੇ ਕਿਹਾ ਕਿ ਇਹ ਸਭ ਇੱਕ ਸਾਜਿਸ਼ ਤਹਿਤ ਕੀਤਾ ਗਿਆ ਹੈ, ਕਿਉਂਕਿ ਫਿਲੌਰ ਤੋਂ ਵਿਧਾਇਕ ਵਿਕਰਮ ਚੌਧਰੀ ਨੇ ਪਹਿਲਾਂ ਵੀ ਸਾਬਕਾ ਸੀਐਮ ਵਿਰੁੱਧ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖਿਆ ਸੀ। ਇਹ ਭਾਜਪਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਅਤੇ ਆਪ ਉਮੀਦਵਾਰ ਪਵਨ ਟੀਨੂੰ ਇੱਕ ਡੂੰਘੀ ਸਾਜਿਸ਼ ਦੇ ਤਹਿਤ ਬੀਬੀ ਜਗੀਰ ਕੌਰ ਅਤੇ ਚਰਨਜੀਤ ਸਿੰਘ ਚੰਨੀ ਨੂੰ ਬਦਨਾਮ ਕੀਤਾ ਜਾ ਰਿਹਾ। ਇਥੋਂ ਤੱਕ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਟੀਨੂੰ ਨੇ ਤਾਂ ਆਪਣੀ ਫੇਸਬੁੱਕ ਖਾਤੇ 'ਤੇ ਵੀ ਉਕਤ ਵੀਡੀਓ ਅਪਲੋਡ ਕੀਤਾ ਹੈ।

ਡਾ. ਨਵਜੋਤ ਦਹੀਆ ਨੇ ਪੁਲਿਸ ਕਮਿਸ਼ਨਰ ਨੂੰ ਮੰਗ ਪੱਤਰ ਦਿੰਦੇ ਹੋਏ ਬੀਬੀ ਜਗੀਰ ਕੌਰ ਦਾ ਬਿਆਨ ਵੀ ਨੱਥੀ ਕੀਤਾ ਹੈ ਅਤੇ ਮੰਗ ਕੀਤੀ ਹੈ ਕਿ ਇਸ ਵੀਡੀਓ ਨੂੰ ਵਾਇਰਲ ਕਰਨ ਵਾਲੇ ਸ਼ਰਾਰਤੀ ਅਨਸਰਾਂ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।

- PTC NEWS

Top News view more...

Latest News view more...

PTC NETWORK